ਬੂਟ ਪਾਲਿਸ਼ਾਂ ਕਰਕੇ ਘਰ ਦਾ ਗੁਜ਼ਾਰਾ ਕਰਨ ਵਾਲਾ ਬਠਿੰਡਾ ਦਾ ਸੰਨੀ ਹੁਣ ਬਾਲੀਵੁੱਡ ਫ਼ਿਲਮ 'ਪੰਗਾ' 'ਚ ਗਾਏਗਾ ਗਾਣਾ

written by Shaminder | January 11, 2020

ਬਠਿੰਡਾ ਦਾ ਰਹਿਣ ਵਾਲਾ ਸੰਨੀ ਕਦੇ ਬੂਟ ਪਾਲਿਸ਼ਾਂ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਘਰ 'ਚ ਅੱਤ ਦੀ ਗਰੀਬੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਸੰਨੀ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਲੋਕਾਂ ਦੀ ਜੁੱਤੀਆਂ ਪਾਲਿਸ਼ ਕਰਦਾ ਸੀ । ਗਾਇਕੀ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਸੀ,ਪਰ ਇਹੀ ਸ਼ੌਂਕ ਇੱਕ ਦਿਨ ਉਸ ਦੀ ਕਿਸਮਤ ਨੂੰ ਬਦਲ ਦੇਵੇਗਾ ਉਸ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ । ਹੋਰ ਵੇਖੋ:ਪੰਜਾਬ ਦੇ ਰਹਿਣ ਵਾਲੇ ਅਤੇ ਜੁੱਤੀਆਂ ਪਾਲਿਸ਼ ਕਰਨ ਵਾਲੇ ਗਾਇਕ ਨੂੰ ਸੁਣ ਕੇ ਭਾਵੁਕ ਹੋਏ ਬਿਜਨੇਸਮੈਨ ਅਨੰਦ ਮਹਿੰਦਰਾ,ਵੀਡੀਓ ਸਾਂਝਾ ਕਰਕੇ ਦਿੱਤਾ ਇਹ ਚੈਲੇਂਜ

sunny 2 sunny 2
ਉਹ ਆਪਣੀ ਰੋਜ਼ੀ ਰੋਟੀ ਦੇ ਨਾਲ-ਨਾਲ ਗਾਇਕੀ ਦੇ ਖੇਤਰ 'ਚ ਵੀ ਮਿਹਨਤ ਕਰਦਾ ਰਿਹਾ ਅਤੇ ਆਖਿਰਕਾਰ ਉਸ ਨੂੰ ਇੱਕ ਸਿੰਗਿਗ ਸ਼ੋਅ 'ਚ ਗਾਉਣ ਦਾ ਮੌਕਾ ਮਿਲਿਆ ਬਸ ਫੇਰ ਕੀ ਸੀ ਇੱਥੋਂ ਹੀ ਉਸ ਦੀ ਕਿਸਮਤ ਰਾਤੋ ਰਾਤ ਬਦਲ ਗਈ ਅਤੇ ਹੁਣ ਇੱਕ ਤੋਂ ਬਾਅਦ ਇੱਕ ਬਾਲੀਵੁੱਡ ਦੀਆਂ ਫ਼ਿਲਮਾਂ ਲਈ ਉਹ ਗੀਤ ਗਾ ਰਿਹਾ ਹੈ ।
sunny sunny
ਕੁਝ ਦਿਨ ਪਹਿਲਾਂ ਹੀ ਸੰਨੀ ਨੇ ਇਮਰਾਨ ਹਾਸ਼ਮੀ ਦੀ ਫ਼ਿਲਮ ਲਈ 'ਰੋਮ-ਰੋਮ' ਗੀਤ ਗਾਇਆ ਸੀ ਅਤੇ ਹੁਣ ਮੁੜ ਤੋਂ ਉਹ ਇੱਕ ਨਵੇਂ ਗੀਤ ਨਾਲ ਬਾਲੀਵੁੱਡ 'ਚ ਧੱਕ ਪਾਉਣ ਜਾ ਰਿਹਾ ਹੈ ।
sunny 5 sunny 5
ਜੀ ਹਾਂ ਸੰਨੀ ਹੁਣ ਜੱਸੀ ਗਿੱਲ ਅਤੇ ਕੰਗਨਾ ਰਣੌਤ ਦੀ ਫ਼ਿਲਮ 'ਪੰਗਾ' 'ਚ ਗੀਤ ਗਾਏਗਾ ।ਇਸ ਫ਼ਿਲਮ 'ਚ ਕੰਗਨਾ ਰਣੌਤ ਅਤੇ ਜੱਸੀ ਗਿੱਲ ਮੁਖ ਭੂਮਿਕਾ 'ਚ ਨਜ਼ਰ ਆਉਣਗੇ 'ਤੇ ਫ਼ਿਲਮ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

0 Comments
0

You may also like