ਬੱਬਲ ਰਾਏ ਨੇ ਕੀਤਾ ‘ਹਰਾ ਰੰਗ ਅੱਖਾਂ’ ਨਾਲ ਸਰੋਤਿਆਂ ਨੂੰ ਝੂੰਮਣ ‘ਤੇ ਮਜ਼ਬੂਰ

Written by  Lajwinder kaur   |  December 28th 2018 12:10 PM  |  Updated: December 28th 2018 02:01 PM

ਬੱਬਲ ਰਾਏ ਨੇ ਕੀਤਾ ‘ਹਰਾ ਰੰਗ ਅੱਖਾਂ’ ਨਾਲ ਸਰੋਤਿਆਂ ਨੂੰ ਝੂੰਮਣ ‘ਤੇ ਮਜ਼ਬੂਰ

ਪੰਜਾਬੀ ਇੰਡਸਟਰੀ ‘ਚ ਦਮਦਾਰ ਗਾਇਕੀ ਦੇ ਮਾਲਕ ਬੱਬਲ ਰਾਏ, ਜਿਹਨਾਂ ਨੇ ਵੱਖੋ-ਵੱਖ ਪੰਜਾਬੀ ਗੀਤਾਂ ਦੇ ਨਾਲ ਕਾਫੀ ਪ੍ਰਸਿੱਧੀ ਖੱਟੀ ਹੈ। ਬੱਬਲ ਰਾਏ ਜਿੰਨੇ ਸੋਹਣੇ ਨੇ ਉਸ ਤੋਂ ਕਈ ਗੁਣਾਂ ਵੱਧ ਸੋਹਣੀ ਉਹਨਾਂ ਦੀ ਆਵਾਜ਼ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।

Babbal Rai sung One dream song and Audience enjoy ਬੱਬਲ ਰਾਏ ਨੇ ਕੀਤਾ ‘ਹਰਾ ਰੰਗ ਅੱਖਾਂ’ ਨਾਲ ਸਰੋਤਿਆਂ ਨੂੰ ਝੂੰਮਣ ‘ਤੇ ਮਜ਼ਬੂਰ

ਬੇਹੱਦ ਲੋਕਪ੍ਰਿਯਤਾ ਹਾਸਲ ਕਰ ਚੁੱਕੇ ਸਿੰਗਰ ਬੱਬਲ ਰਾਏ ਜੋ ਕਿ ਆਪਣੇ ਫੈਨਜ਼ ਨਾਲ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਬੱਬਲ ਰਾਏ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਉਹ ਫੈਨਜ਼ ਨਾਲ ਪੂਰਾ ਇੰਜ਼ੋਆਏ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੇ ਸਰੋਤਿਆਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ ਤੇ ਸਾਰੇ ਉਹਨਾਂ ਦੇ ਨਾਲ ਵਨ ਡਰੀਮ ਸੌਂਗ ਨੂੰ ਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਰਾਹੀਂ ਦਿਖ ਰਿਹਾ ਹੈ ਕਿ ਬੱਬਲ ਰਾਏ ਨੂੰ ਸੁਣਨ ਲਈ ਵੱਡੀ ਮਾਤਰਾ ਦੇ ਵਿੱਚ ਦਰਸ਼ਕਾਂ ਦੀ ਭੀੜ ਉਮੜੀ ਹੋਈ ਹੈ।

https://www.instagram.com/p/Br2dpBoBlEU/

ਹੋਰ ਵੇਖੋ: ‘ਡਾਕੂਆਂ ਦਾ ਮੁੰਡਾ’ ਤੋਂ ਬਾਅਦ ‘ਜ਼ਿੰਦਗੀ ਜ਼ਿੰਦਾਬਾਦ’ ਦਰਸਾਏਗੀ ਮਿੰਟੂ ਦੇ ਜੀਵਨ ਦੀ ਕਹਾਣੀ

ਗਾਇਕ ਬੱਬਲ ਰਾਏ  ਨੇ ਆਪਣੇ ਮਨੋਰੰਜਕ ਗੀਤਾਂ ,’ਵਨ ਡਰੀਮ’, ਬਿੱਲੀ ਬਿੱਲੀ ਅੱਖ ਤੇਰੀ ਸੋਹਣੀਏ, ‘ਰੋਂਦੀ ਤੇਰੇ ਲਈ’, ‘ਕੁੜੀ ਤੂੰ ਪਟਾਕਾ’, ‘ਡ੍ਰੀਮ ਬੁਆਏ’, ‘ਟੌਰ’, ‘ਅੱਖ ਤੇਰੀ’, ਤੇ ‘ਨਾਹ ਕਰ ਗਈ’ ਵਰਗੇ ਕਈ ਹੋਰ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹਨਾਂ ਨੇ ਆਪਣੀ ਗਾਇਕੀ ਤੋਂ ਇਲਾਵਾ ਅਦਾਕਾਰੀ ਨਾਲ ਵੀ ਦਰਸ਼ਕਾਂ ਦੇ ਦਿਲਾਂ ’ਚ ਇਕ ਵੱਖਰੀ ਪਛਾਣ ਬਣਾਈ ਹੈ। ਬੱਬਲ ਰਾਏ ਨੇ ਪੰਜਾਬੀ ਫਿਲਮਾਂ ’ਚ ‘ਓਹ ਮਾਏ ਪਿਓ ਜੀ’, ‘ਮਿਸਟਰ. ਐਂਡ ਮਿਸੇਜ 420’, ‘ਦਿਲਦਾਰੀਆਂ’, ‘ਸਰਗੀ’ ਵਰਗੀਆਂ ਫਿਲਮਾਂ ’ਚ ਸ਼ਾਨਦਾਰ ਅਭਿਨੈ ਦੇ ਜੌਹਰ ਦਿਖਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network