ਬੱਬੂ ਮਾਨ ਦਾ ਨਵਾਂ ਗੀਤ ਟੈਲੀਫੂਨ ਹੋਇਆ ਜਾਰੀ, ਵੇਖੋ ਪਹਿਲੀ ਝਲਕ

Written by  PTC Buzz   |  October 26th 2017 05:54 AM  |  Updated: October 26th 2017 11:30 AM

ਬੱਬੂ ਮਾਨ ਦਾ ਨਵਾਂ ਗੀਤ ਟੈਲੀਫੂਨ ਹੋਇਆ ਜਾਰੀ, ਵੇਖੋ ਪਹਿਲੀ ਝਲਕ

ਲਓ ਜੀ ਬੱਬੂ ਮਾਨ ਦੇ ਕੱਟੜ ਫੈਨਸ ਹੋ ਜਾਓ ਤਿਆਰ ਉਨ੍ਹਾਂ ਦਾ ਇਕ ਹੋਰ ਕਮਾਲ ਦਾ ਗੀਤ ਸੁਨਣ ਦੇ ਲਈ | ਬੱਬੂ ਮਾਨ ਦੇ ਆਉਣ ਵਾਲੇ ਗੀਤ “Telefoon” ਦਾ ਯੂ-ਟਿਊਬ ਤੇ ਰਿਲੀਜ਼ ਹੋ ਚੁਕਿਆ ਹੈ | ਬੱਬੂ ਮਾਨ ਦਾ ਤਾਂ ਅੰਦਾਜ਼ ਹੀ ਵੱਖਰਾ ਹੈ ਨਾ ਤੇ ਉਹ ਕੋਈ ਤਾਰੀਕ ਦਸਦੇ ਨੇ ਤੇ ਨਾ ਹੀ ਕੋਈ ਸਮਾਂ, ਬਸ ਠਾ ਕਰਕੇ ਆਪਣੇ ਗੀਤ ਦੀ ਪਹਿਲੀ ਝੱਲਕ ਜਾਂ ਫਿਰ ਪੂਰਾ ਗੀਤ ਹੀ ਰਿਲੀਜ਼ ਕਰ ਦਿੰਦੇ ਨੇ |

https://youtu.be/JMSkT2eTpTs

ਉਹ ਇਹ ਵੀ ਕਹਿੰਦੇ ਨੇ ਕਿ ਜੇ ਨਾ ਪਸੰਦ ਆਵੇ ਤਾਂ ਕੋਈ ਨੀ, ਹੋਰ ਗੀਤ ਕੱਢ ਦਵਾਂਗੇ ਟੇਂਸ਼ਨ ਨਹੀਂ ਲੈਣੀ | ਬੱਬੂ ਮਾਨ ਦੇ ਇਸੀ ਬੇਬਾਕ ਤੇ ਸੱਚੇ ਅੰਦਾਜ਼ ਕਰਕੇ ਤਾਂ ਉਨ੍ਹਾਂ ਦੇ ਫੈਨਸ ਉਹਨਾ ਨੂੰ ਇੰਨ੍ਹਾਂ ਪਿਆਰ ਕਰਦੇ ਨੇ | ਟੈਲੀਫੂਨ ਦੀ ਗੱਲ ਕਰੀਏ ਤਾਂ ਇਸਨੂੰ ਲਿਖਿਆ ਵੀ ਖੁਦ ਬੱਬੂ ਮਾਨ ਨੇ ਹੈ ਤੇ ਇਸਦਾ ਮਿਊਜ਼ਿਕ ਵੀ ਖੁਦ ਉਨ੍ਹਾਂ ਨੇ ਹੀ ਕਿੱਤਾ | ਅਜੇ ਤਾਂ ਪਹਿਲੀ ਝਲਕ ਵਿਚ ਸਿਰਫ਼ ਕਾਮੀਂਗ ਸੂਨ ਹੀ ਆ ਰਿਹਾ ਹੈ, ਸਾਡੇ ਵਾਂਗ ਤੁਸੀਂ ਵੀ ਕਰੋ ਇੰਤਜ਼ਾਰ ਇਸ ਗੀਤ ਦਾ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network