ਜਾਣੋਂ ਐਕਟਰ ਅਤੇ ਮਾਡਲ ਬਲਰਾਜ ਖਹਿਰਾ ਦੀ ਕਾਮਯਾਬੀ ਦੀ ਕਹਾਣੀ,'ਦਫ਼ਾ ਹੋ ਜਾ' ਸ਼ਬਦ ਨਾਲ ਹੈ ਗੂੜ੍ਹਾ ਨਾਤਾ, ਮਿਸਟਰ ਪੰਜਾਬ ਵੀ ਰਹਿ ਚੁੱਕੇ ਹਨ ਬਲਰਾਜ ਖਹਿਰਾ

Written by  Shaminder   |  July 08th 2019 01:07 PM  |  Updated: July 08th 2019 01:07 PM

ਜਾਣੋਂ ਐਕਟਰ ਅਤੇ ਮਾਡਲ ਬਲਰਾਜ ਖਹਿਰਾ ਦੀ ਕਾਮਯਾਬੀ ਦੀ ਕਹਾਣੀ,'ਦਫ਼ਾ ਹੋ ਜਾ' ਸ਼ਬਦ ਨਾਲ ਹੈ ਗੂੜ੍ਹਾ ਨਾਤਾ, ਮਿਸਟਰ ਪੰਜਾਬ ਵੀ ਰਹਿ ਚੁੱਕੇ ਹਨ ਬਲਰਾਜ ਖਹਿਰਾ

ਬਲਰਾਜ ਖਹਿਰਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਦਫ਼ਾ ਸ਼ਬਦ ਨਾਲ ਉਸ ਨੂੰ ਕਾਫੀ ਮੋਹ ਹੈ । ਕਿਉਂਕਿ ਇਨ੍ਹਾਂ ਲਫਜ਼ਾਂ ਨੇ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਣਾ ਦਿੱਤੀ। ਬਲਰਾਜ ਖਹਿਰਾ ਨੂੰ ਇੱਕ ਕੁੜੀ ਨਾਲ ਪਿਆਰ ਵੀ ਹੋਇਆ ਪਰ ਉਸ ਨਾਲ ਉਸ ਦਾ ਸਟੇਟਸ ਨਾਂ ਮਿਲਣ ਕਾਰਨ ਉਸ ਨੇ ਬਲਰਾਜ ਨੂੰ ਕਿਹਾ ਕਿ 'ਤੂੰ ਵੱਡਾ ਸ਼ਾਹਰੁਖ ਖ਼ਾਨ'।ਇਸੇ ਤਰ੍ਹਾਂ ਇੱਕ ਵਾਰ ਉਸ ਨੇ ਆਪਣੇ ਪਿਤਾ ਤੋਂ ਮੋਟਰਸਾਈਕਲ ਲਈ ਪੈਸਾ ਮੰਗੇ ਤਾਂ ਪਿਤਾ ਨੇ ਕਿਹਾ 'ਦਫ਼ਾ ਹੋ ਜਾ ਆਹ ਛਿੱਤਰ ਵੇਖਿਆ ਹੈ' ।

ਹੋਰ ਵੇਖੋ :ਰਿਐਲਟੀ ਸ਼ੋਅਜ਼ ‘ਚ ਆਪਣੇ ਨਾਮ ਦੇ ਝੰਡੇ ਗੱਡਣ ਵਾਲੇ ਬਲਰਾਜ ਸਿੰਘ ਖਹਿਰਾ ਕਰਨ ਜਾ ਰਹੇ ਨੇ ਬਾਲੀਵੁੱਡ ‘ਚ ਡੈਬਿਊ

https://www.youtube.com/watch?v=31LUfcwc6BA&t=55s

ਇਨ੍ਹਾਂ ਸ਼ਬਦਾਂ ਨੇ ਹੀ ਬਲਰਾਜ ਨੂੰ ਹਮੇਸ਼ਾ ਕੁਝ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਨੇ ਨਾਂ ਸਿਰਫ਼ ਪੀਟੀਸੀ ਪੰਜਾਬੀ ਦੇ ਸ਼ੋਅ ਮਿਸਟਰ ਪੰਜਾਬ 'ਚ ਭਾਗ ਲੈ ਕੇ ਇਸ ਖਿਤਾਬ ਨੂੰ ਹਾਸਿਲ ਕੀਤਾ ਬਲਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪ੍ਰਾਜੈਕਟਾਂ 'ਤੇ ਕੰਮ ਕੀਤਾ ਅਤੇ ਕੌਮਾਂਤਰੀ ਪੱਧਰ 'ਤੇ ਡਿਸਕਵਰੀ ਚੈਨਲ ਵੱਲੋਂ ਬੈਟਲ ਆਫ਼ ਸਾਰਾਗੜ੍ਹੀ 'ਤੇ ਬਣੀ ਫ਼ਿਲਮ 'ਚ ਬੂਟਾ ਸਿੰਘ ਨਾਂਅ ਦੇ ਸ਼ਖਸ ਦਾ ਕਿਰਦਾਰ ਵੀ ਨਿਭਾਇਆ । ਇਸ ਫ਼ਿਲਮ ਨੂੰ ਸੌ ਤੋਂ ਜ਼ਿਆਦਾ ਦੇਸ਼ਾਂ 'ਚ ਵੇਖਿਆ ਗਿਆ ।

balraj khaira के लिए इमेज परिणाम

ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿੱਥੋਂ ਤੁਰਿਆ ਸੀ ਬਲਰਾਜ ਖਹਿਰਾ ਅਤੇ ਕਿਵੇਂ ਉਨ੍ਹਾਂ ਨੇ ਆਪਣੀ ਕਾਮਯਾਬੀ ਦੀ ਕਹਾਣੀ ਲਿਖੀ ।ਉਚੇ ਲੰਮੇ 'ਤੇ ਤਗੜੇ ਜੁੱਸੇ ਵਾਲੇ ਇਸ ਨੌਜੁਆਨ ਦਾ ਨਾਂਅ ਹੈ ਬਲਰਾਜ ਖਹਿਰਾ ।ਪਹਿਲਾਂ ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ ਮਿਸਟਰ ਪੰਜਾਬ ਦਾ ਖਿਤਾਬ ਜਿੱਤਿਆ ।  ਇਸ ਖੂਬਸੂਰਤ ਨੌਜੁਆਨ ਨੇ ਪੰਜਾਬ ਦਾ ਨਾਂਅ ਪੂਰੇ  ਦੇਸ਼ 'ਚ ਰੌਸ਼ਨ ਕੀਤਾ ਹੈ । ਪੰਜਾਬ  ਦੇ ਖਡੂਰ ਸਾਹਿਬ ਦੇ ਰਹਿਣ ਵਾਲੇ ਬਲਰਾਜ ਖਹਿਰਾ ਨੇ ਆਪਣੀ ਮੁੱਢਲੀ ਸਿੱਖਿਆ ਖਡੂਰ ਸਾਹਿਬ ਤੋਂ ਹੀ ਹਾਸਿਲ ਕੀਤੀ ।

Image may contain: 1 personਇਸ ਤੋਂ ਬਾਆਦ ਉਹ ਪੜ੍ਹਾਈ ਲਈ ਜਲੰਧਰ ਆ ਗਏ ।ਇੱਕ ਸਮਾਂ ਅਜਿਹਾ ਸੀ ਕਿ ਉਨਾਂ ਨੇ ਵਿਦੇਸ਼ ਜਾ ਕੇ ਹੀ ਕੁਝ ਕਰਨ ਦਾ ਫ਼ੈਸਲਾ ਕੀਤਾ । ਪਰ ਕੁਝ ਕਾਰਨਾਂ ਕਰਕੇ ਉਹ ਵਿਦੇਸ਼ ਨਹੀਂ ਜਾ ਸਕੇ ,ਜਿਸ ਤੋਂ ਬਾਅਦ ਉਨਾਂ ਨੇ ਪੰਜਾਬ 'ਚ ਰਹਿ ਕੇ ਕੁਝ ਕਰਨ ਦਾ ਮਨ ਬਣਾਇਆ ।ਉਹ ਆਪਣੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਤੋਂ ਹੀ ਬੇਹੱਦ ਸੰਜੀਦਾ ਰਹੇ 'ਤੇ ਅੱਜ ਉਹ ਆਪਣੀ ਫਿਟਨੈੱਸ ਨੂੰ ਹੀ ਆਪਣੀ ਕਾਮਯਾਬੀ ਲਈ ਵੱਡਾ ਕਾਰਨ ਮੰਨਦੇ ਹਨ। ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ 'ਤੇ ਸਭ ਤੋਂ ਪਹਿਲਾਂ ਉਨਾਂ ਨੇ ਮਿਸਟਰ ਪੰਜਾਬ ਦਾ ਖਿਤਾਬ ਜਿੱਤਿਆ ।

Image may contain: 4 people, people standing and beard

 

ਹਾਲਾਂਕਿ ਇਸ ਖਿਤਾਬ ਨਾਲ ਉਨਾਂ ਨੂੰ ਕਾਫੀ ਸ਼ੌਹਰਤ ਮਿਲੀ ਪਰ ਉਹ ਇਸਦੇ ਨਤੀਜੇ ਤੋਂ ਖੁਸ਼ ਨਹੀਂ ਸਨ ।ਇਸ ਤੋਂ ਬਾਅਦ ਉਨਾਂ ਨੇ ਫਿਲਮਾਂ 'ਚ ਵੀ ਆਪਣਾ ਹੱਥ ਅਜਮਾਇਆ ਪਰ ਫ਼ਿਲਮ ਇੰਡਸਟਰੀ ਦਾ ਬੈਕਗ੍ਰਾਊਂਡ ਨਾ ਹੋਣ ਕਰਕੇ ਉਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।ਇਸ ਤੋਂ ਬਾਅਦ ਉਨਾਂ ਨੇ ਕੁਝ ਅਜਿਹਾ ਕਰਨ ਦਾ ਮਨ ਬਣਾਇਆ ਕਿ ਜਿਸ ਨਾਲ ਉਨਾਂ ਨੂੰ ਖੁਦ-ਬ- ਖੁਦ ਨਾਮ 'ਤੇ ਸ਼ੌਹਰਤ ਮਿਲੀ।ਉਨਾਂ ਨੇ ਰੋਡੀਜ਼ ਨਾਂਅ ਦੇ ਇੱਕ ਰਿਏਲਿਟੀ ਸ਼ੌਅ 'ਚ ਹਿੱਸਾ  ਲਿਆ ,'ਤੇ ਇੱਕ ਸਰਦਾਰ ਵਜੋਂ ਵੱਖਰੀ ਪਹਿਚਾਣ ਬਣਾਈ ।

Image may contain: 4 people, people standing and shoes

ਰੋਡੀਜ਼ 'ਚ ਇੱਕ ਸਰਦਾਰ ਦੇ ਤੌਰ 'ਤੇ ਖਿਤਾਬ ਜਿੱਤਣ ਵਾਲੇ ਬਲਰਾਜ ਖਹਿਰਾ ਪਹਿਲੇ ਸ਼ਖਸ ਹਨ ।ਬਲਰਾਜ ਖਹਿਰਾ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੀ ਫਿਟਨੈੱਸ 'ਤੇ ਦ੍ਰਿੜ ਇਰਾਦੇ ਨੂੰ ਮੰਨਦੇ ਹਨ।ਇਸੇ ਲਈ ਉਹ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਹੀ ਬੇਹੱਦ ਸਚੇਤ ਰਹਿੰਦੇ ਹਨ ।ਉਨਾਂ ਨੇ ਕਈ ਸਟੰਟ ਕਰ ਕੇ ਰਿਏਲਿਟੀ ਸ਼ੋਅ 'ਚ ਆਪਣਾ ਜਲਵਾ ਬਿਖੇਰਿਆ ।

Image may contain: 1 person

 

ਉਨਾਂ ਨੇ ਇਸ ਸ਼ੋਅ ਰਾਹੀਂ ਅਜਿਹੇ ਸਟੰਟ ਦਿਖਾਏ ਕਿ ਵੇਖਣ ਵਾਲੇ ਦੰਦਾਂ ਹੇਠ ਉਂਗਲੀਆਂ ਰੱਖਣ ਲਈ ਮਜਬੂਰ ਹੋ ਗਏ।ਪਰ ਉਨਾਂ ਦੇ ਇਸ ਸ਼ੋਅ ਨੂੰ ਜਿੱਤਣ ਦੇ ਦ੍ਰਿੜ ਇਰਾਦੇ 'ਤੇ ਦਿਲ 'ਚ ਕੁਝ ਕਰ ਗੁਜਰਨ ਦੇ ਜਜ਼ਬੇ ਨੇ ਇਸ ਸ਼ੋਅ ਨੂੰ ਜਿਤਾਇਆ ।ਸ਼ੋਅ ਦਾ ਆਖਰੀ ਟਾਸਕ ਪਾਣੀ ,ਅੱਗ 'ਤੇ ਧਰਤੀ ਦਾ ਸੁਮੇਲ ਸੀ।ਪਰ ਉਨਾਂ ਦੇ ਅੰਦਰ ਦੇ ਜਜ਼ਬੇ ਨੇ ਇਹ ਸਭ ਕੁਝ ਕਰ ਦਿਖਾਇਆ ਉਨਾਂ ਨੇ ਬਲਦੇ ਟਾਇਰ ਨੂੰ ਹੱਥ 'ਚ ਫੜ ਲਿਆ ਤੇ ਆਪਣਾ ਟਾਸਕ ਬਾਖੂਬੀ ਪੂਰਾ ਕੀਤਾ । ਉਨਾਂ ਦਾ ਕਹਿਣਾ ਹੈ ਕਿ ਇਹ ਟਾਸਕ ਪੂਰਾ ਹੋਣ ਤੋਂ ਬਾਅਦ ਉਨਾਂ ਨੂੰ ਇੱਕ ਵਾਰ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਹੋਇਆ ਕਿ ਉਨਾਂ ਨੇ ਇਹ ਸ਼ੋਅ ਜਿੱਤ ਲਿਆ ਹੈ ।ਬਲਰਾਜ ਖਹਿਰਾ ਦਾ ਕਹਿਣਾ ਹੈ ਕਿ ਉਹ ਉਨਾਂ ਲੋਕਾਂ ਦਾ ਮੂੰਹ ਬੰਦ ਕਰਨਗੇ ਜਿਨਾਂ ਨੇ ਉਨਾਂ ਨੂੰ ਫਿਲਮਾਂ 'ਚ ਕੰਮ ਦਾ ਮੌਕਾ ਨਹੀਂ ਸੀ ਦਿੱਤਾ ।ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ਭੰਗੜਾ ਪਾ ਲੈ ਫ਼ਿਲਮ ਨਾਲ ਬਾਲੀਵੁੱਡ 'ਚ ਵੀ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network