ਭਾਰਤੀ ਸਿੰਘ ਨੇ ਸ਼ੇਅਰ ਕੀਤਾ 'ਲੇਬਰ ਪੇਨ' ਤੋਂ ਲੈ ਕੇ ਮਾਂ ਬਨਣ ਤੱਕ ਦਾ ਸਫ਼ਰ, ਵੇਖੋ ਵੀਡੀਓ

written by Pushp Raj | April 05, 2022

ਬਾਲੀਵੁੱਡ ਦੀ ਕਾਮੇਡੀ ਕੁਇਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਦੇ ਘਰ 3 ਅਪ੍ਰੈਲ ਨੂੰ ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ ਹੋਇਆ ਹੈ। ਇਹ ਜੋੜਾ ਇੱਕ ਪੁੱਤਰ ਦੇ ਮਾਤਾ-ਪਿਤਾ ਬਣ ਗਿਆ ਹੈ। ਜਿੱਥੇ ਹਰ ਕੋਈ ਭਾਰਤੀ ਸਿੰਘ ਨੂੰ ਮਾਂ ਬਣਨ ਦੀਆਂ ਵਧਾਈਆਂ ਦੇ ਰਿਹਾ ਹੈ, ਉੱਥੇ ਹੀ ਹੁਣ ਇਸ ਜੋੜੀ ਨੇ ਆਪਣੀ ਪ੍ਰੀ ਡਿਲਵਰੀ ਸਫਰ ਦੀ ਇੱਕ ਵੀਡੀਓ ਯੂਟਿਊਬ ਅਕਾਉਂਟ 'ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਭਾਰਤੀ ਦੇ ਮਾਂ ਬਣਨ ਤੋਂ ਦੋ ਦਿਨ ਪਹਿਲਾਂ ਦੀ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਰਤੀ ਦੀ ਤਾਰੀਫ ਕਰ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਭਾਰਤੀ ਦੀ ਡਿਲਵਰੀ ਤੋਂ ਪਹਿਲਾਂ ਕੀਤੇ ਗਏ ਆਖਰੀ ਸ਼ੂਟ ਵਿੱਚ ਵਿਖਾਈ ਦੇ ਰਹੀ ਹੈ। ਇਸ ਵੀਡੀਓ ਦੇ ਉਸ ਦੇ ਪਹਿਲੇ ਬੱਚੇ ਦੇ ਜਨਮ ਤੋਂ ਦੋ ਦਿਨ ਪਹਿਲਾਂ ਦੀ ਹੈ। ਇਸ ਵਿੱਚ ਭਾਰਤੀ ਤੇ ਹਰਸ਼ ਨੇ ਡਿਲਵਰੀ ਦੇ ਸਮੇਂ ਤੋਂ ਪਹਿਲਾਂ ਦੇ ਖੂਬਸੂਰਤ ਪਲਾਂ ਨੂੰ ਕੈਦ ਕੀਤਾ ਹੈ। ਇਸ ਵੀਡੀਓ 'ਚ ਭਾਰਤੀ ਹਰਸ਼ ਨੂੰ ਕਹਿੰਦੀ ਹੈ, ਸਾਡਾ ਬੱਚਾ ਕਦੋਂ ਆਵੇਗਾ?

Watch: Bharti Singh shares her journey from labour pain to becoming a mom

ਇਸ ਵੀਡੀਓ ਵਿੱਚ ਭਾਰਤੀ ਤੇ ਹਰਸ਼ ਨੇ ਆਪਣੀ ਕਾਰ ਵਿੱਚ ਪੂਰੀ ਤਿਆਰੀ ਕਰਕੇ ਹਸਪਤਾਲ ਵਿੱਚ ਜਾਂਦੇ ਹੋਏ ਵਿਖਾਈ ਦਿੱਤੇ। ਇਸ ਵਿਚਾਲੇ ਉਹ ਆਪਣੇ ਉਸ ਸਮੇਂ ਬਾਰੇ ਵੀ ਗੱਲ ਕਰਦੇ ਨਜ਼ਰ ਆਏ। ਭਾਰਤੀ ਨੇ ਕਿਹਾ ਕਿ ਉਸ ਨੇ ਹਰਸ਼ ਨੂੰ ਕਿਹਾ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਦੋਂ ਹੀ ਦੱਸੇ ਜਦ ਉਹ ਹਸਪਤਾਲ ਵਿੱਚ ਦਾਖਲ ਹੋ ਚੁੱਕੀ ਹੋਵੇ ਅਤੇ ਬੱਚੇ ਦੇ ਜਨਮ ਦਾ ਸਮਾਂ ਨੇੜੇ ਹੋਵੇ ਤਾਂ ਜੋ ਘਰ ਦੇ ਹੋਰ ਲੋਕ ਪਰੇਸ਼ਾਨ ਨਾਂ ਹੋਣ।

image From Youtube

ਸ਼ਨੀਵਾਰ ਨੂੰ ਰਿਕਾਰਡ ਕੀਤੇ ਗਏ ਇਸ ਵੀਡੀਓ ਨੂੰ ਦੇਖ ਕੇ ਭਾਰਤੀ ਅਤੇ ਹਰਸ਼ ਦੇ ਫੈਨਜ਼ ਦੋਹਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਡਿਲੀਵਰੀ ਤੋਂ ਇੱਕ ਦਿਨ ਪਹਿਲਾਂ ਤੱਕ ਕੰਮ ਕਰਨ ਲਈ ਭਾਰਤੀ ਦੇ ਫੈਨਜ ਉਸ ਦੇ ਜਜ਼ਬੇ ਦੀ ਤਾਰੀਫ ਕਰ ਰਹੇ ਹਨ। ਇਸ ਦੌਰਾਨ ਦੋਹਾਂ ਨੇ ਹਸਪਤਾਲ ਦਾ ਰੂਮ ਤੇ ਉਸ ਦੇ ਬਾਹਰ ਦਾ ਵਿਯੂ ਵੀ ਸ਼ੇਅਰ ਕੀਤਾ।

 

ਹੋਰ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ

ਹਰਸ਼ ਇਸ ਵੀਡੀਓ ਦੇ ਡਿਸਕ੍ਰਪਸ਼ਨ ਵਿੱਚ ਲਿਖਿਆ ਕਿ ਉਹ ਦੋਵੇਂ ਬੱਚੇ ਦੇ ਜਨਮ ਤੋਂ ਬਾਅਦ ਬਹੁਤ ਖੁਸ਼ ਹਨ। ਉਹ ਇਸ ਸਮੇਂ ਬੇਹੱਦ ਭਾਵੁਕ ਹਨ ਤੇ ਆਪਣੀ ਖੁਸ਼ੀ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ, ਇਹ ਉਨ੍ਹਾਂ ਲਈ ਸੱਚਮੁੱਚ ਬਹੁਤ ਭਾਵੁਕ ਪਲ ਹੈ।

ਇੱਕ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਪਾਪਰਾਜ਼ੀ ਨੇ ਕੈਪਸ਼ਨ 'ਚ ਲਿਖਿਆ, ਭਾਰਤੀ ਸਿੰਘ ਨੂੰ ਸਲਾਮ ਕਿਉਂਕਿ ਉਹ ਕੱਲ ਤੱਕ ਕੰਮ ਕਰ ਰਹੀ ਸੀ।

You may also like