ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ‘ਤੇ ਫਿਰ ਫਾਲੋ ਕੀਤਾ ਸਲਮਾਨ ਖ਼ਾਨ ਨੂੰ, ਜਾਣੋ ਅਨਫਾਲੋ ਕਰਨ ਦਾ ਕਾਰਨ

written by Lajwinder kaur | August 09, 2022

Shehnaaz Gill follows Salman Khan again: ਸੋਸ਼ਲ ਮੀਡੀਆ ਉੱਤੇ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਬੀਤੇ ਦਿਨੀਂ ਕੁਝ ਅਫਵਾਹਾਂ ਦੇ ਕਰਕੇ ਸੁਰਖੀਆਂ 'ਚ ਆ ਗਈ ਸੀ। ਬੀਤੇ ਦਿਨੀਂ ਇਹ ਅਫਵਾਹ ਆਈ ਸੀ ਕਿ ਸਲਮਾਨ ਖ਼ਾਨ ਨੇ ਸ਼ਹਿਨਾਜ਼ ਗਿੱਲ ਨੂੰ ਆਪਣੀ ਫ਼ਿਲਮ ਕਭੀ ਈਦ ਕਭੀ ਦਿਵਾਲੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਜਿਸ ਕਰਕੇ ਸ਼ਹਿਨਾਜ਼ ਗਿੱਲ ਨੇ ਸਲਮਾਨ ਖ਼ਾਨ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਅਨਫਾਲੋ ਵੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹਰ ਕੋਈ ਇਸ ਬਾਰੇ ਗੱਲ ਕਰ ਰਿਹਾ ਸੀ।

ਹੋਰ ਪੜ੍ਹੋ : ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਕਿਵੇਂ ਨਿਰਾਸ਼ ਜ਼ਿੰਦਗੀ ਨੂੰ ਨਵਾਂ ਮੋੜ ਦੇ ਕੇ ਹਰਦੀਪ ਗਰੇਵਾਲ ਬਣਦੇ ਨੇ ਪੁਲਿਸ ਅਫ਼ਸਰ, ਦੇਖੋ ਵੀਡੀਓ

shehnaaz gill and salman khan image source Instagram

ਜਦੋਂ ਇਹ ਖਬਰ ਅਦਾਕਾਰਾ ਸ਼ਹਿਨਾਜ਼ ਗਿੱਲ ਕੋਲ ਪਹੁੰਚੀ ਤਾਂ ਸ਼ਹਿਨਾਜ਼ ਨੇ ਇੱਕ ਪੋਸਟ ਪਾ ਕੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ। ਇਕ ਪੋਸਟ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ- "LOL! ਇਹ ਅਫਵਾਹਾਂ ਪਿਛਲੇ ਕੁਝ ਹਫ਼ਤਿਆਂ ਤੋਂ ਮੇਰੇ ਮਨੋਰੰਜਨ ਦੀ ਰੋਜ਼ਾਨਾ ਖੁਰਾਕ ਹਨ🤣 ਮੈਂ ਲੋਕਾਂ ਦੇ ਫ਼ਿਲਮ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੀ ਅਤੇ ਬੇਸ਼ੱਕ ਮੈਂ ਵੀ ਫ਼ਿਲਮ ਵਿੱਚ ।❤❤"

image source Instagram

ਮੀਡੀਆ ਰਿਪੋਰਟ ਮੁਤਾਬਿਕ ਸ਼ਹਿਨਾਜ਼ ਨੇ ਸਲਮਾਨ ਖਾਨ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇੱਕ ਨਜ਼ਦੀਕੀ ਸੂਤਰ ਨੇ ਦੱਸਿਆ ਹੈ ਕਿ ਇੱਕ ਤਕਨੀਕੀ ਖਰਾਬੀ ਸੀ ਜਿਸ ਕਾਰਨ ਸਲਮਾਨ ਖਾਨ ਦੇ ਸੋਸ਼ਲ ਮੀਡੀਆ ਅਕਾਉਂਟ ਨੂੰ ਅਨਫਾਲੋ ਕੀਤਾ ਗਿਆ ਸੀ।  ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ 'ਤੇ 11.7 ਮਿਲੀਅਨ ਤੋਂ ਵੱਧ ਲੋਕ ਸ਼ਹਿਨਾਜ਼ ਨੂੰ ਫਾਲੋ ਕਰਦੇ ਹਨ।

image source Instagram

 

 

View this post on Instagram

 

A post shared by Shehnaaz Gill (@shehnaazgill)

You may also like