'ਅਰਦਾਸ ਕਰਾਂ' ਫ਼ਿਲਮ 'ਚ ਸਰਦਾਰ ਲੁੱਕ 'ਚ ਨਜ਼ਰ ਆਉਣਗੇ ਗਾਇਕ ਬੱਬਲ ਰਾਏ

written by Rupinder Kaler | July 06, 2019

19ਜੁਲਾਈ ਨੂੰ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦੇ ਜਰੀਏ ਜਿੱਥੇ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਤੇ ਰਾਣਾ ਰਣਬੀਰ ਦੀ ਬੇਟੀ ਸੀਰਤ ਰਾਣਾ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਣ ਜਾ ਰਹੇ ਹਨ, ਉੱਥੇ ਇਸ ਫ਼ਿਲਮ ਵਿੱਚ ਗਾਇਕ ਬੱਬਲ ਰਾਏ ਸਰਦਾਰ ਲੁੱਕ ਵਿੱਚ ਨਜ਼ਰ ਆਉਣ ਵਾਲੇ ਹਨ । https://www.instagram.com/p/BysM3KChDWv/ ਬੱਬਲ ਰਾਏ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਇਸ ਸਭ ਦੀ ਜਾਣਕਾਰੀ ਬੱਬਲੇ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤੀ ਹੈ । ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਬੱਬਲ ਰਾਏ ਨੇ ਲਿਖਿਆ ਹੈ " So here is the surprise :) Ardaas karaan is a must watch family film, bahut Khushi hoyi iss film da hissa ban k and apne coach Yog sir naal pehli vaar kamm kar k ?. Film releasing on 19th of july. ' https://www.instagram.com/p/BziP3S_BJ4t/ ਬੱਬਲ ਰਾਏ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਹ ਮਿਸਟਰ ਐਂਡ ਮਿਸਿਜ਼ 420, ਓ ਮਾਈ ਪਿਓ ਜੀ ਤੇ ਸਰਗੀ ਵਰਗੀਆਂ ਫ਼ਿਲਮਾਂ ਕਰ ਚੁੱਕੇ ਹਨ । ਅਰਦਾਸ ਕਰਾਂ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਗਿੱਪੀ ਗਰੇਵਾਲ ਪ੍ਰੋਡਿਊਸ ਤੇ ਡਾਇਰੈਕਟ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਵੀ ਗਿੱਪੀ ਤੇ ਰਾਣਾ ਰਣਬੀਰ ਨੇ ਲਿਖੀ ਹੈ । ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿੱਜ, ਯੋਗਰਾਜ ਸਿੰਘ, ਸਰਦਾਰ ਸੋਹੀ, ਮਲਜੀਤ ਰੌਣੀ, ਰਾਣਾ ਜੰਗ ਬਹਾਦਰ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।

0 Comments
0

You may also like