ਭਾਰਤੀ ਸਿੰਘ ਨੇ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਬੇਟੇ ਗੋਲੇ ਨੂੰ ਬਣਾਇਆ 'ਲਿਟਿਲ ਗਣੇਸ਼'

written by Shaminder | August 31, 2022

ਭਾਰਤੀ ਸਿੰਘ (Bharti singh) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਆਪਣੇ ਬੇਟੇ (Son) ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਅੱਜ ਗਣੇਸ਼ ਚਤੁਰਥੀ ਦੀ ਦੇਸ਼ ਭਰ ‘ਚ ਧੂਮ ਹੈ । ਇਸ ਮੌੇਕੇ ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਬੜੇ ਹੀ ਜੋਸ਼ ਖਰੋਸ਼ ਦੇ ਨਾਲ ਮਨਾ ਰਹੇ ਹਨ । ਹਰ ਕੋਈ ਇਸ ਮੌਕੇ ‘ਤੇ ਖੁਸ਼ ਦਿਖਾਈ ਦੇ ਰਿਹਾ ਹੈ ।

Bharti Singh asks his son Laksh ‘kya chahte ho', fans say 'he is doing comedy' Image Source: Twitter

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਦਾ ਪਤਨੀ ਦੇ ਨਾਲ ਪਹਿਲੀ ਵਾਰ ਵੀਡੀਓ ਆਇਆ ਸਾਹਮਣੇ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਕਿਸੇ ਨੇ ਗਣੇਸ਼ ਜੀ ਨੂੰ ਆਪਣੇ ਘਰ ‘ਚ ਸਥਾਪਿਤ ਕੀਤਾ ਹੈ ਅਤੇ ਕੋਈ ਪੂਜਾ ਅਰਚਨਾ ਕਰਕੇ ਵਿਘਨ ਹਰਤਾ ਦਾ ਆਸ਼ੀਰਵਾਦ ਪਾ ਰਿਹਾ ਹੈ । ਕਾਮੇਡੀਅਨ ਭਾਰਤੀ ਸਿੰਘ ਨੇ ਵੀ ਆਪਣੇ ਬੇਟੇ ਗੋਲਾ ਨੂੰ ਗਣੇਸ਼ ਦਾ ਰੂਪ ਧਾਰਨ ਕਰਵਾਇਆ । ਲਿਟਲ ਗਣੇਸ਼ ਦੇ ਰੂਪ ‘ਚ ਗੋਲਾ ਵੀ ਬਹੁਤ ਕਿਊੇਟ ਲੱਗ ਰਿਹਾ ਸੀ ।

inside image of bharti singh son pic

ਹੋਰ ਪੜ੍ਹੋ :  ਗਾਇਕ ਨਿਰਵੈਰ ਦੀ ਸੜਕ ਹਾਦਸੇ ‘ਚ ਮੌਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਸ ਦਾ ਇਹ ਕਿਊਟ ਰੂਪ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ । ਬੀਤੇ ਦਿਨ ਵੀ ਭਾਰਤੀ ਸਿੰਘ ਦਾ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਭਾਰਤੀ ਸਿੰਘ ਸਕੂਲ ਡਰੈੱਸ ‘ਚ ਨਜ਼ਰ ਆ ਰਹੀ ਸੀ ।

image From instagram

ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਮੇਡੀ ਜਗਤ ‘ਚ ਆਪਣੀ ਕਾਮੇਡੀ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਫਟਰ ਚੈਲੇਂਜ ਦੇ ਨਾਲ ਕੀਤੀ ਸੀ । ਉਹ ਕਾਮੇਡੀ ਦੀ ਦੁਨੀਆ ‘ਚ ਆਉਣ ਤੋਂ ਪਹਿਲਾਂ ਖੇਡਾਂ ‘ਚ ਸਰਗਰਮ ਸੀ, ਪਰ ਕਿਸਮਤ ਉਸ ਨੂੰ ਕਾਮੇਡੀ ਦੇ ਖੇਤਰ ‘ਚ ਲੈ ਆਈ ।

You may also like