ਆਦਿੱਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੇ ਵਿਆਹ ’ਚ ਹੋ ਗਿਆ ਸੀ ਇਹ ਕਾਂਡ

written by Rupinder Kaler | December 04, 2020

ਆਦਿੱਤਿਆ ਨਾਰਾਇਣ ਨੇ ਹਾਲ ਹੀ 'ਚ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਇਆ ਹੈ । ਇਸ ਜੋੜੀ ਨੇ 1 ਦਸੰਬਰ ਨੂੰ ਮੁੰਬਈ ਦੇ ਇਕ ਮੰਦਿਰ 'ਚ ਸੱਤ ਫੇਰੇ ਲਏ ਤੇ ਉਸ ਤੋਂ ਬਾਅਦ 2 ਦਸੰਬਰ ਨੂੰ ਮੁੰਬਈ 'ਚ ਹੀ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ 'ਚ ਟੀਵੀ ਅਤੇ ਬਾਲੀਵੁੱਡ ਇੰਡਸਟਰੀ ਦੇ ਕਈ ਨਾਮੀ ਚਿਹਰੇ ਸ਼ਾਮਿਲ ਹੋਏ। Aditya Narayan ਹੋਰ ਪੜ੍ਹੋ :

Aditya Narayan ਇਸ ਸਭ ਦੇ ਚਲਦੇ ਆਦਿੱਤਿਆ ਨੇ ਆਪਣੇ ਵਿਆਹ ਨਾਲ ਜੁੜਿਆ ਇਕ ਕਿੱਸਾ ਸ਼ੇਅਰ ਕੀਤਾ ਹੈ। ਆਦਿੱਤਿਆ ਨੇ ਦੱਸਿਆ ਕਿ ਸ਼ਵੇਤਾ ਨੂੰ ਜੈ ਮਾਲਾ ਪਹਿਨਾਉਂਦੇ ਸਮੇਂ ਉਸਦਾ ਪਜ਼ਾਮਾ ਫਟ ਗਿਆ ਸੀ, ਜਿਸਤੋਂ ਬਾਅਦ ਉਸਨੂੰ ਆਪਣੇ ਦੋਸਤ ਦਾ ਪਜ਼ਾਮਾ ਪਾਉਣਾ ਪਿਆ। ਆਦਿੱਤਿਆ ਨੇ ਕਿਹਾ, 'ਜਦੋਂ ਸ਼ਵੇਤਾ ਨੂੰ ਜੈ ਮਾਲਾ ਪਾਉਣ ਲਈ ਮੈਨੂੰ ਚੁੱਕਿਆ ਗਿਆ ਤਾਂ ਮੇਰਾ ਪਜ਼ਾਮਾ ਫਟ ਗਿਆ। ਜਿਸਤੋਂ ਬਾਅਦ ਮੈਨੂੰ ਇਕ ਦੋਸਤ ਦਾ ਪਜ਼ਾਮਾ ਪਾਉਣਾ ਪਿਆ। ਫੇਰਿਆਂ ਸਮੇਂ ਮੈਂ ਉਸਦਾ ਹੀ ਪਜ਼ਾਮਾ ਪਾ ਕੇ ਰੱਖਿਆ ਸੀ, ਖੁਸ਼ਕਿਸਮਤੀ ਨਾਲ ਮੇਰਾ ਅਤੇ ਮੇਰੇ ਦੋਸਤ ਦਾ ਫਿਜ਼ਿਕ ਇਕੋ-ਜਿਹਾ ਹੀ ਹੈ, ਇਸ ਲਈ ਮੈਨੂੰ ਉਸਦਾ ਪਜ਼ਾਮਾ ਆ ਗਿਆ।'

0 Comments
0

You may also like