
Shehnaaz Gill hugs Vicky Kaushal: ਵਿੱਕੀ ਕੌਸ਼ਲ ਅਤੇ ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਨੇ ਖੁਦ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਵਿੱਕੀ ਕੌਸ਼ਲ ਜੋ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ 'ਗੋਵਿੰਦਾ ਨਾਮ ਮੇਰਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਜਿਸ ਕਰਕੇ ਉਹ ਸ਼ਹਿਨਾਜ਼ ਗਿੱਲ ਦੇ ਚੈੱਟ ਸ਼ੋਅ ਵਿੱਚ ਪਹੁੰਚੇ ਹਨ। ਸ਼ਹਿਨਾਜ਼ ਨਾਲ ਵਿੱਕੀ ਦੀ ਸ਼ਾਨਦਾਰ ਕਮਿਸਟਰੀ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਰਹੇ ਹਨ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਦਿੱਗਜ ਗਾਇਕ ਗੁਰਦਾਸ ਮਾਨ ਸਾਬ੍ਹ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ
ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ, 'ਬਹੁਤ ਘੱਟ ਹੀ ਤੁਸੀਂ ਕਿਸੇ ਅਜਿਹੇ ਕਲਾਕਾਰਾਂ ਨੂੰ ਮਿਲਦੇ ਹੋ ਜੋ ਤੁਹਾਨੂੰ ਅਜਿਹਾ ਮਹਿਸੂਸ ਕਰਾਉਂਦਾ ਹੈ ਕਿ ਤੁਸੀਂ ਉਨ੍ਹਾਂ 'ਚੋਂ ਇੱਕ ਹੋ। ਬਹੁਤ ਘੱਟ ਹੀ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਇਸ ਵਿਅਕਤੀ ਨੂੰ ਸਦੀਆਂ ਤੋਂ ਜਾਣਦੇ ਹੋ ਅਤੇ ਪਰਿਵਾਰ ਵਾਂਗ ਹੋ। ਬਹੁਤ ਘੱਟ ਹੀ, ਤੁਹਾਡੀ ਦੂਜੀ ਮੁਲਾਕਾਤ 'ਤੇ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ ਜਿਵੇਂ ਕਿ ਉਹ ਪਰਿਵਾਰ ਹੈ’।

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਨੂੰ ਲੱਗਦਾ ਹੈ ਕਿ ਇਹ ਇੱਕ ਸੱਚਾ ਸਟਾਰ ਹੈ। @vickykaushal09 ਮੈਂ ਤੁਹਾਨੂੰ ਇੱਕ ਵਾਰ ਫਿਰ ਮਿਲ ਕੇ ਖੁਸ਼ ਹਾਂ ਅਤੇ ਅੱਜ ਦੀ ਗੱਲਬਾਤ ਸਿਰਫ਼ ਇੱਕ ਗੱਲਬਾਤ ਤੋਂ ਵੱਧ ਸੀ... ਮੈਂ ਤੁਹਾਡੇ ਜੀਵਨ ਵਿੱਚ ਹਮੇਸ਼ਾ ਸਫਲਤਾ, ਚੰਗੀ ਸਿਹਤ ਅਤੇ ਸਕਾਰਾਤਮਕਤਾ ਦੀ ਕਾਮਨਾ ਕਰਦੀ ਹਾਂ’।
ਵਿੱਕੀ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਨ੍ਹਾਂ ਤਸਵੀਰਾਂ ਨੂੰ ਦੁਬਾਰਾ ਸ਼ੇਅਰ ਕੀਤਾ ਅਤੇ ਸ਼ਹਿਨਾਜ਼ ਲਈ ਇਕ ਪਿਆਰਾ ਨੋਟ ਲਿਖਿਆ। "ਸ਼ਹਿਨਾਜ਼ ਨਾਲ ਮਿਲ ਕੇ ਅਤੇ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ। ਤੁਸੀਂ ਕਿੰਨੀ ਸ਼ੁੱਧ ਆਤਮਾ ਹੋ! ਮੈਂ ਤੁਹਾਨੂੰ ਜ਼ਿੰਦਗੀ ਵਿੱਚ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਦੇ ਨਾਲ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਨਜ਼ਰ ਆਵੇਗੀ। ਇਹ ਫ਼ਿਲਮ ਸਾਲ 2023 'ਚ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
View this post on Instagram