ਜਾਣੋ ਆਪਣੀ ਕਿਸ ਅਪਕਮਿੰਗ ਫ਼ਿਲਮਾ 'ਚ ਭਗਵਾਨ ਸ਼ਿਵ ਦਾ ਕਿਰਦਾਰ ਨਿਭਾ ਰਹੇ ਹਨ ਅਕਸ਼ੈ ਕੁਮਾਰ

written by Pushp Raj | September 12, 2022

Akshay Kumar to play Lord Shiva: ਬਾਲੀਵੁੱਡ ਦੇ 'ਮਿਸਟਰ ਖਿਲਾੜੀ' ਯਾਨੀ ਕਿ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸਾਲ 2023 ਲਈ ਅਕਸ਼ੈ ਕੁਮਾਰ ਕੋਲ ਕਈ ਫ਼ਿਲਮਾਂ ਲਾਈਨਅਪ ਹਨ। ਇਨ੍ਹਾਂ ਫ਼ਿਲਮਾਂ ਵਿੱਚ ਅਕਸ਼ੈ ਕੁਮਾਰ ਵੱਖ-ਵੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

Image Source:Instagram

ਅਦਾਕਾਰ ਅਕਸ਼ੈ ਕੁਮਾਰ ਨੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਕਾਫੀ ਨਾਮ ਕਮਾਇਆ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਇਸ ਸਾਲ ਉਨ੍ਹਾਂ ਦੀਆਂ ਫਿਲਮਾਂ ਕੁਝ ਖ਼ਾਸ ਕਮਾਲ ਨਹੀਂ ਕਰ ਸਕੀਆਂ ਤੇ ਬਾਈਕਾਟ ਬਾਲੀਵੁੱਡ ਟ੍ਰੈਂਡ ਦੇ ਚੱਲਦੇ ਫਲਾਪ ਰਹੀਆਂ

ਸਾਲ 2022 ਵਿੱਚ, ਅਕਸ਼ੈ ਕੁਮਾਰ ਦੀ ਬੱਚਨ ਪਾਂਡੇ ਤੋਂ ਲੈ ਕੇ ਪ੍ਰਿਥਵੀਰਾਜ ਅਤੇ ਰਕਸ਼ਾ ਬੰਧਨ ਤੱਕ, ਉਹ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਆਂ, ਅਤੇ ਫਲਾਪ ਦੇ ਵਿਚਕਾਰ ਚਲੀਆਂ ਗਈਆਂ, ਪਰ ਇਸ ਨਾਲ ਅਭਿਨੇਤਾ ਦੀ ਬ੍ਰਾਂਡ ਵੈਲਯੂ 'ਤੇ ਬਹੁਤਾ ਅਸਰ ਨਹੀਂ ਪਿਆ।

Image Source:Instagram

ਹੁਣ ਵੀ ਉਸ ਦੇ ਹੱਥਾਂ 'ਚ ਕਈ ਬੈਕ ਟੂ ਬੈਕ ਫਿਲਮਾਂ ਹਨ। ਜੋ ਸਾਲ 2022 ਤੋਂ 2023 ਤੱਕ ਰਿਲੀਜ਼ ਹੋਵੇਗੀ। ਇਨ੍ਹਾਂ ਸਾਰੀਆਂ ਫਿਲਮਾਂ 'ਚ ਅਕਸ਼ੈ ਵੱਖ-ਵੱਖ ਲੁੱਕ 'ਚ ਨਜ਼ਰ ਆਉਣ ਵਾਲੇ ਹਨ।

ਅਕਸ਼ੈ ਦੀਆਂ ਇਨ੍ਹਾਂ ਬੈਕ ਟੂ ਬੈਕ ਫਿਲਮਾਂ ਚੋਂ ਇੱਕ ਫ਼ਿਲਮ ਹੈ ਓਐਮਜੀ 2 , ਜੀ ਹਾਂ ਫ਼ਿਲਮ 'ਓਹ ਮਾਈ ਗੌਡ 2'। ਇਹ ਫ਼ਿਲਮ 'ਓਹ ਮਾਈ ਗੌਡ' ਦਾ ਸੀਕਵਲ ਹੈ। ਦੱਸ ਦਈਏ ਕਿ ਜਿਥੇ ਸਾਲ 2012 ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਓਹ ਮਾਈ ਗੌਡ' ਦੇ ਵਿੱਚ ਅਕਸ਼ੈ ਕੁਮਾਰ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਕਿਰਦਾਰ ਨਿਭਾਇਆ ਸੀ, ਉਥੇ ਹੀ ਦੂਜੇ ਪਾਸੇ ਉਹ ਫ਼ਿਲਮ 'ਓਹ ਮਾਈ ਗੌਡ 2' ਦੇ ਵਿੱਚ ਭਗਵਾਨ ਸ਼ਿਵ ਦਾ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ।

ਕੁਝ ਸਮੇਂ ਪਹਿਲਾਂ ਹੀ ਇਸ ਫ਼ਿਲਮ ਦਾ ਪੋਸਟਰ ਸਾਹਮਣੇ ਆਇਆ ਸੀ। ਜਿਸ ਵਿੱਚ ਫ਼ਿਲਮ ਤੋਂ ਅਕਸ਼ੈ ਕੁਮਾਰ ਦਾ ਫਰਸਟ ਲੁੱਕ ਸਾਹਮਣੇ ਆਇਆ ਸੀ। ਇਸ ਫ਼ਿਲਮ ਦੇ ਵਿੱਚ ਅਕਸ਼ੈ ਕੁਮਾਰ ਦੇ ਨਾਲ ਪੰਕਜ ਤ੍ਰਿਪਾਠੀ, ਯਾਮੀ ਗੌਤਮ ਅਤੇ ਅਰੁਣ ਗੋਵਿਲ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

Image Source:Instagram

ਹੋਰ ਪੜ੍ਹੋ: Inspirational video: ਵ੍ਹੀਲਚੇਅਰ 'ਤੇ ਫੂਡ ਡਿਲਵਰੀ ਕਰਨ ਵਾਲੀ ਦਿਵਿਆਂਗ ਮਹਿਲਾ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

ਇਹ ਫ਼ਿਲਮ ਅਮਿਤ ਰਾਏ ਵੱਲੋਂ ਡਾਇਰੈਕਟ ਕੀਤੀ ਗਈ ਹੈ ਤੇ ਇਸ ਨੂੰ ਵਿਪੁਲ ਡੀ, ਰਾਜੇਸ਼ ਬਹਿਲ ਅਤੇ ਅਸ਼ਵਿਨ ਵਰਦੇ ਨੇ ਸਾਂਝੇ ਤੌਰ 'ਤੇ ਨਿਰਮਿਤ ਕੀਤੀ ਹੈ। ਦੱਸ ਦਈਏ ਕਿ ਫ਼ਿਲਮ OMG ਦੇ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਇਸ ਫ਼ਿਲਮ ਦੇ ਸੀਕਵਲ ਨੂੰ ਲੈ ਕੇ ਦਰਸ਼ਕ ਬੇਹੱਦ ਉਤਸ਼ਾਹਿਤ ਹਨ।

You may also like