Bigg Boss 16: ਇਸ ਵਾਰ ਬਿੱਗ ਬੌਸ ਆਪ ਖੇਡਣਗੇ ਰਿਐਲਟੀ ਸ਼ੋਅ! ਸਲਮਾਨ ਖ਼ਾਨ ਨੇ ਕੀਤਾ ਐਲਾਨ

written by Pushp Raj | September 12, 2022

Bigg Boss 16 Promo: ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਬਿੱਗ ਬੌਸ 16 ਵੇਖਣ ਲਈ ਦਰਸ਼ਕ ਬਹੁਤ ਉਤਸ਼ਾਹਿਤ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਨੇ ਸ਼ੋਅ ਨੂੰ ਲੈ ਕੇ ਨਵਾਂ ਅਪਡੇਟ ਦਿੱਤਾ ਹੈ, ਹੁਣ ਇਸ ਸੀਜ਼ਨ ਦਾ ਪ੍ਰੋਮੋ ਸਾਹਮਣੇ ਆ ਚੁੱਕਾ ਹੈ ਜੋ ਕਾਫੀ ਜ਼ਬਰਦਸਤ ਹੈ। ਦਰਸ਼ਕ ਇਸ ਨੂੰ ਪਸੰਦ ਕਰ ਰਹੇ ਹਨ।

Image Source:Instagram

ਦੱਸ ਦਈਏ ਬਿੱਗ ਬੌਸ ਦੇ ਸੀਜ਼ਨ 16 ਦਾ ਪ੍ਰੋਮੋ ਸਾਹਮਣੇ ਆ ਚੁੱਕਾ ਹੈ। ਜਿਸ ਵਿੱਚ ਮੁੜ ਇੱਕ ਵਾਰ ਫਿਰ ਸਲਮਾਨ ਖ਼ਾਨ ਇਸ ਸ਼ੋਅ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਆਖਿਰਕਾਰ, ਲੰਬੇ ਇੰਤਜ਼ਾਰ ਤੋਂ ਬਾਅਦ ਫੈਨਜ਼ ਨੂੰ ਸ਼ੋਅ ਨਾਲ ਜੁੜੀ ਇੱਕ ਵੱਡੀ ਅਪਡੇਟ ਮਿਲੀ ਹੈ।ਹਾਲ ਹੀ ਵਿੱਚ ਸ਼ੋਅ ਦਾ ਪਹਿਲਾ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਨੂੰ ਕਲਰਸ ਟੀਵੀ ਵੱਲੋਂ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਗਿਆ ਹੈ। ਬਿੱਗ ਬੌਸ 16 ਦਾ ਪ੍ਰੋਮੋ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

47 ਸੈਕਿੰਡ ਦੇ ਇਸ ਪ੍ਰੋਮੋ ਵੀਡੀਓ 'ਚ ਸਲਮਾਨ ਖ਼ਾਨ ਆਪਣੇ ਦਬੰਗ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਵੇਖ ਕੇ ਲੱਗਦਾ ਹੈ ਕਿ ਇਸ ਵਾਰ ਸ਼ੋਅ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਇਸ ਵਾਰ ਗੇਮ ਦੇ ਥੀਮ ਵਿੱਚ ਕੁਝ ਬਦਲਾਅ ਕੀਤੇ ਗਏ ਹਨ।

Image Source:Instagram

ਇਸ ਵੀਡੀਓ ਵਿੱਚ ਸਲਮਾਨ ਖ਼ਾਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਇਨ੍ਹਾਂ 15 ਸਾਲਾਂ 'ਚ ਬਿੱਗ ਬੌਸ ਨੇ ਸਭ ਦਾ ਗੇਮ ਵੇਖਿਆ, ਪਰ ਇਸ ਵਾਰ ਬਿੱਗ ਬੌਸ ਆਪਣਾ ਗੇਮ ਵਿਖਾਉਣਗੇ। ਸਵੇਰ ਹੋਵੇਗੀ ਪਰ ਆਸਮਾਨ ਦੇ ਵਿੱਚ ਚਾਂਦ ਨਜ਼ਰ ਆਵੇਗਾ, ਗਰੈਵਿਟੀ ਹਵਾ ਵਿੱਚ ਉੱਡੇਗੀ ਅਤੇ ਘੋੜਾ ਸਿੱਧਾ ਚੱਲੇਗਾ। ਪਰਛਾਵਾਂ ਵੀ ਛੱਡੇਗਾ ਸਾਥ, ਖੇਡੇਗਾ ਆਪਣੀ ਖੇਡ, ਕਿਉਂਕਿ ਇਸ ਵਾਰ ਬਿੱਗ ਬੌਸ ਖ਼ੁਦ ਖੇਡਣਗੇ। "

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਹੈ। "Inn 15 saalon mein sabne khela apna apna game, lekin ab baari hai Bigg Boss ke khelne ki👁️" ਹਲਾਂਕਿ ਸ਼ੋਅ ਦੇ ਪ੍ਰਸਾਰਣ ਦੀ ਡੇਟ ਆਦਿ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪ੍ਰੋਮੋ ਵੇਖਣ ਤੋਂ ਬਾਅਦ ਫੈਨਜ਼ ਇਸ ਸ਼ੋਅ ਦੇ ਪ੍ਰਸਾਰਿਤ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Bigg Boss 16 promo: 'Bigg Boss' to 'play himself' in 2022 edition   Image Source: Twitter

ਹੋਰ ਪੜ੍ਹੋ: ਜਾਣੋ ਆਪਣੀ ਕਿਸ ਅਪਕਮਿੰਗ ਫ਼ਿਲਮਾ 'ਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾ ਰਹੇ ਹਨ ਅਕਸ਼ੈ ਕੁਮਾਰ

ਪ੍ਰੋਮੋ ਦੇ ਵੀਡੀਓ ਮੁਤਾਬਕ ਇਸ ਵਾਰ ਬਿੱਗ ਬੌਸ ਦੇ ਘਰ ਵਿੱਚ aquatic ਥੀਮ ਨਜ਼ਰ ਆਵੇਗੀ। ਇਸ ਵਾਰ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ, ਮੁਨੱਵਰ ਫਾਰੂਕੀ, ਕਨਿਕਾ ਮਾਨ, ਆਮਿਰ ਖ਼ਾਨ ਦੇ ਭਰਾ ਫੈਜ਼ਲ ਖਾਨ, ਟਵਿੰਕਲ ਕਪੂਰ, ਸ਼ਿਵਿਨ ਨਾਰੰਗ, ਵਿਵਿਅਨ ਦਿਸੇਨਾ, ਅਰਜੁਨ ਬਿਜਲਾਨੀ ਅਤੇ ਫਰਮਾਨੀ ਨਾਜ਼ ਸ਼ੋਅ ਦਾ ਹਿੱਸਾ ਹੋਣਗੇ। ਹਾਲਾਂਕਿ ਇਹ ਸੂਚੀ ਅਜੇ ਅੰਤਿਮ ਨਹੀਂ ਹੈ। ਫਿਲਹਾਲ ਵੀਡੀਓ ਨਾਲ ਇਹ ਵੀ ਕੰਨਫਰਮ ਹੋ ਗਿਆ ਹੈ ਕਿ ਸ਼ੋਅ ਨੂੰ ਸਲਮਾਨ ਖ਼ਾਨ ਹੀ ਹੋਸਟ ਕਰਨਗੇ। ਜਦੋਂ ਕਿ ਕੁਝ ਸਮੇਂ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਸਲਮਾਨ ਖ਼ਾਨ ਦੀ ਬਜਾਏ ਇਸ ਵਾਰ ਕੋਈ ਹੋਰ ਇਸ ਸ਼ੋਅ ਨੂੰ ਹੋਸਟ ਕਰੇਗਾ।

 

View this post on Instagram

 

A post shared by ColorsTV (@colorstv)

You may also like