
Kangana Ranaut shared many pictures of her Manali home: ਕੰਗਨਾ ਰਣੌਤ ਬਾਲੀਵੁੱਡ ਦੀ ਨਾਮੀ ਅਦਾਕਾਰਾ ਹੈ, ਜੋਕਿ ਅਕਸਰ ਹੀ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਫ਼ਿਲਮ ਇੰਡਸਟਰੀ 'ਚ ਕੰਮ ਕਰਕੇ ਕੰਗਨਾ ਮੁੰਬਈ 'ਚ ਰਹਿੰਦੀ ਹੈ। ਹਾਲਾਂਕਿ, ਜਦੋਂ ਵੀ ਉਸ ਨੂੰ ਸਮਾਂ ਮਿਲਦਾ ਹੈ, ਉਹ ਆਪਣੇ ਘਰ ਯਾਨੀ ਕਿ ਹਿਮਾਚਲ ਪ੍ਰਦੇਸ਼ ਜ਼ਰੂਰ ਜਾਂਦੀ ਹੈ ਅਤੇ ਉੱਥੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੂਬ ਆਨੰਦ ਮਾਣਦੀ ਹੈ। ਜਿੱਥੇ ਉਹ ਪਹਾੜਾਂ ਦੇ ਰੰਗਾਂ ਵਿੱਚ ਰੰਗੀ ਨਜ਼ਰ ਆਉਂਦੀ ਹੈ। ਕੰਗਨਾ ਇਨ੍ਹੀਂ ਦਿਨੀਂ ਆਪਣੇ ਘਰ ਨੂੰ ਬਹੁਤ ਯਾਦ ਕਰ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਲਾਈਵ ਸ਼ੋਅ ਦੌਰਾਨ ਪਹੁੰਚੇ ਬਾਲੀਵੁੱਡ ਹੀਰੋ ਸੰਜੇ ਦੱਤ; ਪੰਜਾਬੀ ਗੀਤਾਂ ਦਾ ਲੁਤਫ਼ ਲੈਂਦੇ ਆਏ ਨਜ਼ਰ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਕੰਗਨਾ ਨੇ ਦੱਸਿਆ ਹੈ ਕਿ ਉਹ ਘਰ ਨੂੰ ਬਹੁਤ ਯਾਦ ਕਰ ਰਹੀ ਹੈ। ਸ਼ੇਅਰ ਕੀਤੀਆਂ ਤਸਵੀਰਾਂ 'ਚ ਕੰਗਨਾ ਦਾ ਘਰ ਬਰਫ ਨਾਲ ਢੱਕਿਆ ਹੋਇਆ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਿਹਾ ਹੈ। ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉੱਥੇ ਕਿੰਨੀ ਠੰਡ ਪੈ ਰਹੀ ਹੈ।

ਇਨ੍ਹਾਂ ਤਸਵੀਰਾਂ ਦੇ ਨਾਲ ਕੰਗਨਾ ਨੇ ਕਈ ਕੈਪਸ਼ਨ ਵੀ ਦਿੱਤੇ ਹਨ। ਆਪਣੇ ਖ਼ੂਬਸੂਰਤ ਘਰ ਦੀ ਤਸਵੀਰ ਸਾਂਝੀ ਕਰਦਿਆਂ ਉਸ ਨੇ ਦੱਸਿਆ ਹੈ ਕਿ ਉਸ ਨੂੰ ਆਪਣੀ ਮਾਂ ਦੇ ਹੱਥੀਂ ਬਣੇ ਤਿਲ ਅਤੇ ਹਲਦੀ ਦੇ ਲੱਡੂ ਯਾਦ ਆ ਰਹੇ ਹਨ। ਫੋਟੋ ਦੇ ਨਾਲ ਉਨ੍ਹਾਂ ਨੇ ਲਿਖਿਆ, ''ਇਹ ਸਰਦੀਆਂ ਦਾ ਮੌਸਮ ਵੀ ਮਾਂ ਦੇ ਹੱਥਾਂ ਦੇ ਬਣਾਏ ਤਿਲ-ਹਲਦੀ ਦੇ ਲੱਡੂ ਖਾਏ ਬਿਨਾਂ ਹੀ ਲੰਘ ਜਾਵੇਗੀ।''
ਇੱਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ 'ਚ ਲਿਖਿਆ ਕਿ ਉਹ ਆਪਣੇ ਪਿਤਾ ਦੇ ਹੱਥਾਂ ਨਾਲ ਬਣੇ ਪਹਾੜੀ ਮੀਟ ਨੂੰ ਯਾਦ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਮੌਸਮੀ ਸਕੀਇੰਗ ਨੂੰ ਵੀ ਮਿਸ ਕਰ ਰਹੀ ਹੈ।

ਦੱਸ ਦੇਈਏ ਕਿ ਕੰਗਨਾ ਨੇ ਸਾਲ 2019 ਵਿੱਚ ਆਪਣੇ ਮਨਾਲੀ ਘਰ ਦਾ ਨਵੀਨੀਕਰਨ ਕਰਵਾਇਆ ਸੀ। ਉਦੋਂ ਤੋਂ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਹੈ, ਉਹ ਇੱਥੇ ਆਪਣਾ ਖ਼ਾਸ ਸਮਾਂ ਜ਼ਰੂਰ ਬਿਤਾਉਂਦੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ ਐਮਰਜੈਂਸੀ ਨੂੰ ਲੈ ਕੇ ਚਰਚਾ 'ਚ ਹੈ। ਇਸ ਫ਼ਿਲਮ 'ਚ ਅਦਾਕਾਰੀ ਦੇ ਨਾਲ-ਨਾਲ ਉਹ ਇਸ ਦਾ ਨਿਰਦੇਸ਼ਨ ਵੀ ਕਰ ਰਹੀ ਹੈ।