Bigg Boss 16 : ਜਾਣੋ ਇਸ ਵਾਰ ਕਿਹੋ ਜਿਹਾ ਹੋਵੇਗਾ ਬਿੱਗ ਬੌਸ 16 ਦਾ ਘਰ, ਕੀ-ਕੀ ਹੋਏ ਬਦਲਾਅ

written by Pushp Raj | October 01, 2022 12:03pm

Bigg Boss 16 House Theme: ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 16 ਮਹਿਜ਼ 2 ਦਿਨਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਦਰਸ਼ਕ ਬਿੱਗ ਬੌਸ ਨਾਲ ਜੁੜੀਆਂ ਡਿਟੇਲਸ ਜਾਨਣ ਲਈ ਬੇਹੱਦ ਉਤਸ਼ਾਹਿਤ ਹਨ। ਬਿੱਗ ਬੌਸ ਦੇ ਪ੍ਰਤੀਭਾਗੀਆਂ ਦੇ ਨਾਲ-ਨਾਲ ਫੈਨਜ਼ ਬਿੱਗ ਬੌਸ ਘਰ ਬਾਰੇ ਵੀ ਜਾਨਣ ਲਈ ਉਤਸ਼ਾਹਿਤ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਬਿੱਗ ਬੌਸ 16 ਦਾ ਘਰ ਕਿਹੋ ਜਿਹਾ ਹੋਵੇਗਾ ਅਤੇ ਇਸ ਵਾਰ ਇਸ ਵਿੱਚ ਕੀ ਕੁਝ ਬਦਲਾਅ ਹੋਏ ਹਨ ਤੇ ਕੀ ਕੁਝ ਨਵਾਂ ਹੈ।

Image Source : instagram

ਹਰ ਸਾਲ ਬਿੱਗ ਬੌਸ ਦੇ ਘਰ ਵਿੱਚ ਕੁਝ ਵਿਲਖੱਣ ਅਤੇ ਕ੍ਰੀਏਟਿਵ ਥੀਮ ਵੇਖਣ ਨੂੰ ਮਿਲਦੀ ਹੈ। ਬਿੱਗ ਬੌਸ ਦੇ ਸੀਜ਼ਨ ਵਿੱਚ ਵੀ ਇਹ ਟ੍ਰੈਂਡ ਫਾਲੋ ਕੀਤਾ ਜਾ ਰਿਹਾ ਹੈ। ਬਿੱਗ ਬੌਸ 16 ਹਾਊਸ ਵਿੱਚ ਇਸ ਵਾਰ ਕੀ ਕੁਝ ਖ਼ਾਸ ਹੋਣ ਵਾਲਾ ਹੈ, ਇਸ ਬਾਰੇ ਬਹੁਤ ਹੀ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ। ਜਿਸ ਦੀ ਪ੍ਰਸ਼ੰਸਕਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ, ਇਸ ਵਾਰ ਬਹੁਤ ਕੁਝ ਨਵਾਂ ਹੋਵੇਗਾ।

ਬਿੱਗ ਬੌਸ 16 ਹਾਊਥ ਦੀ ਥੀਮ
ਟੀਵੀ ਦੇ ਬਹੁਤ ਹੀ ਪਸੰਦੀਦਾ ਅਤੇ ਵਿਵਾਦਿਤ ਰਿਐਲਿਟੀ ਸ਼ੋਅ ਦੇ ਇਸ ਸੀਜ਼ਨ ਦੀ ਥੀਮ ਸਰਕਸ ਹੈ। ਬਿੱਗ ਬੌਸ 16 ਦੇ ਇਸ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ੋਅ ਦੇ ਆਰਟ ਡਾਇਰੈਕਟਰ ਓਮੰਗ ਕੁਮਾਰ ਨੇ ਇਸ ਸੀਜ਼ਨ ਲਈ ਬਿੱਗ ਬੌਸ ਦੇ ਨਵੇਂ ਘਰ ਨੂੰ ਖੂਬਸੂਰਤੀ ਨਾਲ ਡਿਜ਼ਾਈਨ ਕੀਤਾ ਹੈ। ਸ਼ੋਅ ਦੇ ਇਸ ਨਵੇਂ ਹਾਊਸ ਦੇ ਗਾਰਡਨ ਏਰੀਏ 'ਚ ਕਲਾਊਨ ਦਾ ਚਿਹਰਾ ਅਤੇ ਸਰਕਸ ਦਾ ਮਾਹੌਲ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਸਾਰੇ ਪ੍ਰਤੀਭਾਗੀਆਂ ਲਈ ਜਿੰਮ ਅਤੇ ਪੂਲ ਏਰੀਆ ਦੇ ਨਾਲ ਬਾਗ ਵਿੱਚ ਇੱਕ ਸ਼ਾਨਦਾਰ ਸਵੀਮਿੰਗ ਪੂਲ ਵੀ ਬਣਾਇਆ ਗਿਆ ਹੈ।

Image Source : instagram

ਗਾਰਡਨ ਏਰੀਏ ਵਿੱਚ ਹੀ ਜੋਕਰ ਦੇ ਮੂੰਹ ਵਰਗਾ ਇੱਕ ਗੇਟ ਬਣਾਇਆ ਗਿਆ ਹੈ, ਜੋ ਕਿ ਰਹਿਣ ਵਾਲੇ ਖੇਤਰ ਵਿੱਚ ਐਂਟਰੀ ਦਿੰਦਾ ਹੈ। ਘਰ 'ਚ ਦਾਖਲ ਹੁੰਦੇ ਹੀ ਇਸ ਦਾ ਇੰਟੀਰੀਅਰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਬਿੱਗ ਬੌਸ ਦੇ ਪਿਛਲੇ ਸੀਜ਼ਨ ਦੇ ਉਲਟ ਇਸ ਵਾਰ ਸੈੱਟ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਬਣਾਇਆ ਗਿਆ ਹੈ। ਆਮ ਤੌਰ 'ਤੇ ਲਿਵਿੰਗ ਰੂਮ ਨੂੰ ਘਰ ਦੇ ਅੰਦਰ ਹੀ ਦੇਖਿਆ ਜਾਂਦਾ ਹੈ ਪਰ ਇਸ ਵਾਰ ਇਸ ਨੂੰ ਵੱਖਰਾ ਰੂਪ ਦਿੱਤਾ ਗਿਆ ਹੈ। ਘਰ ਵਿੱਚ ਦਾਖਲ ਹੁੰਦੇ ਹੀ ਤੁਹਾਨੂੰ ਬੈਡਰੂਮ ਨਜ਼ਰ ਆਉਣਗੇ, ਜਿੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਹਨ।

ਸਕਰਸ ਦੀ ਸਟੇਜ ਵਾਂਗ ਸਜਾਇਆ ਗਿਆ ਪੂਰਾ ਬਿੱਗ ਬੌਸ ਹਾਊਸ
ਇਸ ਤੋਂ ਇਲਾਵਾ ਮੇਕਰਸ ਨੇ ਇੱਥੇ ਜ਼ਕੂਜ਼ੀ ਰੱਖਿਆ ਹੈ। ਇੰਨਾ ਹੀ ਨਹੀਂ ਘਰ ਦੇ ਲਿਵਿੰਗ ਰੂਮ ਨੂੰ ਵੀ ਸਰਕਸ ਦੀ ਸਟੇਜ ਵਾਂਗ ਸਜਾਇਆ ਗਿਆ ਹੈ। ਬਿੱਗ ਬੌਸ 16 ਦੇ ਪੂਰੇ ਘਰ ਨੂੰ ਸਜਾਉਣ ਲਈ ਲਾਲ ਰੰਗ ਦੀ ਸਭ ਤੋਂ ਵੱਧ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਪ੍ਰਤੀਯੋਗੀਆਂ ਲਈ ਇੱਕ ਵੱਡਾ ਡਾਈਨਿੰਗ ਟੇਬਲ ਵੀ ਬਣਾਇਆ ਗਿਆ ਹੈ।

Image Source : instagram

ਹੋਰ ਪੜ੍ਹੋ: ਕੀ ਸਾਰਾ ਅਤੇ ਕਰੀਨਾ ਕਪੂਰ ਦੀ ਬੌਂਡਿੰਗ ਤੋਂ ਅੰਮ੍ਰਿਤਾ ਸਿੰਘ ਨੂੰ ਨਹੀਂ ਹੁੰਦੀ ਪਰੇਸ਼ਾਨੀ ? ਜਾਣੋ ਅਦਾਕਾਰਾ ਨੇ ਕੀ ਕਿਹਾ

ਇੱਕ ਨਹੀਂ ਸਗੋਂ 4 ਬੈਡਰੂਮ
ਇਸ ਵਾਰ ਇਸ ਘਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਬਿੱਗ ਬੌਸ ਦੇ ਘਰ ਵਿੱਚ ਇੱਕ ਨਹੀਂ ਸਗੋਂ 4 ਬੈਡਰੂਮ ਹੋਣਗੇ। ਹੁਣ ਤੱਕ ਜਿੱਥੇ ਇੱਕ ਬੈਡਰੂਮ ਵਿੱਚ ਬਿਸਤਰੇ ਨੂੰ ਲੈ ਕੇ ਮੁਕਾਬਲੇਬਾਜ਼ਾਂ ਵਿੱਚ ਲੜਾਈ ਹੁੰਦੀ ਸੀ। ਤਾਂ ਹੁਣ ਸੋਚੋ ਕਿ ਇਨ੍ਹਾਂ 4 ਬੈਡਰੂਮਾਂ 'ਚ ਆਪਣੀ ਥਾਂ ਬਨਾਉਣ ਲਈ ਪਰਿਵਾਰ ਦੇ ਮੈਂਬਰਾਂ 'ਚ ਕੀ ਹੋਵੇਗਾ, ਇਹ ਤਾਂ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਤੋਂ ਇਲਾਵਾ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਆਪਣਾ ਸਮਾਨ ਰੱਖਣ ਲਈ ਵੱਡੀ ਥਾਂ ਦਿੱਤੀ ਗਈ ਹੈ ਅਤੇ ਬਾਥਰੂਮ ਨੂੰ ਵੀ ਕਾਫੀ ਰੰਗੀਨ ਬਣਾਇਆ ਗਿਆ ਹੈ।

 

You may also like