18 ਫਰਵਰੀ ਨੂੰ ਹੋਵੇਗੀ ਬਿੰਨੂ ਢਿੱਲੋਂ ਦੇ ਮਾਤਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ

Written by  Lajwinder kaur   |  February 15th 2022 06:20 PM  |  Updated: February 15th 2022 06:20 PM

18 ਫਰਵਰੀ ਨੂੰ ਹੋਵੇਗੀ ਬਿੰਨੂ ਢਿੱਲੋਂ ਦੇ ਮਾਤਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਬਿੰਨੂ ਢਿੱਲੋਂ Binnu Dhillon ਇਸ ਸਮੇਂ ਦੁੱਖ ਦੀ ਘੜੀ ‘ਚ ਲੰਘ ਰਹੇ ਨੇ। ਉਨ੍ਹਾਂ ਦੀ ਮਾਤਾ ਸਰਦਾਰਨੀ ਨਰਿੰਦਰ ਕੌਰ ਜੋ ਕਿ 9 ਫਰਵਰੀ ਨੂੰ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ ਸਨ। ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੀ ਮਾਤਾ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਬਾਰੇ ਦੱਸਿਆ ਹੈ।

ਹੋਰ ਪੜ੍ਹੋ :  ਅਨੁਸ਼ਕਾ ਸ਼ਰਮਾ ਘਰ ਦੇ ਬਗੀਚੇ 'ਚੋਂ ਟਮਾਟਰ ਤੋੜ ਕੇ ਜੈਮ ਬਣਾਉਂਦੀ ਨਜ਼ਰ ਆਈ, ਅਦਾਕਾਰਾ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

binnu dhillon parents

ਬਿੰਨੂ ਢਿੱਲੋਂ ਨੇ ਦੋ ਪੋਸਟਾਂ ਪਾਈਆਂ ਨੇ ਇੱਕ ਪੰਜਾਬੀ ਤੇ ਦੂਜੀ ਅੰਗਰੇਜ਼ੀ ‘ਚ। ਜਿਸ ਚ ਦੱਸਿਆ ਹੈ ਗਿਆ ਹੈ ਸਰਦਾਰਨੀ ਨਰਿੰਦਰ ਕੌਰ ਦੀ ਅੰਤਿਮ ਅਰਦਾਸ ਅਤੇ ਭੋਗ ਮਿਤੀ 18 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ ਪਾਇਆ ਜਾਵੇਗਾ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਵਾਹਿਗੁਰੂ ਜੀ ਤੇ ਪ੍ਰਾਥਣਾ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ।

ਹੋਰ ਪੜ੍ਹੋ : ਰਾਣਾ ਰਣਬੀਰ ਨੇ ਬਿੰਨੂ ਢਿੱਲੋਂ ਦੀ ਮਾਤਾ ਦੇ ਦਿਹਾਂਤ 'ਤੇ ਆਪਣੇ ਅੰਦਾਜ਼ ਵਿੱਚ ਅਫ਼ਸੋਸ ਕੀਤਾ ਪ੍ਰਗਟ, ਕਿਹਾ -‘ਯਾਦਾਂ ਤੇ ਮੁਹੱਬਤ ਜਿਉਂਦੀ ਰਹੇਗੀ’

Rana Ranbir mourn on binnu dhillon's mother death

ਦਿੱਗਜ ਐਕਟਰ ਰਾਣਾ ਰਣਬੀਰ ਨੇ ਵੀ ਆਪਣੀ ਲਿਖਤ ਦੇ ਜ਼ਰੀਏ ਬਿੰਨੂ ਦੇ ਮਾਤਾ ਜੀ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਉੱਤੇ ਅਫਸੋਸ ਬਿਆਨ ਕੀਤਾ ਸੀ। ਉਨ੍ਹਾਂ ਨੇ ਇਸ ਵੀਡੀਓ ਦੇ ਰਾਹੀਂ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਆਪਣੀ ਅੰਟੀ ਨੂੰ ਸ਼ਰਧਾਂਜਲੀ ਦਿੱਤੀ ਸੀ। ਕਹਿੰਦੇ ਨੇ ਕਿ ਕੋਈ ਵੀ ਸਖ਼ਸ਼ ਜਿੰਨਾ ਮਰਜ਼ੀ ਵੱਡੀ ਹਸਤੀ ਬਣ ਜਾਵੇ ਭਾਵੇਂ ਉਮਰ ਚ ਵੱਡਾ ਹੋ ਜਾਵੇ, ਪਰ ਆਪਣੀ ਮਾਂ ਦੇ ਲਈ ਉਹ ਬੱਚਾ ਹੀ ਰਹਿੰਦਾ ਹੈ। ਇਸ ਲਈ ਹਰ ਕੋਈ ਜਦੋਂ ਵੀ ਘਰ ਵਾਪਸੀ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਮਾਂ ਨੂੰ ਹੀ ਲੱਭਦਾ ਹੈ। ਪਰ ਇਹ ਕੁਦਰਤ ਦਾ ਅਸੂਲ ਹੈ ਜੋ ਇਸ ਦੁਨੀਆ ਤੇ ਆਇਆ ਹੈ ਉਸ ਨੇ ਜਾਣਾ ਜ਼ਰੂਰ ਹੈ। ਹਰ ਕੋਈ ਆਪੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਜਾਂਦਾ ਹੈ ਤੇ ਆਪਣੀ ਯਾਦਾਂ ਪਿੱਛੇ ਛੱਡ ਜਾਂਦਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network