ਪੀਟੀਸੀ ਰਿਕਾਰਡਜ਼ ਦੀ ਪੇਸ਼ਕਸ਼ Juls Kaur ਦੀ ਆਵਾਜ਼ 'ਚ ਗੀਤ ਹੋਇਆ ਰਿਲੀਜ਼

Written by  Shaminder   |  October 07th 2019 10:29 AM  |  Updated: October 07th 2019 10:29 AM

ਪੀਟੀਸੀ ਰਿਕਾਰਡਜ਼ ਦੀ ਪੇਸ਼ਕਸ਼ Juls Kaur ਦੀ ਆਵਾਜ਼ 'ਚ ਗੀਤ ਹੋਇਆ ਰਿਲੀਜ਼

ਪੀਟੀਸੀ ਰਿਕਾਰਡਸ ਦੀ ਪੇਸ਼ਕਸ਼ ਜੁਲਸ ਕੌਰ ਦੀ ਆਵਾਜ਼ 'ਚ ਨਵਾਂ ਗੀਤ 'ਬਰਸਾਤ' ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਇੱਕ ਰੋਮਾਂਟਿਕ ਸੈਡ ਗੀਤ ਹੈ ਜਿਸ ਦੀ ਡਾਇਰੈਕਸ਼ਨ ਕੇਪੀ ਸਿੰਘ ਨੇ ਕੀਤੀ ਹੈ ਜਦਕਿ ਬੋਲ ਲਿਖੇ ਨੇ ਵੀਨ ਰਾਂਝਾ ਨੇ । ਫੀਚਰਿੰਗ 'ਚ ਸੰਦੀਪ ਬੇਦੀ ਅਤੇ ਸੋਨੀਆ ਸਿੰਘ ਨਜ਼ਰ ਆ ਰਹੇ ਨੇ ।ਗੀਤ ਦਾ ਵੀਡੀਓ ਵੀ ਸੰਦੀਪ ਬੇਦੀ ਵੱਲੋਂ ਤਿਆਰ ਕੀਤਾ ਗਿਆ ਹੈ ।

ਹੋਰ ਵੇਖੋ:ਖੁਦਾ ਬਖ਼ਸ਼ ਦਾ ਨਵਾਂ ਗੀਤ ‘ਹੰਜੂ 2’ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਹੋਇਆ ਰਿਲੀਜ਼, ਦੇਖੋ ਵੀਡੀਓ

ਜਦਕਿ ਕੇਪੀ ਸਿੰਘ ਨੇ ਇਸ ਗੀਤ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ।  ਦੋ ਪਿਆਰ ਕਰਨ ਵਾਲਿਆਂ ਦੀ ਕਹਾਣੀ ਨੂੰ ਇਸ ਗੀਤ 'ਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਪਰ ਪਿਆਰ ਦੇ ਇਸ ਰਿਸ਼ਤੇ 'ਚ ਖਟਾਸ ਆ ਜਾਂਦੀ ਹੈ ਅਤੇ ਕੁਝ ਗਲਤ ਫਹਿਮੀਆਂ ਕਾਰਨ ਇਹ ਰਿਸ਼ਤੇ ਟੁੱਟ ਜਾਂਦਾ ਹੈ ।

ਜਿਸ ਤੋਂ ਬਾਅਦ ਪ੍ਰੇਮਿਕਾ ਕੋਲ ਸਿਵਾਏ ਪਛਤਾਵੇ ਦੇ ਕੁਝ ਵੀ ਨਹੀਂ ਰਹਿ ਜਾਂਦਾ । ਪਰ ਪਿਆਰ ਸੱਚਾ ਹੋਵੇ ਤਾਂ ਵਾਪਸ ਜ਼ਰੂਰ ਆਉਂਦਾ ਹੈ । ਆਖਿਰਕਾਰ ਪ੍ਰੇਮੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਉਹ ਮੁੜ ਆਪਣੀ ਗਲਤ ਨੂੰ ਸੁਧਾਰਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network