ਸਮਾਜ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਬਲਵੀਰ ਬੋਪਾਰਾਏ ਦਾ ਲਿਖਿਆ ਗੀਤ "ਛੱਤੀ"

written by Shaminder | April 01, 2019

ਬਲਵੀਰ ਬੋਪਾਰਾਏ ਲੰਬੇ ਸਮੇਂ ਬਾਅਦ ਮੁੜ ਤੋਂ ਚਰਚਾ 'ਚ ਆਏ ਹਨ । ਉਨ੍ਹਾਂ ਨੇ ਹਾਲ ਹੀ 'ਚ ਸੁਖਛਿੰਦਰ ਛਿੰਦਾ ਲਈ ਇੱਕ ਗੀਤ ਲਿਖਿਆ ਸੀ ਛੱਤੀ। ਇਹ ਗੀਤ ਅੱਜ ਕੱਲ੍ਹ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਕਿ ਅੱਜ ਦੇ ਜ਼ਮਾਨੇ 'ਚ ਕਿਸ ਤਰ੍ਹਾਂ ਲੋਕ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਹਰ ਕੋਈ ਉਸ ਵਾਰਦਾਤ ਨੂੰ ਰੋਕਣ ਦੀ ਬਜਾਏ ਵੀਡੀਓ ਬਨਾਉਣ 'ਚ ਜੁਟ ਜਾਂਦਾ ਹੈ,ਪਰ ਕੋਈ ਵੀ ਰੋਕਣ ਦੀ ਕੋਸ਼ਿਸ਼ ਕਦੇ ਨਹੀਂ ਕਰਦਾ ।

ਹੋਰ ਵੇਖੋ :ਸੁਖਸ਼ਿੰਦਰ ਛਿੰਦਾ ਨੂੰ ਮਿਲਿਆ ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-20182018

https://www.instagram.com/p/BvrZYJzBo40/

ਅਜਿਹੇ 'ਚ ਸਮਾਜ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਬਲਵੀਰ ਬੋਪਾਰਾਏ ਨੇ ਕੀਤੀ ਹੈ । ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਇਸ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਗਾਇਕ ਸੁਖਛਿੰਦਰ ਛਿੰਦਾ ਨੇ ।

ਹੋਰ ਵੇਖੋ:ਸੁਰਿੰਦਰ ਛਿੰਦਾ ਦਾ ‘ਜਸਟ ਪੰਜਾਬੀ’ ਗੀਤ ਹੋਇਆ ਰਿਲੀਜ਼

https://www.instagram.com/p/BvnhSdDhRtE/

ਆਪਣੇ ਇਸ ਗੀਤ ਨੂੰ ਲੈ ਕੇ ਬਲਵੀਰ ਬੋਪਾਰਾਏ ਦਾ ਇੱਕ ਵੀਡੀਓ ਸੁਖਛਿੰਦਰ ਛਿੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਹ ਇਸ ਗੀਤ ਨੂੰ ਸਪੋਰਟ ਕਰਨ ਲਈ ਕਹਿ ਰਹੇ ਨੇ ।

You may also like