ਲੰਡਨ 'ਚ ਦੇਸੀ ਜੱਟ ਬੱਬੂ ਮਾਨ ਲਗਾਏਗਾ ਰੌਣਕਾਂ 

Written by  Shaminder   |  September 11th 2018 05:28 AM  |  Updated: September 11th 2018 05:28 AM

ਲੰਡਨ 'ਚ ਦੇਸੀ ਜੱਟ ਬੱਬੂ ਮਾਨ ਲਗਾਏਗਾ ਰੌਣਕਾਂ 

ਪੰਜਾਬੀ ਦੇ ਮਸ਼ਹੂਰ  ਗਾਇਕ Singer  ਬੱਬੂ ਮਾਨ Babbu Maan ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ ਆਪਣੇ ਇਸ ਟੂਰ ਦੌਰਾਨ ਹੁਣ ਉਹ ਯੂ ਕੇ 'ਚ ਆਪਣੀ  ਪਰਫਾਰਮੈਂਸ ਦੇਣਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਬੱਬੂ ਮਾਨ ਆਪਣੇ ਯੂ ਕੇ ਟੂਰ ਦੌਰਾਨ ਆਪਣੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇ ਰਹੇ ਨੇ । ਬੱਬੂ ਮਾਨ ਆ  ਯੂ ਕੇ ਦੇ ਵੱਖ-ਵੱਖ ਸ਼ਹਿਰਾਂ 'ਚ ਆਪਣੀ ਪਰਫਾਰਮੈਂਸ ਦੇਣਗੇ ।ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਉਨੱਤੀ ਸਤੰਬਰ ਨੂੰ ਬਰਮਿੰਘਮ ,ਤੀਹ ਸਤੰਬਰ ਨੂੰ ਲੰਦਨ ਅਤੇ ਪੰਜ ਅਕਤੂਬਰ ਨੂੰ ਗਰੇਵਲੈਂਡ ਅਤੇ ਸੱਤ ਅਕਤੂਬਰ ਨੂੰ ਲੈਸਟਰ 'ਚ ਆਪਣੇ ਪ੍ਰੋਗਰਾਮ ਪੇਸ਼ ਕਰਨਗੇ।

https://www.instagram.com/p/Bni0AMOAJWJ/?hl=en&taken-by=babbumaaninsta

ਉਨ੍ਹਾਂ ਨੇ ਇਨ੍ਹਾਂ ਪ੍ਰੋਗਰਾਮਾਂ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ।ਬੱਬੂ ਮਾਨ ਨੇ ਕਿਹਾ ਕਿ ਸਰੋਤੇ ਉਨ੍ਹਾਂ ਦਾ ਮਾਣ ਰੱਖਣ ਅਤੇ ਉਹ ਵੀ ਸਰੋਤਿਆਂ ਦਾ ਖੂਬ ਮੰਨੋਰੰਜਨ ਕਰਨਗੇ । ਸੋ ਤੁਸੀਂ ਵੀ ਜੇ ਯੂ.ਕੇ ਰਹਿੰਦੇ ਹੋ ਤਾਂ ਤਿਆਰ ਹੋ ਜਾਓ ਬੱਬੂ ਮਾਨ ਦੀ ਪਰਫਾਰਮੈਂਸ ਵੇਖਣ ਲਈ ।ਬੱਬੂ ਮਾਨ ਆਪਣੇ ਦੇਸੀ ਅੰਦਾਜ਼ ਲਈ ਜਾਣੇ ਜਾਂਦੇ ਨੇ । 'ਪਿੰਡ ਪਹਿਰਾ ਲੱਗਦਾ' ਤੋਂ ਲੋਕਪ੍ਰਿਯਤਾ ਹਾਸਲ ਕਰਨ ਵਾਲੇ ਬੱਬੂ ਮਾਨ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ । ਬੱਬੂ ਮਾਨ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਸੋਚਣ ਦਾ ਅੰਦਾਜ਼ ਬਿਲਕੁਲ ਵੱਖਰਾ ਹੈ । ਬੱਬੂ ਮਾਨ ਦਾ ਜਿੱਥੇ ਆਪਣੇ ਗੀਤਾਂ 'ਚ ਦੇਸੀ ਅੰਦਾਜ਼ ਵੇਖਣ ਨੂੰ ਮਿਲਦਾ ਹੈ ।ਰੀਲ ਲਾਈਫ 'ਚ ਜਿੰਨੇ ਦੇਸੀ ਉਹ ਦਿਖਾਈ ਦਿੰਦੇ ਨੇ ਅਸਲ ਜ਼ਿੰਦਗੀ 'ਚ ਵੀ ਬੱਬੂ ਮਾਨ ਓਨੇ ਹੀ ਦੇਸੀ ਨੇ ।

 

ਬੱਬੂ ਮਾਨ ਦੇ ਦੇਸੀ ਅੰਦਾਜ਼ ਨੂੰ  ਮਾਨਣ ਲਈ ਸਰੋਤੇ ਵੀ ਓਨੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ।ਜਿੰਨੀ ਬੇਸਬਰੀ ਨਾਲ ਬੱਬੂ ਮਾਨ ਨੂੰ ਆਪਣੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਹੈ ।ਬੱਬੂ ਮਾਨ ਆਪਣੇ ਯੂ ਕੇ ਟੂਰ ਦੌਰਾਨ ਖੂਬ ਰੌਣਕਾਂ ਲਗਾਉਣ ਵਾਲੇ ਹਨ । ਬੱਬੂ ਮਾਨ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ । ਭਾਵੇਂ ਉਹ ਖੁਸ਼ੀ ਹੋਵੇ ,ਉਦਾਸੀ ਹੋਵੇ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਗਾਉਣ 'ਚ ਮਾਹਿਰ ਹਨ ਬੱਬੂ ਮਾਨ ।

babbu maan live show


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network