ਮਿਸ ਪੂਜਾ ਨੇ ਆਪਣੇ ਜਨਮ ਦਿਨ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਇੱਕ ਖ਼ਾਸ ਤੋਹਫਾ

Written by  Rupinder Kaler   |  December 04th 2019 12:26 PM  |  Updated: December 04th 2019 12:26 PM

ਮਿਸ ਪੂਜਾ ਨੇ ਆਪਣੇ ਜਨਮ ਦਿਨ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਇੱਕ ਖ਼ਾਸ ਤੋਹਫਾ

ਦੋ ਗਾਣਾ ਗਾਇਕੀ ਦੀ ਸ਼ਹਿਜ਼ਾਦੀ ਮਿਸ ਪੂਜਾ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਨੇ ਆਪਣੇ ਜਨਮ ਦਿਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਖ਼ਾਸ ਦਿਨ ਤੇ ਖ਼ਾਸ ਤੋਹਫਾ ਦਿੱਤਾ ਹੈ, ਜੀ ਹਾਂ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗਾਣਾ ‘ਬਿੱਗ ਗੇਮ’ ਰਿਲੀਜ਼ ਕੀਤਾ ਹੈ । ਇਸ ਗਾਣੇ ਵਿੱਚ ਮਿਸ ਪੂਜਾ ਦਾ ਸਾਥ ਜੈਜ਼ਦੀਪ ਨੇ ਦਿੱਤਾ ਹੈ । ਗਾਣੇ ਦੇ ਬੋਲ ਸੁਖਯਾਰ ਤੇ ਜੈਜ਼ਦੀਪ ਨੇ ਲਿਖੇ ਹਨ ।

ਗੀਤ ਦਾ ਸੰਗੀਤ ਮਿਊਜ਼ਿਕ ਇੰਪਾਇਰ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ Mad Squad Films ਨੇ ਤਿਆਰ ਕੀਤੀ ਹੈ । ਪੂਰੇ ਪ੍ਰੋਜੈਕਟ ਦਾ ਨਿਰਦੇਸ਼ਨ ਜੇ ਢਿੱਲੋਂ ਨੇ ਕੀਤਾ ਹੈ । ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ ।

https://www.instagram.com/p/B4jaWgGgkuo/

ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਦੇ ਰਿਲੀਜ਼ ਹੁੰਦੇ ਹੀ ਯੂਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਿਸ ਪੂਜਾ ਦਾ ਮਹਿੰਦੀ ਗਾਣਾ ਰਿਲੀਜ਼ ਹੋਇਆ ਸੀ ਇਸ ਗਾਣੇ ਨੂੰ ਵੀ ਉਹਨਾਂ ਦੇ ਪ੍ਰਸ਼ੰਸਕਾ ਨੇ ਭਰਵਾਂ ਹੁੰਗਾਰਾ ਦਿੱਤਾ ਸੀ ।

https://www.instagram.com/p/B5o2icngbD0/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network