
Raj Anadkat news: ਟੀਵੀ ਦਾ ਮਸ਼ਹੂਰ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਦਰਸ਼ਕਾਂ ਵੀ ਇਸ ਸ਼ੋਅ ਨੂੰ ਬਹੁਤ ਪਿਆਰ ਦਿੰਦੇ ਹਨ। ਜਿਸ ਕਰਕੇ ਇਸ ਸ਼ੋਅ ਦੇ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਇੰਨੇ ਸਾਲਾਂ ਦੌਰਾਨ ਬਹੁਤ ਸਾਰੇ ਕਲਾਕਾਰ ਸ਼ੋਅ ਵਿੱਚ ਸ਼ਾਮਲ ਹੋਏ ਅਤੇ ਕਈ ਛੱਡ ਗਏ।
ਹੁਣ ਇਸ ਲਿਸਟ 'ਚ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਟੱਪੂ ਯਾਨੀ ਕਿ ਰਾਜ ਅਨਾਦਕਟ ਦਾ ਨਾਂ ਵੀ ਜੁੜ ਗਿਆ ਹੈ। 'ਟੱਪੂ' ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਰਾਜ ਅਨਾਦਕਟ ਵੀ ਕਾਫੀ ਸਮੇਂ ਤੋਂ ਸ਼ੋਅ 'ਚ ਨਜ਼ਰ ਨਹੀਂ ਆਏ ਹਨ, ਹੁਣ ਇਸ ਖਬਰ 'ਤੇ ਚੁੱਪੀ ਤੋੜਦੇ ਹੋਏ ਅਦਾਕਾਰ ਨੇ ਲੰਬੀ ਚੌੜੀ ਪੋਸਟ ਪਾ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਹੋਰ ਪੜ੍ਹੋ : ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਆਪਣੇ ਪਿਆਰੇ ਪੁੱਤਰ ਦੇ ਨਾਲ ਏਅਰਪੋਰਟ ‘ਤੇ ਆਈ ਨਜ਼ਰ, ਦੇਖੋ ਵੀਡੀਓ
ਸਾਰਿਆਂ ਨੂੰ ਹੈਲੋ, ਇਹ ਸਾਰੇ ਸਵਾਲਾਂ ਅਤੇ ਅਟਕਲਾਂ ਨੂੰ ਖਤਮ ਕਰਨ ਦਾ ਸਮਾਂ ਹੈ... ਨੀਲਾ ਫਿਲਮ ਪ੍ਰੋਡਕਸ਼ਨ ਅਤੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਮੇਰਾ ਇਕਰਾਰਨਾਮਾ ਅਧਿਕਾਰਤ ਤੌਰ 'ਤੇ ਖਤਮ ਹੋ ਗਿਆ ਹੈ...ਇਹ ਸਿੱਖਣ, ਦੋਸਤ ਬਣਾਉਣ ਅਤੇ ਮੇਰੇ ਕਰੀਅਰ ਲਈ ਬਹੁਤ ਵਧੀਆ ਸਫ਼ਰ ਰਿਹਾ ਹੈ...ਜਿਨ੍ਹਾਂ ਨੇ ਇਸ ਸਫ਼ਰ ਵਿੱਚ ਮੇਰਾ ਸਾਥ ਦਿੱਤਾ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ....ਮੈਂ ਤਾਰਕ ਮਹਿਤਾ ਦੀ ਪੂਰੀ ਟੀਮ, ਮੇਰੇ ਦੋਸਤਾਂ, ਪਰਿਵਾਰ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੁਸੀਂ ਸਾਰਿਆਂ ਨੇ ਜਿਨ੍ਹਾਂ ਨੇ ਮੈਨੂੰ ਟੱਪੂ ਕਹਿ ਕੇ ਜੀ ਆਇਆਂ ਕਿਹਾ, ਮੈਨੂੰ ਪਿਆਰ ਦਿੱਤਾ। ਮੈਂ TMKOC ਦੀ ਟੀਮ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦੇਣਾ ਚਾਹਾਂਗਾ’।

ਕੁਝ ਮਹੀਨੇ ਪਹਿਲਾਂ ਰਾਜ ਅਨਾਦਕਟ ਨੇ ਰਣਵੀਰ ਸਿੰਘ ਨਾਲ ਇੱਕ ਤਸਵੀਰ ਪੋਸਟ ਕੀਤੀ ਸੀ। ਇਸ ਫੋਟੋ ਰਾਹੀਂ ਉਸ ਨੇ ਦੱਸਿਆ ਕਿ ਉਸ ਦਾ ਕਈ ਸਾਲਾਂ ਪੁਰਾਣਾ ਸੁਫ਼ਨਾ ਪੂਰਾ ਹੋ ਗਿਆ ਹੈ। ਹਾਲਾਂਕਿ ਇਹ ਕੀ ਸੀ ਇਸ ਬਾਰੇ ਕੁਝ ਨਹੀਂ ਪਤਾ ਸੀ। ਰਾਜ ਦੀ ਇਸ ਪੋਸਟ 'ਤੇ ਸਾਰੇ ਯੂਜ਼ਰਸ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ, ਉਥੇ ਹੀ ਕੁਝ ਪ੍ਰਸ਼ੰਸਕ ਉਦਾਸ ਹਨ। ਪ੍ਰਸ਼ੰਸਕਾਂ ਨੇ ਲਿਖਿਆ ਕਿ ਉਹ 'ਤਾਰਕ ਮਹਿਤਾ ਕਾ ਉਲਟ ਚਸ਼ਮਾ' 'ਚ ਰਾਜ ਨੂੰ ਮਿਸ ਕਰਨਗੇ।

View this post on Instagram