
Babbu Maan news: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਪੁਲਿਸ ਸਾਹਮਣੇ ਜਾਂਚ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਬੱਬੂ ਮਾਨ ਜਾਂਚ ਲਈ ਮਾਨਸਾ ਦੇ CIA ਦਫਤਰ ਪਹੁੰਚੇ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਵਿਖੇ SIT ਵੱਲੋਂ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬੀ ਗਾਇਕ ਬੱਬੂ ਮਾਨ SIT ਸਾਹਮਣੇ ਪੇਸ਼ ਹੋਏ ਹਨ। ਬੱਬੂ ਮਾਨ ਆਪਣੇ ਸੁਰੱਖਿਆ ਕਰਮੀਆਂ ਤੇ ਵਕੀਲਾਂ ਨੂੰ ਨਾਲ ਲੈ ਕੇ ਮਾਨਸਾ ਪਹੁੰਚੇ ਹਨ। ਜਿੱਥੇ ਪੁਲਿਸ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਹੋਰ ਪੜ੍ਹੋ : ‘ਤਾਰਕ ਮਹਿਤਾ’ ਸ਼ੋਅ ਦੇ ਫੈਨਜ਼ ਲਈ ਬੁਰੀ ਖਬਰ, ਹੁਣ ਟੱਪੂ ਨੇ ਵੀ ਸ਼ੋਅ ਨੂੰ ਕਿਹਾ ਅਲਵਿਦਾ

ਦੱਸ ਦਈਏ ਕਿ ਬੀਤੇ ਦਿਨ ਇਹ ਖਬਰਾਂ ਆਈਆਂ ਸੀ ਕਿ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਜਿਸ ਕਰਕੇ ਕਈ ਸਿੰਗਰਾਂ ਨੂੰ ਇਸ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦਈਏ ਬੱਬੂ ਮਾਨ ਤੋਂ ਇਲਾਵਾ ਗਾਇਕ ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇੱਕ ਫ਼ਿਲਮ ਨਿਰਮਾਤਾ ਦਾ ਨਾਮ ਵੀ ਹੈ ਜਿਸ ਤੋਂ ਪੁਲਿਸ ਪੁੱਛਗਿੱਛ ਕਰੇਗੀ।

ਇਸ ਤੋਂ ਪਹਿਲਾਂ ਇਹ ਕਿਹਾ ਜਾ ਚੁੱਕਾ ਹੈ ਕਿ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਕੁਝ ਨਾਂ ਦਿੱਤੇ ਹਨ ਪਰ ਉਨ੍ਹਾਂ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਇਸ ਦੌਰਾਨ ਅਫਸਾਨਾ ਖ਼ਾਨ ਤੋਂ ਵੀ ਪਹਿਲਾਂ ਪੁੱਛਗਿੱਛ ਕੀਤੀ ਗਈ ਸੀ।