
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਹਾਲ ਹੀ 'ਚ ਆਪਣੀ ਫ਼ਿਲਮ ਧਾਕੜ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ। ਅਦਾਕਾਰਾ Kangana Ranaut Dhaakadਨੂੰ ਇਸ ਫ਼ਿਲਮ ਤੋਂ ਲੈ ਕੇ ਕਾਫੀ ਜ਼ਿਆਦਾ ਉਮੀਦਾਂ ਸਨ। ਪਰ ਹੁਣ ਕੰਗਨਾ ਰਣੌਤ ਦੀ ਫ਼ਿਲਮ 'ਧਾਕੜ' ਦੀ ਹਾਲਤ ਤਰਸਯੋਗ ਹੈ। 'ਭੂਲ ਭੁੱਲਈਆ 2' ਨਾਲ ਰਿਲੀਜ਼ ਹੋਈ 'ਧਾਕੜ' ਵੀਕੈਂਡ 'ਤੇ ਵੀ ਕੋਈ ਕਮਾਲ ਨਹੀਂ ਦਿਖਾ ਸਕੀ। ਹੁਣ ਸੋਸ਼ਲ ਮੀਡੀਆ ਉੱਤੇ ਧਾਕੜ ਫ਼ਿਲਮ ਨੂੰ ਲੈ ਕੇ ਮੀਮਜ਼ ਖੂਬ ਵਾਇਰਲ ਹੋ ਰਹੇ ਹਨ।

ਫ਼ਿਲਮ ਦੀ ਹਾਲਤ ਅਜਿਹੀ ਹੈ ਕਿ ਦਰਸ਼ਕਾਂ ਦੀ ਕਮੀ ਕਾਰਨ ਥੀਏਟਰ ਮਾਲਕਾਂ ਨੂੰ ਸ਼ੋਅ ਰੱਦ ਕਰਨੇ ਪਏ ਹਨ ਅਤੇ ਇਸ ਦੀ ਥਾਂ 'ਭੂਲ ਭੁੱਲਈਆ 2' ਦੇ ਸ਼ੋਅ ਰੱਖੇ ਜਾ ਰਹੇ ਹਨ। 'ਧਾਕੜ' ਨੂੰ ਪਹਿਲੇ ਦਿਨ ਤੋਂ ਹੀ ਨਿਰਾਸ਼ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਆਲੋਚਕਾਂ ਤੋਂ ਚੰਗੀ ਸਮੀਖਿਆ ਵੀ ਨਹੀਂ ਮਿਲੀ।

ਕਰੀਬ 100 ਕਰੋੜ 'ਚ ਬਣੀ 'ਧਾਕੜ' 3 ਦਿਨਾਂ 'ਚ ਸਿਰਫ 3.22 ਕਰੋੜ ਹੀ ਇਕੱਠੀ ਕਰ ਸਕੀ ਹੈ। ਕੰਗਨਾ ਦੀ 'ਮਣੀਕਰਨਿਕਾ' ਨੂੰ ਛੱਡ ਕੇ 2015 ਤੋਂ ਬਾਅਦ ਇਹ ਉਸਦੀ ਲਗਾਤਾਰ ਅੱਠਵੀਂ ਫਲਾਪ ਫ਼ਿਲਮ ਹੈ। ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਯੂਜ਼ਰਸ ਨੇ ਕੰਗਨਾ ਦਾ ਮਜ਼ਾਕ ਉਡਾਇਆ ਅਤੇ ਕੁਝ ਨੇ ਫਿਲਮਾਂ ਦੀ ਚੋਣ ਨੂੰ ਲੈ ਕੇ ਸਲਾਹ ਦਿੱਤੀ। ਦੇਖੋ ਕੁਝ dhaakad memes...
ਇੱਕ ਨੇ ਲਿਖਿਆ, 'ਧਾਕੜ ਨਾਲੋਂ ਬੁਲਡੋਜ਼ਰ ਜ਼ਿਆਦਾ ਭੀੜ ਇਕੱਠੀ ਕਰ ਲੈਂਦਾ ਹੈ।' ਇਕ ਯੂਜ਼ਰ ਨੇ ਮਜ਼ਾਕ 'ਚ ਕਿਹਾ, 'ਕੰਗਨਾ ਕਿਰਪਾ ਕਰਕੇ ਟਿਕਟ ਦਿਲਵਾ ਦੋ ਧਾਕੜ ਕੇ, ਟਿਕਟਾਂ ਨਹੀਂ ਮਿਲਦੀਆਂ।
ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ' ਸੁਣਾ ਹੈ ਧਾਕੜ ਧੜਮ ਸੇ ਗਿਰ ਗਈ। ਟਵਿੱਟਰ ਉੱਤੇ ਇੱਕ ਹੋਰ ਯੂਜ਼ਰ ਨੇ ਕੰਗਨਾ ਦੀ ਫਿਲਮ ਦਾ ਇਕ ਸੀਨ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਜਦੋਂ ਦੇਸ਼ ਭਗਤੀ ਦਾ ਨਕਲੀ ਚੋਲਾ ਪਾ ਕੇ ਵੀ ਫਿਲਮ ਦੀਆਂ 4 ਟਿਕਟਾਂ ਨਹੀਂ ਵਿਕੀਆਂ।' ਇਸ ਤਰ੍ਹਾਂ ਯੂਜ਼ਰ ਇੱਕ ਤੋਂ ਬਾਅਦ ਕਈ ਮੀਮਜ਼ ਸਾਂਝੇ ਕਰ ਰਹੇ ਹਨ।
सुना है #धाकड़ धड़ाम से गिर गई।#Dhaakad #KangnaRanaut
— Dr. Sarwar Zamani (@sarwarzamani) May 23, 2022
@KanganaDaily @NaviKRStan please ticket dilwa do dhaakad ke har jagah housefull hai ticket ke liye maara maari ho gayi hai.
#Dhaakad— Sharvari Singh (@sharvari_singh) May 23, 2022
Jab deshbhakti ka farzi chola odhne ke baad bhi film ki 4 ticket naa bikein. #Dhaakad pic.twitter.com/RGYL3NQTCM
— Rofl Gandhi 2.0 🏹 (@RoflGandhi_) May 22, 2022