72 ਵੇਂ ਆਜ਼ਾਦੀ ਦਿਹਾੜੇ ਮੌਕੇ ‘ਤੇ ਬਾਲੀਵੁੱਡ ਸੁਪਰਸਟਾਰ salman khan ”ਸਲਮਾਨ ਖਾਨ” ਨੇ ਆਪਣੇ ਫੈਨਸ ਨੂੰ ਦਿੱਤਾ ਤੋਹਫ਼ਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਜਲਦ ” ਸਲਮਾਨ ਖਾਨ ” ਦੀ ਨਵੀਂ ਫ਼ਿਲਮ ” ਭਾਰਤ ” bollywood film ਆ ਰਹੀ ਹੈ ਅਤੇ ਇਸਦੀ ਜਾਣਕਾਰੀ ” ਸਲਮਾਨ ਖਾਨ ” ਨੇਂ ਆਪਣੇ ਟਵਿਟਰ ਦੇ ਜਰੀਏ ਸਾਂਝੀ ਕੀਤੀ ਹੈ ਅਤੇ ਨਾਲ ਹੀ ਓਹਨਾ ਨੇ ਆਪਣੀ ਇਸ ਫ਼ਿਲਮ ਦਾ ਟੀਜ਼ਰ ਵੀ ਸਾਂਝਾ ਕੀਤਾ ਹੈ |
ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ ਅਗਲੇ ਸਾਲ ਈਦ ਤੇ ਰਿਲੀਜ ਹੋ ਰਹੀ ਹੈ | ਇਸ ਫ਼ਿਲਮ ਦੇ ਟੀਜ਼ਰ ਨੂੰ ਵੇਖ ਕੇ ਇਹ ਲੱਗ ਰਿਹਾ ਹੈ ਕਿ ਇਹ ਫ਼ਿਲਮ bollywood film ਕਾਫੀ ਦੇਸ਼ ਭਗਤੀ ਅਤੇ ਰਿਸ਼ਤਿਆਂ ਉੱਤੇ ਅਧਾਰਿਤ ਹੋਵੇਗੀ | ਇਸ ਫ਼ਿਲਮ ਦੇ ਟੀਜ਼ਰ ਵਿੱਚ ”ਸਲਮਾਨ ਖਾਨ” salman khan ਤਾਂ ਨਹੀਂ ਦਿੱਸ ਰਹੇ ਪਰ ਓਹਨਾ ਦੀ ਅਵਾਜ ਜਰੂਰ ਸੁਨਣ ਨੂੰ ਮਿਲ ਰਹੀ ਅਤੇ ਉਹ ਕਹਿ ਰਹੇ ਹਨ ਕਿ ” ਬਾਬੂ ਜੀ ਕਹਿੰਦੇ ਸਨ, ” ਕੁੱਝ ਰਿਸ਼ਤੇ ਜ਼ਮੀਨ ਨਾਲ ਹੁੰਦੇ ਹਨ ਅਤੇ ਕੁੱਝ ਖੂਨ ਨਾਲ ‘ ਮੇਰੇ ਕੋਲ ਦੋਵੇਂ ਹੀ ਸਨ | ” ਸਭ ਤੋਂ ਦਿਲਚਾਪਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ” ਸਲਮਾਨ ਖਾਨ ” ਦੇ ਨਾਲ ” ਕੈਟਰੀਨਾ ਕੈਫ ” ਮੁਖ ਭੂਮਿਕਾ ਵਿੱਚ ਦਿਖਾਈ ਦੇਣਗੇ ਅਤੇ ਇਹਨਾਂ ਤੋਂ ਇਲਾਵਾ ਤੱਬੂ, ਦਿਸ਼ਾ ਪਟਾਨੀ, ਨੋਰਾ ਫਤੇਹੀ, ਸੁਨੀਲ ਗਰੋਵਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ | ਸਲਮਾਨ ਦੀ ਇਸ ਫਿਲਮ ਦੀ ਸ਼ੂਟਿੰਗ ਮਾਲਟਾ ਵਿੱਚ ਹੋ ਰਹੀ ਹੈ | ਇਸ ਫ਼ਿਲਮ ਦਾ ਨਿਰਦੇਸ਼ਕ ਅਲੀ ਅੱਬਾਸ ਜਫਰ ਦੁਆਰਾ ਕੀਤਾ ਜਾ ਰਿਹਾ ਹੈ |