ਬਿੱਗ ਬੌਸ ‘ਚ ਹੋਇਆ ਵੱਡਾ ਹੰਗਾਮਾ, ਇਸ ਪ੍ਰਤੀਭਾਗੀ ਤੋਂ ਨਰਾਜ਼ ਹੋਏ ਸਲਮਾਨ ਖ਼ਾਨ

written by Shaminder | January 08, 2022

ਬਿੱਗ ਬੌਸ (Bigg Boss) ‘ਚ ਇੱਕ ਤੋਂ ਇੱਕ ਹੰਗਾਮੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨੀਂ ਦੇਵੋਲੀਨਾ ਨੇ ਇੱਕ ਟਾਸਕ ਦੇ ਦੌਰਾਨ ਆਪਣੀ ਪੈਂਟ ‘ਚ ਹੀ ਟਾਇਲਟ ਕਰ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਸਲਮਾਨ ਖ਼ਾਨ (Salman Khan )  ਇੱਕ ਪ੍ਰਤੀਭਾਗੀ ਅਭਿਜੀਤ ਬਿਚਕੁਲੇ (abhijeet bichukale) ਤੋਂ ਨਰਾਜ਼ ਨਜ਼ਰ ਆਏ । ਸਲਮਾਨ ਖ਼ਾਨ ਇਸ ਪ੍ਰਤੀਭਾਗੀ ਦੇ ਨਾਲ ਏਨੇ ਕੁ ਨਾਰਾਜ਼ ਦਿਖਾਈ ਦਿੱਤੇ ਕਿ ਉਨ੍ਹਾਂ ਨੇ ਪ੍ਰਤੀਭਾਗੀ ਨੂੰ ਧਮਕੀ ਤੱਕ ਦੇ ਦਿੱਤੀ ਕਿ ਉਹ ਉਸ ਨੂੰ ਘਰ ‘ਚ ਦਾਖਲ ਹੋ ਕੇ ਕੁੱਟਣਗੇ ।

Abhijeet-Bichukale,, image From google

ਹੋਰ ਪੜ੍ਹੋ : ਇਸ ਕਾੜ੍ਹੇ ਦੇ ਪੀਣ ਨਾਲ ਇਮਿਊਨਿਟੀ ਹੁੰਦੀ ਹੈ ਬਿਹਤਰ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਇਸ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਸਲਮਾਨ ਖ਼ਾਨ ਇਸ ਪ੍ਰਤੀਭਾਗੀ ਨੂੰ ਧਮਕੀਆਂ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਇਸ ਵਾਰ ਵੀਕੈਂਡ ਦੇ ਵਾਰ ’ਚ ਸਲਮਾਨ ਖਾਨ ਇੰਨੇ ਗੁੱਸੇ ’ਚ ਆਏ ਕਿ ਉਨ੍ਹਾਂ ਨੇ ਘਰ ’ਚ ਵੜ ਕੇ ਇਕ ਪ੍ਰਤੀਯੋਗੀ ਨੂੰ ਕੁੱਟਣ ਦੀ ਧਮਕੀ ਵੀ ਦੇ ਦਿੱਤੀ। ਇਹ ਕੋਈ ਹੋਰ ਨਹੀਂ ਸਗੋਂ ਅਭਿਜੀਤ ਬਿਚੁਕਲੇ ਹੈ, ਜੋ ਆਪਣੇ-ਆਪ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਹੋਣ ਦਾ ਦਾਅਵਾ ਕਰਦਾ ਹੈ।

bigg_boss

ਵੀਕੈਂਡ ਦੇ ਸ਼ੋਅ ’ਚ ਸਲਮਾਨ ਉਸ ਦੀ ਕੁੱਟਮਾਰ ਕਰਦੇ ਨਜ਼ਰ ਆਉਣਗੇ। ਮਾਮਲਾ ਇੰਨਾ ਵੱਧ ਜਾਵੇਗਾ ਕਿ ਸਲਮਾਨ ਖਾਨ ਦਾ ਹੌਂਸਲਾ ਟੁੱਟ ਜਾਵੇਗਾ ਤੇ ਉਹ ਅਭਿਜੀਤ ਨੂੰ ਵਾਲਾਂ ਤੋਂ ਘਸੀਟ ਕੇ ਘਰੋਂ ਬਾਹਰ ਕੱਢਣ ਲਈ ਕਹਿਣਗੇ। ਬਿੱਗ ਬੌਸ ‘ਚ ਸਲਮਾਨ ਖ਼ਾਨ ਦਾ ਇਹ ਰੂਪ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ । ਹੁਣ ਵੇਖਣਾ ਇਹ ਹੋਵੇਗਾ ਕਿ ਇਸ ਪ੍ਰਤੀਭਾਗੀ ਨਾਲ ਬਿੱਗ ਬੌਸ ਦੇ ਘਰ ‘ਚ ਕਿਸ ਤਰ੍ਹਾਂ ਦਾ ਸਲੂਕ ਹੁੰਦਾ ਹੈ । ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਉਹ ਬਿੱਗ ਬੌਸ ਨੂੰ ਹੋਸਟ ਕਰ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀ ਹਾਲ ਹੀ ‘ਚ ਫ਼ਿਲਮ ਆਈ ਹੈ ‘ਅੰਤਿਮ’ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

 

View this post on Instagram

 

A post shared by ColorsTV (@colorstv)

You may also like