
ਪੰਜਾਬੀ ਗਾਇਕ ਬੱਬੂ ਮਾਨ (Babbu Maan) ਹਾਲ ਹੀ ਵਿੱਚ ਇੱਕ ਲਾਈਵ ਸ਼ੋਅ ਕਰਕੇ ਸੁਰਖੀਆਂ ਵਿੱਚ ਸੀ। ਕਿਉਂਕਿ ਇਸ ਸ਼ੋਅ ਵਿੱਚ ਜਿੰਨੇ ਲੋਕ ਉਹਨਾਂ ਨੂੰ ਸੁਣਨ ਲਈ ਪਹੁੰਚੇ ਸਨ ਉਹ ਆਪਣੇ ਆਪ ਵਿੱਚ ਵਿਸ਼ਵ ਰਿਕਾਰਡ ਸੀ। ਪਰ ਹੁਣ ਇੱਕ ਵਾਰ ਫਿਰ ਬੱਬੂ ਮਾਨ ਚਰਚਾ ਵਿੱਚ ਹਨ ਤੇ ਇਸ ਵਾਰ ਚਰਚਾ ਦਾ ਕਾਰਨ ਬਣੀ ਹੈ ਕਾਮੇਡੀਅਨ ਭਾਰਤੀ ਸਿੰਘ । ਦਰਅਸਲ ਇੰਟਰਨੈੱਟ 'ਤੇ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਸਰਦੂਲ ਸਿਕੰਦਰ ਨੂੰ ਯਾਦ ਕਰ ਭਾਵੁਕ ਹੋਏ ਹਰਭਜਨ ਮਾਨ, ਕਿਹਾ ‘ਮੇਰੀ ਇਹ ਇੱਛਾ ਸੀ ਕਿ…’
ਜਿਸ 'ਚ ਬੱਬੂ ਮਾਨ ਕਾਮੇਡੀਅਨ ਭਾਰਤੀ ਸਿੰਘ ਅਤੇ ਕਪਿਲ ਸ਼ਰਮਾ ਬਾਰੇ ਕੁਝ ਟਿੱਪਣੀਆਂ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਬੱਬੂ ਮਾਨ ਨੇ ਇਹ ਟਿੱਪਣੀ ਭਾਰਤੀ ਦੀ ਉਸ ਵੀਡੀਓ ਤੇ ਕੀਤੀ ਹੈ, ਜਿਸ ਵਿੱਚ ਭਾਰਤੀ ਸਿੰਘ ਸਿੱਖਾਂ ਦੀ ਦਾਹੜੀ ਤੇ ਮੁੱਛਾਂ ਦਾ ਮਜ਼ਾਕ ਉਡਾ ਰਹੀ ਹੈ। ਇਸ ਵੀਡੀਓ ਵਿੱਚ ਭਾਰਤੀ ਸਿੰਘ ਕਹਿੰਦੀ ਹੈ ਕਿ ਦਾੜ੍ਹੀ ਅਤੇ ਮੁੱਛਾਂ ਦਾ ਸਵਾਦ 'ਸੇਵਈਆਂ' ਵਰਗਾ ਹੈ।

ਹੋਰ ਪੜ੍ਹੋ : ਮੀਕਾ ਸਿੰਘ ਦੇ ਵਿਆਹ ਨੂੰ ਲੈ ਕੇ ਕਪਿਲ ਸ਼ਰਮਾ ਨੇ ਜਤਾਈ ਚਿੰਤਾ, ਕਿਹਾ ਕਿਤੇ ਲਾੜਾ ਨਾ ਕਰ ਦੇਵੇ ਅਜਿਹਾ ਕੰਮ
ਖਬਰਾਂ ਦੀ ਮੰਨੀਏ ਤਾਂ ਭਾਰਤੀ ਸਿੰਘ ਨੇ ਸਿੱਖਾਂ ਦੇ ਕੇਸਾਂ ਤੇ ਦਾਹੜੀ ਦਾ ਮਜ਼ਾਕ 'ਦਿ ਕਪਿਲ ਸ਼ਰਮਾ ਸ਼ੋਅ' ਦੇ ਇੱਕ ਐਪੀਸੋਡ ਦੌਰਾਨ ਉਡਾਇਆ ਸੀ । ਭਾਰਤੀ ਸਿੰਘ ਵੱਲੋਂ ਕੀਤੀਆਂ ਟਿੱਪਣੀਆਂ ਸਿੱਖ ਕੌਮ ਨੂੰ ਚੰਗੀਆਂ ਨਹੀਂ ਲੱਗੀਆਂ। ਇਸ ਤੋਂ ਬਾਅਦ ਬੱਬੂ ਮਾਨ ਨੂੰ ਵੀ ਭਾਰਤੀ ਦੀਆਂ ਉਪਰੋਕਤ ਟਿੱਪਣੀਆਂ ਦਾ ਜਵਾਬ ਦਿੰਦੇ ਦੇਖਿਆ ਗਿਆ ।

ਬੱਬੂ ਮਾਨ ਕਹਿੰਦਾ ਏ "ਮੈਨੂੰ ਇੱਕ ਵਾਰ ਇਹਨਾਂ ਦਾ ਸਾਹਮਣਾ ਕਰਨ ਦਿਓ, ਮੈਂ ਉਹਨਾਂ ਨੂੰ ਦੱਸਾਂਗਾ ਕਿ ਸਰਦਾਰ ਅਸਲ ਵਿੱਚ ਕੀ ਹੁੰਦੇ ਹਨ"। ਉਹ ਇਹ ਵੀ ਕਹਿੰਦਾ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਣਾ ਆਸਾਨ ਹੈ ਪਰ ਸਿੱਖ ਬਣਨਾ ਬਹੁਤ ਔਖਾ ਏ। ਬੱਬੂ ਮਾਨ ਦੇ ਕਥਿਤ ਜਵਾਬ 'ਤੇ ਪੂਰਾ ਆਡੀਟੋਰੀਅਮ ਤਾੜੀਆਂ ਮਾਰਦਾ ਦੇਖਿਆ ਜਾ ਸਕਦਾ ਹੈ।
View this post on Instagram