ਬੱਪਾ ਬੀ ਲਹਿਰੀ ਨੇ ਦੱਸਿਆ ਕੀ ਆਖ਼ਿਰ ਕੀ ਹੋਵੇਗਾ ਪਿਤਾ ਬੱਪੀ ਲਹਿਰੀ ਦੇ ਗੋਲਡ ਕਲੈਕਸ਼ਨ ਦਾ, ਪੜ੍ਹੋ ਪੂਰੀ ਖ਼ਬਰ

written by Pushp Raj | March 23, 2022

ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ (Bappi Lahiri ) ਬਾਲੀਵੁੱਡ ਵਿੱਚ ਗੋਲਡਨ ਮੈਨ ਦੇ ਨਾਂਅ ਨਾਲ ਵੀ ਮਸ਼ਹੂਰ ਸਨ, ਕਿਉਂਕਿ ਉਹ ਹਮੇਸ਼ਾ ਹੀ ਸੋਨੇ ਦੇ ਗਹਿਣੀਆਂ ਨਾਲ ਸਜੇ ਰਹਿੰਦੇ ਸੀ। ਬੱਪੀ ਲਹਿਰੀ ਦੇ ਪੁੱਤਰ ਬੱਪਾ ਬੀ ਲਹਿਰੀ (Bappa .B. Lahiri ) ਨੇ ਹੁਣ ਮੀਡੀਆ ਸਾਹਮਣੇ ਆ ਕੇ ਪਿਤਾ ਦੇ ਗੋਲਡ ਪ੍ਰਤੀ ਪਿਆਰ ਤੇ ਪਿਤਾ ਤੋਂ ਬਾਅਦ ਉਨ੍ਹਾਂ ਦੇ ਗੋਲਡ ਕਲੈਕਸ਼ਨ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਆਓ ਜਾਣਦੇ ਹਾਂ ਕਿ ਆਖਿਰ ਬੱਪੀ ਦਾ ਦੇ ਗੋਲਡ ਕਲੈਕਸ਼ਨ ਦਾ ਉਨ੍ਹਾਂ ਦੇ ਪਰਿਵਾਰ ਵੱਲੋਂ ਕੀ ਕੀਤਾ ਜਾਵੇਗਾ।

image From instagram

'ਡਿਸਕੋ ਕਿੰਗ' ਬੱਪੀ ਲਹਿਰੀ ਨਾਂ ਮਹਿਜ਼ ਆਪਣੇ ਗੀਤਾਂ ਲਈ ਸਗੋਂ 'ਗੋਲਡਨ ਲੁੱਕ' ਲਈ ਵੀ ਮਸ਼ਹੂਰ ਸਨ। ਉਹ ਹਮੇਸ਼ਾ ਭਾਰੀ ਸੋਨੇ ਦੇ ਗਹਿਣਿਆਂ ਨਾਲ ਲੱਦੇ ਰਹਿੰਦੇ ਸੀ। ਬੱਪੀ ਦਾ ਨੂੰ ਸੋਨਾ ਤੇ ਸੋਨੇ ਦੇ ਗਹਿਣੇ ਬਹੁਤ ਪਸੰਦ ਸਨ, ਇਸ ਗੱਲ ਨਾਲ ਹਰ ਕੋਈ ਜਾਣੂ ਹੈ।

ਬੱਪਾ ਨੇ ਦੱਸਿਆ ਕਿ ਉਸ ਦੇ ਪਿਤਾ ਬੱਪੀ ਲਹਿਰੀ ਗੋਲਡ ਨੂੰ ਖੁਦ ਲਈ ਇੱਕ ਲੱਕੀ ਚਾਰਮ ਯਾਨੀ ਲੱਕੀ ਧਾਤੂ ਮੰਨਦੇ ਸੀ। ਬੱਪੀ ਲਹਿਰੀ ਕੋਲ ਗੋਲਡ ਦਾ ਵੱਡਾ ਕਲੈਕਸ਼ਨ ਸੀ। ਬੱਪੀ ਲਹਿਰੀ ਦੇ ਗੋਲਡ ਕਲੈਕਸ਼ਨ ਵਿੱਚ, ਉਹ ਹਮੇਸ਼ਾ ਸੋਨੇ ਦੀਆਂ ਚੇਨਾਂ, ਪੈਂਡੈਂਟਸ, ਅੰਗੂਠੀਆਂ, ਬਰੈਸਲੇਟ, ਗਣੇਸ਼ ਦੀਆਂ ਮੂਰਤੀਆਂ, ਆਕਰਸ਼ਕ ਹੀਰੇ ਜੜੇ ਬਰੈਸਲੇਟ, ਇੱਥੋਂ ਤੱਕ ਕਿ ਸੋਨੇ ਦੇ ਫਰੇਮ ਅਤੇ ਸੋਨੇ ਦੇ ਕਫਲਿੰਕ ਅਤੇ ਘੜੀਆਂ ਵੀ ਸ਼ਾਮਲ ਹਨ।

image From instagram

ਬੱਪਾ ਨੇ ਦੱਸਿਆ ਕਿ ਉਸ ਦੇ ਪਿਤਾ ਆਪਣੇ ਗੋਲਡ ਕਲੈਕਸ਼ਨ ਦੇ ਹਰ ਇੱਕ ਗਹਿਣੇ ਬਾਰੇ ਸਭ ਕੁਝ ਜਾਣਦੇ ਸੀ। ਉਨ੍ਹਾਂ ਨੇ ਇੱਕ ਲਿਸਟ ਵੀ ਬਣਾ ਕੇ ਰੱਖੀ ਸੀ। ਇਸ ਦੇ ਨਾਲ ਹੀ ਹਰ ਗੀਤ ਜਾਂ ਐਲਬਮ ਦੀ ਸਫਲਤਾ 'ਤੇ ਬੱਪੀ ਲਹਿਰੀ ਮੁਨਾਫੇ ਦੀ ਰਕਮ ਤੋਂ ਨਵਾਂ ਸੋਨਾ ਖਰੀਦਦੇ ਸੀ। ਉਨ੍ਹਾਂ ਨੇ ਗੋਲਡ ਦਾ ਧਿਆਨ ਰੱਖਣ ਲਈ ਇੱਕ ਅਸੀਸਟੈਂਟ ਵੀ ਰੱਖਿਆ ਸੀ।

image From instagram

ਹੋਰ ਪੜ੍ਹੋ : ਨੀਤੂ ਕਪੂਰ ਪਹਿਲੀ ਵਾਰ ਜਜ ਕਰਨ ਜਾ ਰਹੀ ਹੈ ਡਾਂਸ ਸ਼ੋਅ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਬੱਪਾ ਦੇ ਮੁਤਾਬਕ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਪਿਤਾ ਦੇ ਗੋਲਡ ਕਲੈਕਸ਼ਨ ਨੂੰ ਵਿਰਾਸਤ ਦੇ ਤੌਰ 'ਤੇ ਸੰਭਾਲ ਕੇ ਰੱਖਣ ਦਾ ਫੈਸਲਾ ਲਿਆ ਹੈ। ਉਹ ਪਿਤਾ ਦੇ ਗੋਲਡ ਕਲੈਕਸ਼ਨ ਨੂੰ ਇੱਕ ਮਿਊਜ਼ਿਮ ਡਿਸਪਲੇਅ ਵਜੋਂ ਸ਼ੋਅ ਕਰਨਗੇ ਤਾਂ ਜੋ ਬੱਪੀ ਦਾ ਦੇ ਫੈਨਜ਼ ਉਨ੍ਹਾਂ ਦੀ ਇਸ ਵਿਰਾਸਤ ਤੋਂ ਜਾਣੂ ਹੋ ਸਕਣ।

image From instagram

ਬੱਪਾ ਨੇ ਦੱਸਿਆ ਕਿ ਉਸ ਦੇ ਪਿਤਾ ਕੋਲ ਮਹਿਜ਼ ਗੋਲਡ ਕਲੈਕਸ਼ਨ ਹੀ ਨਹੀਂ ਸਗੋਂ ਬੂਟ, ਸਨਗਲਾਸਿਸ, ਘੜੀਆਂ ਤੇ ਟੋਪੀਆਂ ਆਦਿ ਦਾ ਵੀ ਚੰਗਾ ਕਲੈਕਸ਼ਨ ਸੀ। ਉਹ ਆਪਣੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਬਹੁਤ ਪਿਆਰ ਕਰਦੇ ਸੀ।

ਬੱਪਾ ਨੇ ਦੱਸਿਆ ਕਿ ਉਹ ਪਿਤਾ ਦੀ ਇਸ ਵਿਰਾਸਤ ਨੂੰ ਸੰਭਾਲਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਫੈਨਜ਼ ਵੱਲੋਂ ਗਿਫ਼ਟ 'ਚ ਮਿਲੇ ਗੋਲਡ ਕਲੈਕਸ਼ਨ ਨੂੰ ਵੀ ਬੱਪੀ ਲਹਿਰੀ ਜੀ ਦੀ ਵਿਰਾਸਤ ਵਜੋਂ ਸਾਂਭਿਆ ਜਾਵੇਗਾ।

 

View this post on Instagram

 

A post shared by Bappa.b.Lahiri (@bappa.b.lahiri)

You may also like