
ਕੋਵਿਡ ਤੋਂ ਬਾਅਦ 'ਭੂਲ ਭੁੱਲਈਆ 2' ਅਜਿਹੀ ਫ਼ਿਲਮ ਸਾਬਿਤ ਹੋਈ ਹੈ ਜਿਸ ਨੇ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹੀਂ ਦਿਨੀਂ ਕਾਰਤਿਕ ਆਰੀਅਨ 'ਭੂਲ ਭੁੱਲਈਆ 2' ਦੀ ਹਿੱਟ ਫਿਲਮ ਦਾ ਜਸ਼ਨ ਮਨਾ ਰਹੇ ਹਨ। ਜਿਸ ਕਰਕੇ ਉਹ ਬਨਾਰਸ ਪਹੁੰਚੇ ਹੋਏ ਹਨ। ਆਪਣੀ ਫਿਲਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਕਾਰਤਿਕ ਆਰੀਅਨ ਨੂੰ ਪਿਛਲੇ ਦਿਨੀਂ ਬਨਾਰਸ ਜਾਂਦੇ ਹੋਏ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਮੱਥਾ ਟੇਕਦੇ ਦੇਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨਾਲ ਭੂਸ਼ਨ ਕੁਮਾਰ ਵੀ ਨਜ਼ਰ ਆਏ।
ਹੋਰ ਪੜ੍ਹੋ : ਬਲਜੀਤ ਕੌਰ ਨੇ ਰਚਿਆ ਇਤਿਹਾਸ! 25 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ 4 ਚੋਟੀ ਚੜ੍ਹਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ

ਕਾਰਤਿਕ ਆਰੀਅਨ ਨੂੰ ਘਾਟ 'ਤੇ ਆਉਣ ਅਤੇ ਗੰਗਾ ਆਰਤੀ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ। ਦਰਅਸਲ ਕਾਰਤਿਕ ਆਰੀਅਨ ਦੀ ਸੁਰੱਖਿਆ ਅਤੇ ਭੀੜ ਦੇ ਬੇਕਾਬੂ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਿਸ ਨੇ ਉਨ੍ਹਾਂ ਨੂੰ ਆਰਤੀ ਲਈ ਸਮਾਗਮ ਵਾਲੀ ਥਾਂ 'ਤੇ ਆਉਣ ਤੋਂ ਰੋਕ ਦਿੱਤਾ ਸੀ। ਕਾਰਤਿਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੰਗਾ ਘਾਟ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਦੇਸ਼ ਭਰ 'ਚ ਹੀ ਨਹੀਂ ਬਲਕਿ ਦੁਨੀਆ ਭਰ 'ਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਭੂਲ ਭੁੱਲਈਆ 2' ਧਮਾਲ ਮਚਾ ਰਹੀ ਹੈ। ਇਸ ਫਿਲਮ ਦਾ ਵਰਲਡਵਾਈਡ ਕਲੈਕਸ਼ਨ 80 ਕਰੋੜ ਦੇ ਕਰੀਬ ਪਹੁੰਚ ਗਿਆ ਹੈ। ਮੰਗਲਵਾਰ ਦੀ ਗੱਲ ਕਰੀਏ ਤਾਂ ਵਪਾਰ ਮਾਹਿਰਾਂ ਦੇ ਮੁਤਾਬਕ ਭੂਲ ਭੁਲਈਆ ਨੇ 9 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਜੇਕਰ ਇਹ ਅੰਕੜੇ ਸਹੀ ਹਨ ਤਾਂ ਸਿਰਫ 5 ਦਿਨਾਂ 'ਚ ਇਹ ਫਿਲਮ 75 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਵੇਗੀ।

ਅਨੀਸ ਬਜ਼ਮੀ ਦੁਆਰਾ ਨਿਰਦੇਸ਼ਤ ਇਹ ਫਿਲਮ ਪਿਛਲੇ ਹਫਤੇ ਸਿਨੇਮਾਘਰਾਂ ਵਿੱਚ ਆਈ ਸੀ। ਰਿਲੀਜ਼ ਹੋਣ ਤੋਂ ਲੈ ਕੇ ਹੁਣ ਤੱਕ ਫਿਲਮ ਹਰ ਰੋਜ਼ ਚੰਗੀ ਕਮਾਈ ਕਰ ਰਹੀ ਹੈ। ਸਿਰਫ ਚਾਰ ਦਿਨਾਂ (ਸ਼ੁੱਕਰਵਾਰ ਤੋਂ ਸੋਮਵਾਰ) ਦੇ ਅੰਦਰ, ਕਾਰਤਿਕ ਆਰੀਅਨ ਸਟਾਰਰ ਭੂਲ ਭੁਲਈਆ 2 ਨੇ 66 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਕੰਗਨਾ ਰਣੌਤ ਦੀ 'ਧਾਕੜ' ਨੂੰ ਲੈ ਕੇ ਬਣ ਰਹੇ ਨੇ ਖੂਬ ਮੀਮਜ਼, ਹੱਸ-ਹੱਸ ਹੋ ਜਾਵੋਗੇ ਲੋਟਪੋਟ