ਗਾਇਕ ਬੱਬੂ ਮਾਨ ਨੇ ਚੁੱਕਿਆ ਹੜ੍ਹਾਂ ਦੀ ਮਾਰ ਹੇਠਾਂ ਆਏ ਪਰਿਵਾਰ ਦੇ ਦੋ ਅੰਨ੍ਹੇ ਭਰਾਵਾਂ ਦੇ ਇਲਾਜ ਦਾ ਬੀੜਾ

Written by  Aaseen Khan   |  August 30th 2019 04:14 PM  |  Updated: August 30th 2019 04:14 PM

ਗਾਇਕ ਬੱਬੂ ਮਾਨ ਨੇ ਚੁੱਕਿਆ ਹੜ੍ਹਾਂ ਦੀ ਮਾਰ ਹੇਠਾਂ ਆਏ ਪਰਿਵਾਰ ਦੇ ਦੋ ਅੰਨ੍ਹੇ ਭਰਾਵਾਂ ਦੇ ਇਲਾਜ ਦਾ ਬੀੜਾ

ਪਿਛਲੇ ਦਿਨੀਂ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਕਾਰਨ ਲੋਕਾਂ ਦਾ ਜਨਜੀਵਨ ਠੱਪ ਹੋ ਚੁੱਕਿਆ ਹੈ। ਪਿੰਡਾਂ 'ਚ ਗਰੀਬ ਪਰਿਵਾਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਜਿਸ 'ਚ ਹੁਣ ਗਾਇਕ ਬੱਬੂ ਮਾਨ ਦਾ ਨਾਮ ਵੀ ਜੁੜ ਚੁੱਕਿਆ ਹੈ। ਹੜ੍ਹ ਦੌਰਾਨ ਰੂਪਨਗਰ ਦੇ ਪਿੰਡ ਫੂਲ ਖੁਰਦ ਦੇ ਇਕ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ। ਇਸ ਵੀਡੀਓ 'ਚ ਇੱਕ ਵਿਧਵਾ ਮਹਿਲਾ ਲੋਕਾਂ ਅੱਗੇ ਦੋ ਬੱਚਿਆਂ ਨਾਲ ਮਦਦ ਦੀ ਗੁਹਾਰ ਲਗਾ ਰਹੀ ਸੀ। ਅਸਲ 'ਚ ਇਸ ਮਹਿਲਾ ਦੇ ਦੋਨੋ ਪੁੱਤ ਅੱਖਾਂ ਤੋਂ ਦੇਖ ਨਹੀਂ ਸਕਦੇ ਉੱਪਰੋਂ ਹੜ੍ਹ ਦੀ ਮਾਰ ਨੇ ਪਰਿਵਾਰ ਨੂੰ ਹੋਰ ਵੀ ਮੁਸ਼ਕਿਲਾਂ 'ਚ ਪਾ ਦਿੱਤਾ।

Babbu Maan Punjab Floods Babbu Maan Punjab Floods

ਪਰ ਜਦੋਂ ਇਹ ਖ਼ਬਰ ਗਾਇਕ ਬੱਬੂ ਮਾਨ ਤੱਕ ਪਹੁੰਚੀ ਤਾਂ ਉਹ ਆਪਣੀ ਪੂਰੀ ਟੀਮ ਨਾਲ ਉਸ ਔਰਤ ਦੇ ਘਰ ਆਏ ਤੇ ਉਹਨਾਂ  ਭਰਾਵਾਂ ਦੇ ਇਲਾਜ ਦਾ ਖਰਚ ਚੁੱਕਿਆ ਹੈ।

ਇਹਨਾਂ ਬੱਚਿਆਂ ਦੀ ਮਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆ ਦੱਸਿਆ ਕਿ ‘ਪੰਜਾਬੀ ਗਾਇਕ ਬੱਬੂ ਮਾਨ ਆਪਣੀ ਟੀਮ ਨਾਲ ਮੇਰੇ ਘਰ ਆਏ ਸਨ ਤੇ ਉਨ੍ਹਾਂ ਨੇ ਮੇਰੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ।’’

ਹੋਰ ਵੇਖੋ : 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਗੀਤ 'ਤੇ ਦਰਸ਼ਕਾਂ ਦੇ ਸੁਨੇਹੇ ਕਰ ਰਹੇ ਨੇ ਹਰਭਜਨ ਮਾਨ ਜਜ਼ਬਾਤੀ

ਦੱਸ ਦਈਏ ਕਿ ਹੜ੍ਹ ਦੀ ਮਾਰ ਹੇਠ ਆਇਆ ਰੂਪਨਗਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਲੋਕਾਂ ਦੇ ਘਰਾਂ 'ਚ ਪਾਣੀ ਵੜਨ ਕਾਰਨ ਲੋਕਾਂ ਦਾ ਸਾਰਾ ਸਮਾਨ ਤਬਾਹ ਹੋ ਗਿਆ। ਉਥੇ ਹੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network