ਬੱਬੂ ਮਾਨ ਨੇ ਆਪਣੇ ਖੇਤਾਂ ਤੋਂ ਤਸਵੀਰ ਕੀਤੀ ਸਾਂਝੀ, ਨਵੇਂ ਗੀਤ ‘ਕੱਲਮ ਕੱਲਾ’ ਦਾ ਕੀਤਾ ਐਲਾਨ

written by Shaminder | October 18, 2022 01:11pm

ਬੱਬੂ ਮਾਨ (Babbu Maan)  ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਕੱਲਮ ਕੱਲਾ’ (Kalam Kalla)ਦਾ ਐਲਾਨ ਵੀ ਕਰ ਦਿੱਤਾ ਹੈ ।

Babbu Maan Image Source : Instagram

ਹੋਰ ਪੜ੍ਹੋ : ਮੀਕਾ ਸਿੰਘ ਗਾਇਕੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਵੀ ਰੱਖਦੇ ਹਨ ਸ਼ੌਂਕ, ਆਪਣੇ ਫਾਰਮ ਹਾਊਸ ‘ਤੇ ਰੱਖੀਆਂ ਹਨ ਕਈ ਗਊਆਂ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ ਜਲਦ ਹੀ ਉਹ ਇਸ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਹੀ ਲਿਖੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਨੇ ਕਈ ਗੀਤ ਗਾਏ ਹਨ । ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

babbu Maan-

ਹੋਰ ਪੜ੍ਹੋ : ਅਦਾਕਾਰ ਓਮਪੁਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਬੱਬੂ ਮਾਨ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਪਿੰਡ ਪਹਿਰਾ ਲੱਗਦਾ, ਮੁੰਡਾ ਹਾਣ ਦਾ ਰੁਮਾਲ ਦੇ ਗਿਆ, ਚੰਨ ਚਾਨਣੀ ਰਾਤ ਮਹਿਰਮਾ, ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਮਿੱਤਰਾਂ ਦੀ ਛੱਤਰੀ ਸਣੇ ਕਈ ਗੀਤ ਸ਼ਾਮਿਲ ਹਨ ।

babbu Maan image From instagram

ਉਨ੍ਹਾਂ ਨੇ ਜਿੱਥੇ ਲੋਕ ਗੀਤ ਗਾਏ ਹਨ, ਉੱਥੇ ਹੀ ਧਾਰਮਿਕ ਅਤੇ ਪੌਪ ਮਿਊਜ਼ਿਕ ਵੀ ਗਾਇਆ ਹੈ । ਹੁਣ ਬੱਬੂ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ । ਗੀਤ ਦੇ ਟਾਈਟਲ ਤੋਂ ਲੱਗਦਾ ਹੈ ਕਿ ਬੱਬੂ ਮਾਨ ਸੈਡ ਸੌਂਗ ਲੈ ਕੇ ਆ ਰਹੇ ਹਨ ।

 

View this post on Instagram

 

A post shared by Babbu Maan (@babbumaaninsta)

You may also like