ਬੱਬੂ ਮਾਨ ਨੇ ਆਪਣੇ ਨਵੇਂ ਗੀਤ ਭਰੀ ਮਹਿਫਿਲ ਦਾ ਪੋਸਟਰ ਕੀਤਾ ਸ਼ੇਅਰ, ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗਾ ਗੀਤ

Written by  Pushp Raj   |  February 28th 2022 03:00 PM  |  Updated: February 28th 2022 02:42 PM

ਬੱਬੂ ਮਾਨ ਨੇ ਆਪਣੇ ਨਵੇਂ ਗੀਤ ਭਰੀ ਮਹਿਫਿਲ ਦਾ ਪੋਸਟਰ ਕੀਤਾ ਸ਼ੇਅਰ, ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗਾ ਗੀਤ

ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਇੱਕ ਮਸ਼ਹੂਰ ਗਾਇਕ ਤੇ ਅਦਾਕਾਰ ਹਨ। ਉਹ ਆਪਣੇ ਅਣਖੀ ਸੁਭਾਅ ਲਈ ਜਾਣੇ ਜਾਂਦੇ ਹਨ। ਬੱਬੂ ਮਾਨ ਦੇ ਫੈਨਜ਼ ਅਰਸਰ ਹੀ ਉਨ੍ਹਾਂ ਦੀ ਨਵੀਂ ਪੋਸਟ ਦੇ ਇੰਤਜ਼ਾਰ ਵਿੱਚ ਰਹਿੰਦੇ ਹਨ। ਹੁਣ ਬੱਬੂ ਮਾਨ ਨੇ ਆਪਣੇ ਨਵੇਂ ਗੀਤ "ਭਰੀ ਮਹਿਫਿਲ" ਦਾ ਪੋਸਟਰ ਸ਼ੇਅਰ ਕੀਤਾ ਹੈ।

Image Source: Instagram

ਬੱਬੂ ਮਾਨ ਸੋਸ਼ਲ ਮੀਡੀਆ ਅਕਾਉਂਟ ਉੱਤੇ ਬਹੁਤ ਐਕਟਿਵ ਹਨ। ਉਹ ਅਕਸਰ ਹੀ ਆਪਣੀ ਸ਼ਾਇਰੀ, ਆਪਣੇ ਪ੍ਰੋਜੈਕਟ ਤੇ ਗੀਤ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਬੱਬੂ ਮਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਹ ਪੋਸਟ ਉਨ੍ਹਾਂ ਦੇ ਨਵੇਂ ਗੀਤ ਭਰੀ ਮਹਿਫਿਲ ਨਾਲ ਸਬੰਧਤ ਹੈ।

ਬੱਬੂ ਮਾਨ ਨੇ ਇਸ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਕਾਲੇ ਰੰਗ ਦੇ ਸੂਟ ਵਿੱਚ ਇੱਕ ਸੋਫੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇੱਕ ਹੱਥ ਹਵਾ ਵਿੱਚ ਹੈ ਅਤੇ ਉਹ ਬਹੁਤ ਧਿਆਨ ਮਗਨ ਹੋ ਕੇ ਕੁਝ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਇਸ ਪੋਸਟ ਦੇ ਨਾਲ ਹੀ ਬੱਬੂ ਮਾਨ ਨੇ ਕੈਪਸ਼ਨ ਵਿੱਚ ਲਿਖਿਆ ਹੈ, "#BhariMehfil - ਆਫੀਸ਼ੀਅਲ ਵੀਡੀਓ ਕਮਿੰਗ ਸੂਨ। ਇਸ ਦੇ ਨਾਲ ਹੀ ਬੱਬੂ ਮਾਨ ਨੇ ਇਸ ਪੋਸਟ ਨੂੰ ਆਪਣੇ ਗੀਤ ਨਾਲ ਸਬੰਧਤ ਟੀਮ ਨੂੰ ਵੀ ਟੈਗ ਕੀਤਾ ਹੈ।

Image Source: PTC Punjabi

ਹੋਰ ਪੜ੍ਹੋ : ਯੂਕੇ 'ਚ ਲਾਈਵ ਕੰਸਰਟ ਦੌਰਾਨ ਸ਼ੈਰੀ ਮਾਨ 'ਤੇ ਹੋਇਆ ਹਮਲਾ, ਵੇਖੋ ਵੀਡੀਓ

ਬੱਬੂ ਮਾਨ ਦੇ ਫੈਨਜ਼ ਗੀਤ ਦੇ ਪੋਸਟਰ ਉੱਤੇ ਉਨ੍ਹਾਂ ਦੇ ਇਸ ਵੱਖਰੇ ਅੰਦਾਜ਼ ਦੀ ਝਲਕ ਵੇਖ ਬਹੁਤ ਖੁਸ਼ ਹਨ। ਪੋਸਟ ਸ਼ੇਅਰ ਹੋਣ ਦੇ ਮਹਿਜ਼ ਕੁਝ ਘੰਟਿਆਂ ਬਾਅਦ ਹੀ ਇਸ ਪੋਸਟ ਨੂੰ ਹੁਣ ਤੱਕ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਦਰਸ਼ਕ ਇਸ ਉਡੀਕ ਵਿੱਚ ਹਨ ਕਿ ਕਦੋਂ ਬੱਬੂ ਮਾਨ ਆਪਣੇ ਇਸ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੱਬੂ ਮਾਨ ਦਾ ਗੀਤ ਪਾਗਲ ਸ਼ਾਇਰ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

 

View this post on Instagram

 

A post shared by Babbu Maan (@babbumaaninsta)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network