
‘ਭਾਬੀ ਜੀ ਘਰ ਪਰ ਹੈਂ’ ਫੇਮ ਅਦਾਕਾਰ ਦੀਪੇਸ਼ ਭਾਨ (Deepesh Bhan) ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀ ਪ੍ਰਾਰਥਨਾ ਸਭਾ ਰੱਖੀ ਗਈ । ਇਸ ਪ੍ਰਾਰਥਨਾ ਸਭਾ ‘ਚ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ । ਜਿਸ ‘ਚ ਉਸ ਦਾ ਸਾਥੀ ਕਲਾਕਾਰ ਟੀਕਾ ਵੀ ਪਹੁੰਚੇ ਅਤੇ ਅਦਾਕਾਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।
ਹੋਰ ਪੜ੍ਹੋ : ‘ਭਾਭੀ ਜੀ ਘਰ ਪੇ ਹੈਂ’ ਫੇਮ ਟੀਵੀ ਅਦਾਕਾਰ ਦੀਪਾਂਸ਼ ਭਾਨ ਦਾ ਹੋਇਆ ਦੇਹਾਂਤ, ਟੀਵੀ ਜਗਤ ‘ਚ ਛਾਈ ਸੋਗ ਲਹਿਰ
ਇਸ ਮੌਕੇ ਸ਼ੋਅ ਦੇ ਨਾਲ ਜੁੜੇ ਹੋਰ ਕਈ ਕਲਾਕਾਰ ਵੀ ਸ਼ਾਮਿਲ ਹੋਏ । ਇਸ ਪ੍ਰਾਰਥਨਾ ਸਭਾ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ । ਤਸਵੀਰਾਂ ‘ਚ ਸ਼ੁਭਾਂਗੀ ਅੱਤਰੇ ਫੁੱਟ ਫੁੱਟ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ ।
ਇਸ ਤੋਂ ਇਲਾਵਾ ਦੀਪੇਸ਼ ਭਾਨ ਉਰਫ ਮਲਖਾਨ ਦੇ ਸਾਥੀ ਕਲਾਕਾਰ ਜੋ ਟੀਕਾ ਦੇ ਕਿਰਦਾਰ ‘ਚ ਨਜ਼ਰ ਆਉਂਦੇ ਸਨ ਉਸ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਮਰਹੂਮ ਅਦਾਕਾਰ ਦੇ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
ਅਦਾਕਾਰ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਪਾਇਆ ਹੈ । ਪਰ ਦੱਸਿਆ ਜਾ ਰਿਹਾ ਹੈ ਕਿ ਬੀਤੇ ਸ਼ਨੀਵਾਰ ਸਵੇਰੇ ਉਹ ਕ੍ਰਿਕਟ ਖੇਡ ਰਹੇ ਸੀ ਕਿ ਅਚਾਨਕ ਡਿੱਗ ਪਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।