Bigg Boss 16:ਜਾਣੋ ਕਿਸ ਕੰਟੇਸਟੈਂਟ ਤੋਂ ਨਾਰਾਜ਼ ਹੋ ਕੇ ਫਰਾਹ ਖ਼ਾਨ ਨੇ ਅੱਧ ਵਿਚਾਲੇ ਛੱਡਿਆ ਸ਼ੋਅ ਤੇ ਕੀ ਹੈ ਪੂਰਾ ਮਾਮਲਾ
Bigg Boss 16: ਟੀਵੀ ਦੇ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 16 ਵਿੱਚ ਇਸ ਵਾਰ ਤੁਹਾਨੂੰ ਇੱਕ ਨਵਾਂ ਹੋਸਟ ਦਿਖਾਈ ਦੇਵੇਗਾ। ਜੀ ਹਾਂ ਸਲਮਾਨ ਖ਼ਾਨ ਹੁਣ ਸਿੱਧੇ ਬਿੱਗ ਬੌਸ 16 ਦੇ ਫਿਨਾਲੇ 'ਚ ਨਜ਼ਰ ਆਉਣਗੇ, ਸਾਜਿਦ ਖ਼ਾਨ ਦੀ ਭੈਣ ਫਰਾਹ ਖ਼ਾਨ ਇਸ ਹਫਤੇ ਵੀਕੈਂਡ ਦੀ ਵਾਰ ਹੋਸਟ ਕਰਦੀ ਹੋਈ ਨਜ਼ਰ ਆਵੇਗੀ। ਇਸ ਹਫਤੇ, ਐਲੀਮੀਨੇਸ਼ਨ ਤੋਂ ਪਹਿਲਾਂ, ਘਰ ਵਿੱਚ ਬਹੁਤ ਡਰਾਮਾ ਹੋਇਆ, ਜਿਸ ਵਿੱਚ ਫਰਾਹ ਖ਼ਾਨ ਨੂੰ ਪ੍ਰਿਅੰਕਾ ਅਤੇ ਟੀਨਾ 'ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਤੁਰੰਤ ਸ਼ੋਅ ਛੱਡ ਦਿੱਤਾ।
image Source : Instagram
ਜਾਣੋ ਕਿਉਂ ਫਰਾਹ ਖ਼ਾਨ ਨੂੰ ਆਇਆ ਗੁੱਸਾ
ਪਿਛਲੇ ਹਫ਼ਤੇ ਸਲਮਾਨ ਖ਼ਾਨ ਨੇ ਟੀਨਾ ਅਤੇ ਸ਼ਾਲੀਨ ਦੀ ਕਲਾਸ ਲਗਾਈ ਸੀ। ਉਨ੍ਹਾਂ ਨੇ ਦੋਹਾਂ ਨੂੰ ਇੱਕ-ਦੂਜੇ ਤੋਂ ਦੂਰ ਰਹਿਣ ਦੀ ਚਿਤਾਵਨੀ ਵੀਦਿੱਤੀ ਸੀ। ਇਸ 'ਤੇ ਹਾਲ ਹੀ 'ਚ ਟੀਨਾ ਦੀ ਦੋਸਤ ਬਣੀ ਪ੍ਰਿਅੰਕਾ ਨੇ ਸ਼ਾਲੀਨ ਨੂੰ ਛੇੜਨਾ ਸ਼ੁਰੂ ਕਰ ਦਿੱਤਾ ਅਤੇ ਟੀਵੀ ਦੀ ਇੱਛਾ ਨੇ ਵੀ ਇਸ 'ਚ ਉਸ ਦਾ ਸਾਥ ਦਿੱਤਾ। ਇਕ ਪਾਸੇ ਸ਼ਾਲੀਨ ਮਾਨਸਿਕ ਸਮੱਸਿਆ ਨਾਲ ਜੂਝ ਰਿਹਾ ਹੈ, ਦੂਜੇ ਪਾਸੇ ਟੀਨਾ ਅਤੇ ਪ੍ਰਿਯੰਕਾ ਉਸ ਨੂੰ ਲਗਾਤਾਰ ਪਰੇਸ਼ਾਨ ਕਰਦੇ ਨਜ਼ਰ ਆਏ, ਅਜਿਹੇ 'ਚ ਉਹ ਕਈ ਵਾਰ ਆਪਣਾ ਆਪਾ ਖੋ ਚੁੱਕੀ ਹੈ।
image Source : Instagram
ਫਰਾਹ ਨੇ ਟੀਨਾ-ਪ੍ਰਿਅੰਕਾ ਨੂੰ ਲਗਾਈ ਫਟਕਾਰ
ਫਰਾਹ ਖ਼ਾਨ ਇਸ ਵੀਕੈਂਡ ਵਾਰ ਨੂੰ ਹੋਸਟ ਕਰਦੀ ਤੇ ਟੀਨਾ ਤੇ ਪ੍ਰਿਅੰਕਾ ਦੀ ਕਲਾਸ ਲੈਂਦੀ ਹੋਈ ਨਜ਼ਰ ਆਵੇਗੀ। ਜਦੋਂ ਫਰਾਹ ਇਨ੍ਹਾਂ ਦੋਹਾਂ ਦੋਸਤਾਂ ਨੂੰ ਤਾੜਨਾ ਕਰ ਰਹੀ ਸੀ ਤਾਂ ਟੀਨਾ ਨੇ ਮੇਜ਼ਬਾਨ ਨੂੰ ਆਪਣਾ ਰਵੱਈਆ ਦਿਖਾਇਆ। ਫਰਾਹ ਵਾਰ-ਵਾਰ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਸੁਣ ਨਹੀਂ ਸਕਦੇ, ਪਰ ਇਸ ਦੀ ਪਰਵਾਹ ਕੀਤੇ ਬਿਨਾਂ ਟੀਨਾ ਵਾਰ-ਵਾਰ ਬੋਲੀ ਜਾ ਰਹੀ ਸੀ, ਜੋ ਫਰਾਹ ਦੀ ਬਰਦਾਸ਼ਤ ਤੋਂ ਬਾਹਰ ਸੀ।
ਸ਼ੋਅ ਦੇ ਨਵੇਂ ਪ੍ਰੋਮੋ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਰਾਹ ਕਹਿੰਦੀ ਹੈ ਕਿ ਇਸ ਹਫ਼ਤੇ ਟੀਨਾ ਦਾ ਵਿਵਹਾਰ ਬਹੁਤ ਖਰਾਬ ਸੀ। ਉਸ ਨੇ ਟੀਨਾ ਨੂੰ ਕਿਹਾ, 'ਸਾਨੂੰ ਸਾਰਿਆਂ ਨੂੰ ਟੀਨਾ ਤੋਂ ਸਿੱਖਣਾ ਚਾਹੀਦਾ ਹੈ। ਕਿਸੇ ਦੀ ਵੀ ਵਰਤੋਂ ਕਰੋ ਅਤੇ ਫਿਰ ਟਿਸ਼ੂ ਪੇਪਰ ਬਣਾ ਕੇ ਸੁੱਟ ਦਿਓ। ਤੁਹਾਡੇ ਦੰਦਾਂ ਦਾ ਦਰਦ ਇੰਨਾ ਗੰਭੀਰ ਹੋ ਗਿਆ ਹੈ ਅਤੇ ਸ਼ਾਲੀਨ ਜੋ ਇੱਕ ਬੂਰੇ ਮਾਨਸਿਕ ਦੌਰ ਵਿੱਚੋਂ ਲੰਘ ਰਿਹਾ ਹੈ ਕੀ ਤੁਸੀਂ ਲੋਕ ਉਸ ਦਾ ਮਜ਼ਾਕ ਉਡਾ ਰਹੇ ਹੋ।
image Source : Instagram
ਹੋਰ ਪੜ੍ਹੋ: ਪੰਜਾਬੀ ਗਾਇਕ ਕਾਕਾ ਜੀ ਨੇ ਦਿੱਤੀ ਫੈਨਜ਼ ਨੂੰ ਵਿਆਹ ਨਾਂ ਕਰਵਾਉਣ ਦੀ ਸਲਾਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਇਸ 'ਤੇ ਟੀਨਾ ਆਪਣੀ ਆਕੜ ਦਿਖਾਉਣ ਲੱਗਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਲੋਕ ਮੈਨੂੰ ਗ਼ਲਤ ਦਿਖਾ ਰਹੇ ਹੋ। ਫਰਾਹ ਵਾਰ-ਵਾਰ ਕਹਿੰਦੀ ਹੈ ਕਿ ਤੁਸੀਂ ਮੇਰੀ ਗੱਲ ਸੁਣੋਗੇ ਜਾਂ ਮੈਂ ਸ਼ੋਅ ਛੱਡ ਕੇ ਚੱਲੀ ਜਾਵਾਂ? ਟੀਨਾ ਨਹੀਂ ਮੰਨਦੀ ਅਤੇ ਬੋਲਦੀ ਰਹਿੰਦੀ ਹੈ, ਫਰਾਹ ਗੁੱਸੇ ਵਿੱਚ ਬਾਹਰ ਚਲੀ ਜਾਂਦੀ ਹੈ। ਦੱਸ ਦੇਈਏ ਕਿ ਟੀਨਾ ਦੱਤਾ ਵੀ ਇਸ ਹਫਤੇ ਹੀ ਸ਼ੋਅ ਤੋਂ ਬਾਹਰ ਹੋ ਚੁੱਕੀ ਹੈ।
View this post on Instagram