ਗੁਰੂ ਘਰ 'ਚ ਵੀਡੀਓ ਬਨਾਉਣ 'ਤੇ ਬੱਬੂ ਮਾਨ ਨੇ ਆਪਣੇ ਇੱਕ ਪ੍ਰਸ਼ੰਸਕ ਨੂੰ ਆਖੀ ਇਹ ਗੱਲ,ਵੀਡੀਓ ਵਾਇਰਲ

Written by  Shaminder   |  September 23rd 2019 05:29 PM  |  Updated: September 23rd 2019 05:29 PM

ਗੁਰੂ ਘਰ 'ਚ ਵੀਡੀਓ ਬਨਾਉਣ 'ਤੇ ਬੱਬੂ ਮਾਨ ਨੇ ਆਪਣੇ ਇੱਕ ਪ੍ਰਸ਼ੰਸਕ ਨੂੰ ਆਖੀ ਇਹ ਗੱਲ,ਵੀਡੀਓ ਵਾਇਰਲ

ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਗੁਰੂ ਘਰ 'ਚ ਮੌਜੂਦ ਨੇ ਅਤੇ ਕੁਝ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ । ਪਰ ਇਸੇ ਦੌਰਾਨ ਉਨ੍ਹਾਂ ਦਾ ਇੱਕ ਪ੍ਰਸ਼ੰਸਕ ਉਨ੍ਹਾਂ ਦਾ ਵੀਡੀਓ ਬਨਾਉਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਲੈ ਕੇ "ਉਹ ਆਪਣੇ ਪ੍ਰਸ਼ੰਸਕ ਨੂੰ ਰੋਕਦੇ ਨੇ ਅਤੇ ਕਹਿੰਦੇ ਨੇ ਕਿ ਸਰਦਾਰ ਜੀ ਗੁਰੁ ਘਰ ਆ ਕੇ ਨਹੀਂ ਬਣਾਈਦੀ"।ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ:ਹਾਰਜ਼ੀ ਧੰਮੂ ਨੇ ਇਸ ਗੀਤ ਦੇ ਜ਼ਰੀਏ ਦੱਸਿਆ ਕਿਵੇਂ ਪੂਰੀਆਂ ਹੁੰਦੀਆਂ ਨੇ ਅਧੂਰੀਆਂ ਕਹਾਣੀਆਂ

https://www.instagram.com/p/B2v3d1BHtJY/

ਪਰ ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ। ਇਸ ਵੀਡੀਓ ਨੂੰ ਬੱਬੂ ਮਾਨ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਨੇ ਲਗਾਤਾਰ ਇਸ ਨੂੰ ਪਸੰਦ ਕਰ ਰਹੇ ਨੇ ।

https://www.instagram.com/p/B2LuM-IgZXa/

ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦਾ ਗੀਤ ਦਰਦ ਆਇਆ ਸੀ ।

https://www.instagram.com/p/Bpgh-9xAoc1/

ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ,ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਕਿਰਸਾਨੀ ਦੀ ਗੱਲ ਹੋਵੇ,ਨਸ਼ੇ ਦੀ ਹੋਵੇ ਜਾਂ ਫਿਰ ਸਮਾਜ ਦੀ ਕਿਸੇ ਹੋਰ ਕੁਰੀਤੀ ਦੀ,ਹਰ ਗੀਤ 'ਚ ਉਨ੍ਹਾਂ ਨੇ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network