
Hazel Keech viral video: ਇਹ ਸਾਲ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੇ ਲਈ ਬੇਹੱਦ ਹੀ ਖ਼ਾਸ ਰਿਹਾ ਹੈ। ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਦੋਵੇਂ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹਾਲ ਵਿੱਚ ਅਦਾਕਾਰਾ ਹੇਜ਼ਲ ਨੂੰ ਆਪਣੇ ਪੁੱਤਰ ਦੇ ਨਾਲ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਵਿੱਕੀ ਕੌਸ਼ਲ ‘ਪੰਜਾਬ ਦੀ ਕੈਟਰੀਨਾ ਕੈਫ’ ਨਾਲ ਰੋਮਾਂਟਿਕ ਅੰਦਾਜ਼ ‘ਚ ਆਏ ਨਜ਼ਰ, ਦਰਸ਼ਕ ਸ਼ਹਿਨਾਜ਼ ਤੇ ਵਿੱਕੀ ਦੀ ਕਰ ਰਹੇ ਨੇ ਤਾਰੀਫ

ਇਸ ਵਾਇਰਲ ਹੋ ਰਹੇ ਵੀਡੀਓ ਵਿੱਚ ਦੇਖ ਸਕਦੇ ਹੋ ਹੇਜ਼ਲ ਨੇ ਆਪਣੇ ਪੁੱਤਰ ਨੂੰ ਗੋਦੀ ਚੁੱਕਿਆ ਹੋਇਆ ਹੈ ਅਤੇ ਉਹ ਪਪਰਾਜ਼ੀ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਸਗੋਂ ਵਧੀਆ ਪੋਜ਼ ਦੇ ਕੇ ਫੋਟੋਗ੍ਰਾਫਰਾਂ ਦਾ ਦਿਨ ਬਣਾ ਦਿੱਤਾ। ਇਸ ਦੇ ਲਈ ਸੋਸ਼ਲ ਮੀਡੀਆ ਯੂਜ਼ਰਸ ਵੀ ਹੇਜ਼ਲ ਦੀ ਤਾਰੀਫ ਕਰ ਰਹੇ ਹਨ ਕਿਉਂਕਿ ਉਸ ਨੇ ਹੋਰ ਅਭਿਨੇਤਰੀਆਂ ਵਾਂਗ ਆਪਣੇ ਬੱਚੇ ਨੂੰ ਨਹੀਂ ਲੁਕਾਇਆ।

ਤੁਹਾਨੂੰ 2011 ਵਿੱਚ ਰਿਲੀਜ਼ ਹੋਈ ਸਲਮਾਨ ਖ਼ਾਨ ਦੀ ਬਾਡੀਗਾਰਡ ਫ਼ਿਲਮ ਯਾਦ ਹੋਵੇਗੀ। ਲੋਕਾਂ ਨੇ ਫ਼ਿਲਮ ਨੂੰ ਕਾਫੀ ਪਿਆਰ ਦਿੱਤਾ ਸੀ। ਇਸ ਫ਼ਿਲਮ 'ਚ ਕਰੀਨਾ ਤੋਂ ਇਲਾਵਾ ਹੇਜ਼ਲ ਕੀਚ ਸਹਾਇਕ ਅਭਿਨੇਤਰੀ ਦੇ ਰੂਪ 'ਚ ਨਜ਼ਰ ਆਈ ਸੀ। ਉਸ ਸਮੇਂ ਉਸ ਦੀ ਅਦਾਕਾਰੀ, ਉਸ ਦੇ ਕਿਰਦਾਰ ਅਤੇ ਉਸ ਦੀ ਖੂਬਸੂਰਤੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹੁਣ 12 ਸਾਲਾਂ 'ਚ ਹੇਜ਼ਲ ਕੀਚ ਦਾ ਲੁੱਕ ਕਾਫੀ ਹੱਦ ਤੱਕ ਬਦਲ ਗਿਆ ਹੈ। ਉਸ ਦਾ ਭਾਰ ਪਹਿਲਾਂ ਹੀ ਕਾਫੀ ਵਧ ਚੁੱਕਾ ਹੈ।

ਹੇਜ਼ਲ ਕੀਚ ਨੇ 2016 ਵਿੱਚ ਕ੍ਰਿਕੇਟਰ ਯੁਵਰਾਜ ਸਿੰਘ ਨਾਲ ਵਿਆਹ ਕਰਵਾ ਲਿਆ ਸੀ। ਉਹ ਇਸੇ ਸਾਲ ਜਨਵਰੀ 'ਚ ਮਾਂ ਬਣੀ ਸੀ। ਹਾਲ ਵਿੱਚ ਯੁਵੀ ਅਤੇ ਹੇਜ਼ਲ ਨੇ ਆਪਣੇ ਵਿਆਹ ਦੀ ਛੇਵੀਂ ਵਰ੍ਹੇਗੰਢ ਸੈਲੀਬ੍ਰੇਟ ਕੀਤੀ ਸੀ, ਦੋਵਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ-ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਹੋਏ ਖਾਸ ਸੁਨੇਹੇ ਵੀ ਲਿਖੇ ਸਨ।
View this post on Instagram