ਭੋਜਪੁਰੀ ਗਾਇਕ ਨੇ ਸਲਮਾਨ,ਕੈਟਰੀਨਾ ਤੇ ਵਿੱਕੀ ਕੌਸ਼ਲ 'ਤੇ ਗਾਇਆ ਫਨੀ ਗੀਤ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ

Written by  Pushp Raj   |  December 24th 2021 11:55 AM  |  Updated: December 24th 2021 11:55 AM

ਭੋਜਪੁਰੀ ਗਾਇਕ ਨੇ ਸਲਮਾਨ,ਕੈਟਰੀਨਾ ਤੇ ਵਿੱਕੀ ਕੌਸ਼ਲ 'ਤੇ ਗਾਇਆ ਫਨੀ ਗੀਤ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ

ਬਾਲੀਵੁੱਡ,ਪੌਲੀਵੁੱਡ ਤੋਂ ਬਾਅਦ ਹੁਣ ਭੋਜਪੁਰੀ ਇੰਡਸਟਰੀ ਵੀ ਤੇਜ਼ ਨਾਲ ਅੱਗੇ ਵੱਧ ਰਹੀ ਹੈ। ਹੁਣ ਲੋਕ ਬਾਲੀਵੁੱਡ ਹਿੱਟ ਗੀਤ ਤੇ ਪੰਜਾਬੀ ਗੀਤ ਦੇ ਨਾਲ-ਨਾਲ ਹੋਰਨਾਂ ਭਾਸ਼ਵਾਂ ਦੇ ਗੀਤ ਵੀ ਸੁਣਨਾ ਪਸੰਦ ਕਰਦੇ ਹਨ। ਹਾਲ ਹੀ ਵਿੱਚ ਇੱਕ ਭੋਜਪੁਰੀ ਗਾਇਕ ਨੇ ਸਲਮਾਨ,ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਉੱਤੇ ਇੱਕ ਫਨੀ ਗੀਤ ਗਾਇਆ ਹੈ। ਇਹ ਗੀਤ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਭੋਜਪੁਰੀ ਗਾਇਕ ਰਿਤੇਸ਼ ਪਾਂਡੇ ਨੇ ਇਹ ਗੀਤ ਬਣਾਇਆ ਹੈ। ਇਸ ਗੀਤ ਦਾ ਟਾਈਟਲ ਮੇਰੀ ਕੈਟਰੀਨਾ ਕੋ ਲੇ ਭਾਗਾ ਕੋਈ ਹੈ। ਇਹ ਗੀਤ ਰਿਤੇਸ਼ ਪਾਂਡੇ ਦੀ ਇੱਕ ਐਲਬਮ ਸੀਰੀਜ਼ ਦਾ ਹੈ ਤੇ ਇਸ ਸੀਰੀਜ਼ ਦਾ ਨਾਂਅ ਹੈ " ਸਲਮਾਨ ਖਾਨ ਆਇਆ ਹੈ Part-2 "

ritesh pandey song image From instagram

ਇਸ ਗੀਤ ਨੂੰ ਰਿਤੇਸ਼ ਪਾਂਡੇ ਨੇ ਅੱਜ ਹੀ ਆਪਣੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਵਿਸ਼ਾਲ ਭਾਰਤੀ ਨੇ ਲਿਖੇ ਹਨ ਤੇ ਛੋਟੂ ਰਾਵਤ ਨੇ ਇਸ ਦਾ ਸੰਗੀਤ ਦਿੱਤਾ ਹੈ। ਇਸ ਗੀਤ ਨੂੰ ਰਿਤੇਸ਼ ਪਾਂਡੇ ਨੇ ਗਾਇਆ ਹੈ।

ਰਿਤੇਸ਼ ਪਾਂਡੇ ਵੱਲੋਂ ਗਾਇਆ ਇਹ ਗੀਤ ਰਿਲੀਜ਼ ਹੋਣ ਦੇ ਮਹਿਜ਼ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਨੂੰ ਹਜ਼ਾਰਾਂ ਲੋਕ ਵੇਖ ਚੁੱਕੇ ਹਨ। ਇਹ ਗੀਤ ਇਨ੍ਹਾਂ ਹਾਸੇ ਭਰਿਆ ਹੈ, ਕਿ ਲੋਕ ਇਸ ਗੀਤ ਨੂੰ ਸੁਣਨ ਮਗਰੋਂ ਆਪਣਾ ਹਾਸਾ ਨਹੀਂ ਰੋਕ ਪਾ ਰਹੇ। ਰਿਤੇਸ਼ ਪਾਂਡੇ ਦਾ ਇਹ ਗੀਤ ਬਹੁਤ ਫਨੀ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ritesh pandey bhojpuri singer image From instagram

 

ਹੋਰ ਪੜ੍ਹੋ : Birthday Special : Mohammed Rafi ਜਿਸ ਨੇ ਗਰੀਬੀ ਤੋਂ ਲੜ ਕੇ ਹਾਸਲ ਕੀਤਾ ਗਾਇਕੀ ਦਾ ਸਭ ਤੋਂ ਉੱਚਾ ਮੁਕਾਮ 

ਦੱਸ ਦਈਏ ਕਿ ਰਿਤੇਸ਼ ਪਾਂਡੇ ਭੋਜਪੁਰੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਹ ਬਿਹਾਰ ਦੇ ਰੋਹਤਾਸ਼ ਜ਼ਿਲ੍ਹੇ ਦੇ ਵਸਨੀਕ ਹਨ। ਰਿਤੇਸ਼ ਨੂੰ ਸਾਲ 2017 ਵਿੱਚ ਰਿਲੀਜ਼ ਹੋਏ ਗੀਤ (ਪਿਯਵਾ ਸੇ ਪਹਿਲੇ ਹਮਾਰ ਰਹਲੂ) ਤੋਂ ਕਾਮਯਾਬੀ ਮਿਲੀ। ਉਨ੍ਹਾਂ ਨੂੰ ਬੈਸਟ ਮੇਲ ਪਲੇਬੈਕ ਸਿੰਗਰ ਦਾ ਅਵਾਰਡ ਵੀ ਮਿਲਿਆ ਹੈ।

ਰਿਤੇਸ਼ ਪਾਂਡੇ ਨੇ ਕਈ ਭੋਜਪੁਰੀ ਭਾਸ਼ਾ ਦੇ ਧਾਰਮਿਕ ਗੀਤਾਂ ਵਿੱਚ ਬਤੌਰ ਗਾਇਕ ਤੇ ਡਾਂਸਰ ਕੰਮ ਕੀਤਾ ਹੈ। ਰਿਤੇਸ਼ ਭੋਜਪੁਰੀ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ। ਆਏ ਦਿਨ ਉਹ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ, ਗੀਤ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਬੇਹੱਦ ਹਿੱਟ ਹੋ ਜਾਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network