
Rahul Gandhi pens proud note for Sidhu Moosewala’s father Balkaur Singh: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਹਨ। ਪਿਛਲੇ ਸਾਲ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਪੁੱਤ ਦੀ ਮੌਤ ਦੇ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਵਾਲੇ ਅਜੇ ਵੀ ਇਨਸਾਫ ਦੇ ਲਈ ਲੜਾਈ ਲੜ ਰਹੇ ਹਨ।

ਹੋਰ ਪੜ੍ਹੋ : ਕੰਗਨਾ ਰਣੌਤ ਨੇ ਆਪਣੇ ਮਨਾਲੀ ਵਾਲੇ ਘਰ ਦੀਆਂ ਦਿਖਾਈਆਂ ਖ਼ੂਬਸੂਰਤ ਤਸਵੀਰਾਂ, ਬਰਫ਼ ਨਾਲ ਢੱਕਿਆ ਆਇਆ ਨਜ਼ਰ

ਹਾਲ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਵਿੱਚ ਨਜ਼ਰ ਆਏ ਸੀ। ਬੀਤੇ ਦਿਨੀਂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਖਾਲਸਾ ਕਾਲਜ ਤੋਂ ਮੁੜ ਸ਼ੁਰੂ ਹੋਈ ਸੀ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖਾਲਸਾ ਕਾਲਜ ਪਹੁੰਚੇ ਸਨ। ਮੂਸੇਵਾਲਾ ਦੇ ਪਿਤਾ ਵੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ ਸਨ। ਬਲਕੌਰ ਸਿੰਘ ਰਾਹੁਲ ਗਾਂਧੀ ਨੂੰ ਮਿਲ ਕੇ ਅਤੇ ਕੁਝ ਦੇਰ ਪੈਦਲ ਚੱਲ ਕੇ ਵਾਪਸ ਪਰਤ ਆਏ ਸਨ। ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਬਦੌਲਤ ਹੀ ਉਹ ਇੰਨਾ ਵੱਡਾ ਸਦਮਾ ਝੱਲ ਸਕੇ ਹਨ।

ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਈ ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਸਿੱਧੂ ਦੇ ਪਿਤਾ ਲਈ ਕੁਝ ਖ਼ਾਸ ਲਿਖਿਆ ਹੈ। ਉਨ੍ਹਾਂ ਲਿਖਿਆ, ''ਅੱਜ ਜਲੰਧਰ 'ਚ ਮਸ਼ਹੂਰ ਪੰਜਾਬੀ ਗਾਇਕ ਤੇ ਕਾਂਗਰਸ ਨੇਤਾ ਸਵਰਗਵਾਸੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਯਾਤਰਾ 'ਚ ਸ਼ਾਮਲ ਹੋਏ...ਮੈਂ ਉਨ੍ਹਾਂ 'ਚ ਬੇਮਿਸਾਲ ਹਿੰਮਤ ਤੇ ਹੌਸਲਾ ਵੇਖਿਆ... ਉਨ੍ਹਾਂ ਦੀਆਂ ਅੱਖਾਂ 'ਚ ਆਪਣੇ ਪੁੱਤਰ ਲਈ ਮਾਣ ਤੇ ਦਿਲ 'ਚ ਬੇਸ਼ੁਮਾਰ ਪਿਆਰ ਝਲਕਦਾ ਹੈ...ਮੇਰਾ ਸਲਾਮ ਹੈ ਅਜਿਹੇ ਪਿਤਾ ਨੂੰ!''
आज जलंधर में, मशहूर पंजाबी गायक और कांग्रेस नेता, स्व. सिद्धू मूसेवाला के पिता, बलकौर सिंह जी यात्रा में शामिल हुए।
उनमें अद्भुत साहस और धीरज देखा मैंने। उनकी आंखों में अपने बेटे के लिए गर्व, और दिल में बेशुमार प्यार झलकता है।
मेरा सलाम है ऐसे पिता को! pic.twitter.com/4E2o3eGIo9
— Rahul Gandhi (@RahulGandhi) January 15, 2023