ਬੱਬਲ ਰਾਏ ਦਾ ਨਵਾਂ ਗਾਣਾ ਹਰ ਇੱਕ ਨੂੰ ਨੱਚਣ ਲਈ ਕਰ ਦਿੰਦਾ ਹੈ ਮਜਬੂਰ

Written by  Rupinder Kaler   |  December 18th 2019 11:38 AM  |  Updated: December 18th 2019 11:38 AM

ਬੱਬਲ ਰਾਏ ਦਾ ਨਵਾਂ ਗਾਣਾ ਹਰ ਇੱਕ ਨੂੰ ਨੱਚਣ ਲਈ ਕਰ ਦਿੰਦਾ ਹੈ ਮਜਬੂਰ

ਪੰਜਾਬੀ ਮਿਊਜ਼ਿਕ ਸੁਨਣ ਵਾਲੇ ਭੰਗੜਾ ਪਾਉਣ ਲਈ ਤਿਆਰ ਰਹਿਣ ਕਿਉਂਕਿ ਗਾਇਕ ਬੱਬਲ ਰਾਏ ਦਾ ਨਵਾਂ ਗਾਣਾ ‘ਧਰਨਿਕ ਂ ਧੳਨਚੲ ਭਹੳਨਗਰੳ ਠਹੋਕ ਖੲ’ ਰਿਲੀਜ਼ ਹੋ ਗਿਆ ਹੈ । ਇਹ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ, ਕੁਝ ਘੰਟੇ ਵਿੱਚ ਹੀ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ ਹੈ । ਗਾਣੇ ਦੇ ਬੋਲ ਸੁਣਦੇ ਹੀ ਹਰ ਕੋਈ ਕੋਈ ਥਿਰਕਣ ਲਈ ਮਜਬੂਰ ਹੋ ਜਾਂਦਾ ਹੈ ।

https://www.instagram.com/p/B6MxNIellZz/

ਬੱਬਲ ਰਾਏ ਦੇ ਇਸ ਗਾਣੇ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ । ਮਿਊਜ਼ਿਕ ਦੇਸ਼ੀ ਰੂਟਸ ਨੇ ਤਿਆਰ ਕੀਤਾ ਹੈ ਤੇ ਵੀਡੀਓ ਸੁਖ ਸੰਘੇੜਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਇਸ ਤੋਂ ਪਹਿਲਾਂ ਬੱਬਲ ਰਾਏ ਦਾ ਗਾਣਾ ਲਿੱਟ ਲਾਈਫ ਰਿਲੀਜ਼ ਹੋਇਆ ਸੀ ਇਾਸ ਗਾਣੇ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।

ਬੱਬਲ ਰਾਏ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਅਰਦਾਸ ਕਰਾਂ ਫ਼ਿਲਮ ਵਿੱਚ ਦੇਖਿਆ ਗਿਆ ਸੀ । ਇਸ ਫ਼ਿਲਮ ਵਿੱਚ ਉਹਨਾਂ ਦਾ ਰੋਲ ਭਾਵੇਂ ਛੋਟਾ ਸੀ ਪਰ ਪ੍ਰਭਾਵਸ਼ਾਲੀ ਸੀ । ਬੱਬਲ ਰਾਏ ਛੇਤੀ ਹੀ ਗਿੱਪੀ ਗਰੇਵਾਲ ਦੀ ਇੱਕ ਹੋਰ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਵਿੱਚ ਨਜ਼ਰ ਆਉਣਗੇ ।

https://www.instagram.com/p/B025R1NB0Kl/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network