ਸ਼ਹਿਨਾਜ਼ ਗਿੱਲ ਦੀ ਆਡੀਓ ‘ਤੇ ਮਾਹੀ ਵਿੱਜ ਨੇ ਬਣਾਈ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | January 14, 2020

ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਜੋ ਕਿ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 13 ‘ਚ ਖੂਬ ਸੁਰਖੀਆਂ ਵਟੋਰ ਰਹੇ ਨੇ। ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦੋਵਾਂ ਦੀ ਨੋਕ-ਝੋਕ ਵਾਲੇ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਇਸ ਦੌਰਾਨ ਇੱਕ ਹੋਰ ਵਾਇਰਲ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਤਾਂ ਨਹੀਂ ਨਜ਼ਰ ਆ ਰਹੇ ਪਰ ਆਡੀਓ ਜ਼ਰੂਰ ਸੁਣਨ ਨੂੰ ਮਿਲ ਰਹੀ ਹੈ।

View this post on Instagram
 

PUNJAB KI LADKI KA KAISE PATA LAGE GA??SEE THEM

A post shared by Shehbazbadesha (@badeshashehbaz) on

ਹੋਰ ਵੇਖੋ:ਕਪੂਰ ਭੈਣਾਂ ਲੈ ਰਹੀਆਂ ਨੇ ਸਵਿਟਜ਼ਰਲੈਂਡ ‘ਚ ਛੁੱਟੀਆਂ ਦਾ ਅਨੰਦ, ਕਰਿਸ਼ਮਾ ਨੇ ਕਰੀਨਾ ਤੇ ਤੈਮੂਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਇਸ ਵੀਡੀਓ ‘ਚ ਟੀਵੀ ਦੀ ਅਦਾਕਾਰਾ ਮਾਹੀ ਵਿੱਜ ਨਜ਼ਰ ਆ ਰਹੇ ਨੇ। ਜੋ ਕਿ ਸ਼ਹਿਨਾਜ਼ ਦਾ ਕਿਰਦਾਰ ਨਿਭਾ ਰਹੇ ਨੇ। ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਦੇ ਪਿਤਾ ਵੀ ਨਜ਼ਰ ਆ ਰਹੇ ਹਨ। ਵੀਡੀਓ ‘ਚ ਮਾਹੀ ਵਿੱਜ ਸ਼ਹਿਨਾਜ਼ ਦੇ ਆਡੀਓ ‘ਮੈਂ ਮੋਟੀ ਨਾ ਹੂੰ ਤੋਂ ਫਿਰ ਪੰਜਾਬ ਕਹਾਂ ਸੇ ਦਿਖੇਗਾ..’ ਉੱਤੇ ਐਕਟ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਕੰਮ ਦੀ ਤਾਂ ਉਹ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਗੈਰੀ ਸੰਧੂ, ਗੁਰੀ,ਕੰਵਰ ਚਾਹਲ ਸਣੇ ਕਈ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਵਹਿਮ, ਆਂਟੀ ਆਂਟੀ ਕਹਿੰਦੇ ਨੇ, ਮਾਇੰਡ ਨਾ ਕਰੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਅਦਾਕਾਰੀ ਦੇ ਖੇਤਰ ‘ਚ ਉਹ ਪੰਜਾਬੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਤੇ ‘ਡਾਕਾ’ ‘ਚ ਵੀ ਕੰਮ ਕਰ ਚੁੱਕੇ ਹਨ।

0 Comments
0

You may also like