Bigg Boss 15: ਤੇਜਸਵੀ ਪ੍ਰਕਾਸ਼ ਬਣੀ ਬਿੱਗ ਬੌਸ ਸੀਜ਼ਨ 15 ਦੀ ਜੇਤੂ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | January 31, 2022

Bigg Boss 15 Winner: ਟੀਵੀ ਦੇ ਸਭ ਤੋਂ ਮਸ਼ਹੂਰ ਰਿਆਲਿਟੀ ਸ਼ੋਅ 'ਬਿੱਗ ਬੌਸ' ਦੇ 15ਵੇਂ ਸੀਜ਼ਨ ਜੋ ਕਿ ਬੀਤੀ ਰਾਤ ਆਪਣੇ ਅਖੀਰਲੇ ਪੜਾਅ 'ਚ ਪਹੁੰਚ ਗਿਆ ਸੀ ਤੇ ਸੀਜ਼ਨ 15 ਦਾ ਵਿਜੇਤਾ ਮਿਲ ਗਿਆ ਹੈ। ਜੀ ਹਾਂ, ਤੇਜਸਵੀ ਪ੍ਰਕਾਸ਼ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ, ਜਿਸ ਕਰਕੇ ਉਨ੍ਹਾਂ ਨੂੰ 'ਬਿੱਗ ਬੌਸ 15' ਦਾ ਵਿਜੇਤਾ ਬਣਾਇਆ ਗਿਆ। ਇਸ ਵਾਰ ਤੇਜਸਵੀ ਪ੍ਰਕਾਸ਼  (Tejasswi Prakash) ਬਿੱਗ ਬੌਸ ਦੀ ਟਰਾਫੀ ਜਿੱਤਣ ‘ਚ ਕਾਮਯਾਬ ਰਹੀ। ਤੇਜਸਵੀ ਨੂੰ ਬਿੱਗ ਬੌਸ ਦੀ ਟਰਾਫੀ ਦੇ ਨਾਲ 40 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਹੈ। (Tejasswi Prakash Winner Of Bigg Boss 15)

ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਵਿਆਹ 'ਚ ਪਹੁੰਚ ਕੇ ਲਗਾਈਆਂ ਰੌਣਕਾਂ

Tejasswi Prakash is The Winner Of Bigg Boss 15

ਤੁਹਾਨੂੰ ਦੱਸ ਦੇਈਏ ਕਿ 30 ਜਨਵਰੀ ਨੂੰ 'ਬਿੱਗ ਬੌਸ 15' ਦਾ ਗ੍ਰੈਂਡ ਫਿਨਾਲੇ ਸੀ, ਜਿੱਥੇ ਸ਼ੋਅ ਦੇ 5 ਫਾਈਨਲਿਸਟ ਪ੍ਰਤੀਯੋਗੀਆਂ ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼, ਨਿਸ਼ਾਂਤ ਭੱਟ, ਸ਼ਮਿਤਾ ਸ਼ੈੱਟੀ ਅਤੇ ਪ੍ਰਤੀਕ ਸਹਿਜਪਾਲ ਵਿਚਕਾਰ ਸਖ਼ਤ ਮੁਕਾਬਲਾ ਸੀ। ਸਭ ਤੋਂ ਪਹਿਲਾਂ ਨਿਸ਼ਾਂਤ ਨੇ ਸ਼ੋਅ 'ਚ 10 ਲੱਖ ਦੀ ਇਨਾਮੀ ਰਾਸ਼ੀ ਲੈ ਕੇ ਖੁਦ ਨੂੰ ਸ਼ੋਅ ਤੋਂ ਬਾਹਰ ਕਰ ਲਿਆ। ਇਸ ਤੋਂ ਬਾਅਦ ਸ਼ਮਿਤਾ ਸ਼ੈੱਟੀ ਟਾਪ-3 ਤੋਂ ਬਾਹਰ ਹੋ ਗਈ।

ਹੋਰ ਪੜ੍ਹੋ : ਪਿਆਰ ਦੇ ਹਸੀਨ ਸਫਰ ‘ਤੇ ਲੈ ਜਾ ਰਹੇ ਨੇ ਗਾਇਕ ਪ੍ਰਭ ਗਿੱਲ ਆਪਣੇ ਨਵੇਂ ਗੀਤ ‘ਸ਼ੁਕਰਗੁਜ਼ਾਰ’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

tejasswi with parents

ਸੀਜ਼ਨ 15 ਨੂੰ ਦਿਲਚਸਪ ਬਣਾਉਣ ਲਈ, ਸੀਜ਼ਨ 4 ਦੀ ਜੇਤੂ ਸ਼ਵੇਤਾ ਤਿਵਾਰੀ, ਸੀਜ਼ਨ 8 ਦੀ ਜੇਤੂ ਗੌਤਮ ਗੁਲਾਟੀ, ਸੀਜ਼ਨ 6 ਦੀ ਜੇਤੂ ਉਰਵਸ਼ੀ ਢੋਲਕੀਆ, ਸੀਜ਼ਨ 7 ਦੀ ਜੇਤੂ ਗੌਹਰ ਖ਼ਾਨ ਅਤੇ ਸੀਜ਼ਨ 14 ਦੀ ਜੇਤੂ ਰੁਬੀਨਾ ਦਿਲੈਕ ਨੂੰ ਗ੍ਰੈਂਡ ਫਿਨਾਲੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸ਼ੋਅ ਨੂੰ ਹੋਰ ਦਿਲਚਸਪ ਬਨਾਉਣ ਲਈ, ਸ਼ਹਿਨਾਜ਼ ਗਿੱਲ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ।

 

View this post on Instagram

 

A post shared by Tejasswi Prakash (@tejasswiprakash)

You may also like