ਭਾਰਤੀ ਸਿੰਘ ਦੇ ਬੇਟੇ ਗੋਲਾ ਦਾ ਕਿਊਟ ਵੀਡੀਓ ਜਿੱਤ ਰਿਹਾ ਹਰ ਕਿਸੇ ਦਾ ਦਿਲ, ਵੇਖੋ ਵੀਡੀਓ

written by Shaminder | September 03, 2022

ਭਾਰਤੀ ਸਿੰਘ (Bharti Singh) ਦੇ ਕਿਊਟ ਪੁੱਤਰ (Cute Son) ਗੋਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਕਾਮੇਡੀਅਨ (Comedian)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਦਾ ਇੱਕ ਕਿਊਟ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਕਾਮੇਡੀਅਨ ਦਾ ਬੇਟਾ ਮੁਸਕਰਾ ਰਿਹਾ ਹੈ ।

bharti singh and gola

ਹੋਰ ਪੜ੍ਹੋ : ਇਹ ਤਸਵੀਰ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦੀ, ਕੀ ਤੁਸੀਂ ਪਛਾਣਿਆ ?

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਗੋਲਾ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ । ਭਾਰਤੀ ਸਿੰਘ ਅਕਸਰ ਆਪਣੇ ਬੇਟੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਬੀਤੇ ਦਿਨ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਗੋਲਾ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ ।

bharti singh with gola

ਹੋਰ ਪੜ੍ਹੋ : ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਗਾਇਕਾ ਪਰਵੀਨ ਭਾਰਟਾ ਨੇ ਸੰਗਤਾਂ ਨੂੰ ਦਿੱਤੀ ਵਧਾਈ

ਜਿਸ ‘ਚ ਉਸ ਨੇ ਬਾਲ ਗਣੇਸ਼ ਦਾ ਰੂਪ ਧਾਰਨ ਕੀਤਾ ਸੀ । ਦੱਸ ਦਈਏ ਕਿ ਭਾਰਤੀ ਦੇ ਘਰ ਇਸੇ ਸਾਲ ਗੋਲਾ ਦਾ ਜਨਮ ਹੋਇਆ ਹੈ । ਭਾਰਤੀ ਨੇ ਗੁਜਰਾਤੀ ਮੂਲ ਦੇ ਸ਼ਖਸ ਹਰਸ਼ ਲਿੰਬਾਚੀਆ ਦੇ ਨਾਲ ਵਿਆਹ ਕਰਵਾਇਆ ਹੈ। ਜਦੋਂਕਿ ਭਾਰਤੀ ਖੁਦ ਪੰਜਾਬਣ ਹੈ ਅਤੇ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ।

Bharti Singh asks his son Laksh ‘kya chahte ho', fans say 'he is doing comedy' Image Source: Twitter

ਭਾਰਤੀ ਨੇ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਖ਼ਾਸ ਕਰਕੇ ਉਸ ਦੇ ਵੱਲੋਂ ਨਿਭਾਏ ਗਏ ਲੱਲੀ ਦੇ ਕਿਰਦਾਰ ਨੇ ਤਾਂ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ । ਇਸ ਕਿਰਦਾਰ ਨੂੰ ਦਰਸ਼ਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ । ਇਸ ਤੋਂ ਇਲਾਵਾ ਉਹ ਇਨ੍ਹੀਂ ਦਿਨੀਂ ਕਈ ਰਿਆਲਟੀ ਸ਼ੋਅ ਨੂੰ ਵੀ ਹੋਸਟ ਕਰ ਰਹੀ ਹੈ ।

 

View this post on Instagram

 

A post shared by Bharti Singh (@bharti.laughterqueen)

You may also like