ਇਸ ਐਕਟਰ ਨੇ ਪਰਿਵਾਰਕ ਝਗੜੇ ਨੂੰ ਲੈ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਫੇਸਬੁੱਕ 'ਤੇ ਸ਼ੇਅਰ ਕੀਤਾ ਵੀਡੀਓ

written by Lajwinder kaur | August 09, 2022

Actor Saibal Bhattacharya reportedly attempted suicide: ਮਨੋਰੰਜਨ ਜਗਤ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਹਾਲ ਹੀ ‘ਚ ਖਬਰ ਆਈ ਹੈ ਕਿ ਮਸ਼ਹੂਰ ਬੰਗਾਲੀ ਅਭਿਨੇਤਾ Saibal Bhattacharya ਨੇ ਕੋਲਕਾਤਾ ਸਥਿਤ ਆਪਣੀ ਰਿਹਾਇਸ਼ 'ਤੇ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਦੌਰਾਨ ਉਸ ਨੂੰ ਕਾਫੀ ਤਕਲੀਫ ਹੋਈ ਅਤੇ ਉਸ ਨੇ ਆਪਣੀ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੈਬਲ ਭੱਟਾਚਾਰੀਆ ਨੇ ਖੁਦ ਨੂੰ ਕਾਫੀ ਸੱਟ ਮਾਰੀ ਹੈ। ਉਸਦਾ ਪੂਰਾ ਚਿਹਰਾ ਖੂਨ ਨਾਲ ਲੱਥਪੱਥ ਹੈ। ਦੱਸਿਆ ਜਾ ਰਿਹਾ ਹੈ ਕਿ ਬਾਅਦ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

actor saibal battacharya image image source Facebook

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ‘ਤੇ ਫਿਰ ਫਾਲੋ ਕੀਤਾ ਸਲਮਾਨ ਖ਼ਾਨ ਨੂੰ, ਜਾਣੋ ਅਨਫਾਲੋ ਕਰਨ ਦਾ ਕਾਰਨ

image of saibal image source Facebook

ਪੁਲਿਸ ਮੁਤਾਬਕ ਸੈਬਲ ਭੱਟਾਚਾਰੀਆ ਨੇ ਸੋਮਵਾਰ ਰਾਤ ਨੂੰ ਇਹ ਕਦਮ ਚੁੱਕਿਆ। ਉਸ ਨੇ ਆਪਣੇ ਆਪ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਲਿਆ। ਫਿਲਹਾਲ ਉਹ ਚਿਤਰੰਜਨ ਹਸਪਤਾਲ 'ਚ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਨਹੀਂ ਹੈ। ਕਿਹਾ ਜਾਂਦਾ ਹੈ ਕਿ ਉਹ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ 'ਚ ਡਿਪਰੈਸ਼ਨ 'ਚੋਂ ਲੰਘ ਰਹੇ ਸਨ। ਵੀਡੀਓ 'ਚ ਉਸ ਨੇ ਆਪਣੀ ਇਸ ਹਾਲਤ ਲਈ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

saibal bhattacharya image 2 image source Facebook

ਇਹ ਵੀ ਪਤਾ ਲੱਗਾ ਹੈ ਕਿ ਜਦੋਂ ਉਸ ਨੇ ਇਹ ਕਦਮ ਚੁੱਕਿਆ ਤਾਂ ਉਹ ਨਸ਼ੇ ਦੀ ਹਾਲਤ ਵਿਚ ਸੀ। ਡਿਪਰੈਸ਼ਨ ਦੇ ਨਾਲ-ਨਾਲ ਉਹ ਨਸ਼ੇ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਸੀ। ਉਸਨੇ ਅਮਰ ਦੁਰਗਾ, ਕੋਰੀ ਖੇਲਾ, ਉਰੋਂ ਤੁਬਰੀ ਅਤੇ ਮਿਠਾਈ ਸਮੇਤ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ। ਬਾਅਦ ਵਿਚ ਉਸ ਨੂੰ ਜ਼ਿਆਦਾ ਕੰਮ ਨਹੀਂ ਮਿਲ ਰਿਹਾ ਸੀ। ਅਦਾਕਾਰੀ ਤੋਂ ਇਲਾਵਾ, ਸੈਬਲ ਭੱਟਾਚਾਰੀਆ ਸਕ੍ਰਿਪਟ ਅਤੇ ਡਾਇਲਾਗ ਵੀ ਲਿਖਦਾ ਸੀ।

 

 

You may also like