ਭਾਰਤੀ ਸਿੰਘ ਦਾ ਪੁੱਤਰ ਗੋਲੇ ਦੇ ਨਾਲ ਕਿਊਟ ਵੀਡੀਓ ਵਾਇਰਲ, ਭਾਰਤੀ ਨੇ ਕਿਹਾ ਮੀਡੀਆ ਦੇ ਆਉਂਦਿਆਂ ਹੀ ਖੁੱਲ ਜਾਂਦੀ ਹੈ ਗੋਲੇ ਦੀ ਨੀਂਦ

written by Shaminder | November 04, 2022 06:34pm

ਭਾਰਤੀ ਸਿੰਘ (Bharti Singh)  ਦੇ ਪੁੱਤਰ ਗੋਲਾ ਦੇ ਨਾਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਭਾਰਤੀ ਸਿੰਘ ਦੇ ਬੇਟੇ (Son) ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕਾਮੇਡੀਅਨ ਆਪਣੇ ਪੁੱਤਰ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਸਿੰਘ ਏਅਰਪੋਰਟ ‘ਤੇ ਹੈ ਅਤੇ ਗੋਲਾ ਸੁੱਤਾ ਪਿਆ ਹੈ, ਪਰ ਜਿਉਂ ਹੀ ਮੀਡੀਆ ਵਾਲੇ ਆਉਂਦੇ ਹਨ ਤਾਂ ਗੋਲਾ ਦੀ ਨੀਂਦ ਖੁੱਲ ਜਾਂਦੀ ਹੈ ।

Bharti singh-min

ਹੋਰ ਪੜ੍ਹੋ : ਅਦਾਕਾਰਾ ਤੱਬੂ ਨੇ ਆਪਣੇ ਦਮ ‘ਤੇ ਬਣਾਈ ਕਰੋੜਾਂ ਦੀ ਜਾਇਦਾਦ, ਜਨਮ ਦਿਨ ‘ਤੇ ਜਾਣੋਂ ਜਿਉਂਦੀ ਹੈ ਕਿਸ ਤਰ੍ਹਾਂ ਦੀ ਲਗਜ਼ਰੀ ਲਾਈਫ

ਜਿਸ ‘ਤੇ ਮੀਡੀਆ ਕਰਮੀ ਕਹਿੰਦੇ ਹਨ ਕਿ ਗੋਲਾ ਮੀਡੀਆ ਫ੍ਰੈਂਡਲੀ ਹੈ । ਇਸ ਵੀਡੀਓ ਨੂੰ ਭਾਰਤੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਕਾਮੇਡੀਅਨ ਦੇ ਬੇਟੇ ਅੰਨ ਪ੍ਰਾਸ਼ਨ ਪ੍ਰੋਗਰਾਮ ਸੀ ।

Bharti singh with son Image Source : Instagram

ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਦਾ ਪੈਰ ਫਿਸਲਿਆ, ਨਦੀ ‘ਚ ਡਿੱਗੀ ਅਦਾਕਾਰਾ, ਫੋਟੋ ਸਾਂਝੀ ਕਰ ਖੁਦ ਕੀਤਾ ਖੁਲਾਸਾ

ਜਿਸ ‘ਚ ਪਹਿਲੀ ਵਾਰ ਬੱਚੇ ਨੂੰ ਠੋਸ ਆਹਾਰ ਦਿੱਤਾ ਜਾਂਦਾ ਹੈ । ਇਸ ਰਸਮ ਦੀਆਂ ਤਸਵੀਰਾਂ ਵੀ ਕਾਮੇਡੀਆਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਭਾਰਤੀ ਸਿੰਘ ਨੇ ਗੁਜਰਾਤੀ ਮੂਲ ਦੇ ਹਰਸ਼ ਲਿੰਬਾਚੀਆ ਦੇ ਨਾਲ ਵਿਆਹ ਕਰਵਾਇਆ ਹੈ ।

bharti singh with gola

ਜਦੋਂਕਿ ਭਾਰਤੀ ਦਾ ਸਬੰਧ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਹੈ ।ਭਾਰਤੀ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਫਟਰ ਚੈਲੇਂਜ ਦੇ ਨਾਲ ਕੀਤੀ ਸੀ।

 

View this post on Instagram

 

A post shared by Voompla (@voompla)

You may also like