ਬਾਲੀਵੁੱਡ ਦੀ ਫ਼ਿਲਮ ਭੰਗੜਾ ਪਾ ਲੈ 2020 'ਚ ਰਿਲੀਜ਼ ਹੋਣ ਜਾ ਰਹੀ ਹੈ । ਨਵੇਂ ਸਾਲ 'ਤੇ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਭੰਗੜੇ 'ਤੇ ਅਧਾਰਿਤ ਹੋਵੇਗੀ ਅਤੇ ਇਸ ਫ਼ਿਲਮ 'ਚ ਸੰਨੀ ਕੌਸ਼ਲ ਅਤੇ ਰੁਖ਼ਸਾਰ ਢਿੱਲੋਂ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਜ਼ਰੀਏ ਬਲਰਾਜ਼ ਖਹਿਰਾ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ । ਇਸ ਦੇ ਨਾਲ ਹੀ ਹਿਮਾਂਸ਼ੂ ਸ਼ਰਮਾ ਵੀ ਇਸ ਫ਼ਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ ।
ਬੀਤੇ ਦਿਨ ਹੀ ਇਸ ਦਾ ਟ੍ਰੇਲਰ ਜਾਰੀ ਹੋਇਆ ਸੀ । ਜਿਸ 'ਚ ਭੰਗੜੇ ਦੀ ਗੱਲ ਕੀਤੀ ਗਈ ਸੀ ।ਇਹ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਏਗੀ ।ਹੁਣ ਵੇਖਣਾ ਇਹ ਹੋਵੇਗਾ ਕਿ ਇਸ ਫ਼ਿਲਮ 'ਚ ਅਦਾਕਾਰੀ ਕਰਨ ਵਾਲੇ ਬਲਰਾਜ ਖਹਿਰਾ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਪਾਏਗਾ ਜਾਂ ਨਹੀਂ ।
https://www.instagram.com/p/B6UqI8ulOZy/
ਦੱਸ ਦਈਏ ਕਿ ਬਲਰਾਜ ਖਹਿਰਾ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਸ਼ੋਅ ਮਿਸਟਰ ਪੰਜਾਬ ਵੀ ਰਹਿ ਚੁੱਕੇ ਹਨ । ਇਸ ਤੋਂ ਇਲਾਵਾ ਉਹ ਰੋਡੀਜ਼ ਸ਼ੋਅ ਦੇ ਜੇਤੂ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਇਸ ਖੇਤਰ 'ਚ ਆਉਣ ਲਈ ਕਾਫੀ ਮਿਹਨਤ ਕੀਤੀ ਹੈ ।