ਬਿਹਾਰ ਦੀ ਰਹਿਣ ਵਾਲੀ ਇਸ ਕੁੜੀ ਦੇ ਅਮਰੀਕੀ ਰਾਸ਼ਟਰਪਤੀ ਦੇ ਘਰ ’ਚ ਵੀ ਹੋ ਰਹੇ ਹਨ ਚਰਚੇ, ਕੁੜੀ ਦੀ ਜ਼ਿੰਦਗੀ ’ਤੇ ਬਣਨ ਜਾ ਰਹੀ ਹੈ ਫ਼ਿਲਮ

Written by  Rupinder Kaler   |  May 28th 2020 11:06 AM  |  Updated: May 28th 2020 11:06 AM

ਬਿਹਾਰ ਦੀ ਰਹਿਣ ਵਾਲੀ ਇਸ ਕੁੜੀ ਦੇ ਅਮਰੀਕੀ ਰਾਸ਼ਟਰਪਤੀ ਦੇ ਘਰ ’ਚ ਵੀ ਹੋ ਰਹੇ ਹਨ ਚਰਚੇ, ਕੁੜੀ ਦੀ ਜ਼ਿੰਦਗੀ ’ਤੇ ਬਣਨ ਜਾ ਰਹੀ ਹੈ ਫ਼ਿਲਮ

ਬਿਹਾਰ ਦੀ ਬੇਟੀ ਜੋਤੀ ਤੇ ਬਾਲੀਵੁੱਡ ਫ਼ਿਲਮ ਮੇਕਰ ਵਿਨੋਦ ਕਾਪੜੀ ਫ਼ਿਲਮ ਬਨਾਉਣ ਜਾ ਰਹੇ ਹਨ ।ਲਾਕਡਾਊਨ ਵਿੱਚ ਬਿਮਾਰ ਪਿਤਾ ਨੂੰ ਸਾਈਕਲ ਤੇ ਬਿਠਾ ਕੇ ਹਰਿਆਣਾ ਦੇ ਗੁਰੂਗ੍ਰਾਮ ਤੋਂ 1200 ਕਿਲੋਮੀਟਰ ਦੂਰ ਆਪਣੇ ਘਰ ਦਰਬੰਗਾ ਪਹੁੰਚਾਉਣ ਵਾਲੀ ਜੋਤੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ । ਜੋਤੀ ਨੇ 7 ਦਿਨਾਂ ਵਿੱਚ ਗੁਰੂਗ੍ਰਾਮ ਤੋਂ ਦਰਬੰਗਾ ਤੱਕ ਦਾ ਸਫ਼ਰ ਤੈਅ ਕੀਤਾ ਹੈ । ਵਿਨੋਦ ਜੋਤੀ ਦੇ ਉਪਰ ਫ਼ਿਲਮ ਬਨਾਉਣ ਜਾ ਰਹੇ ਹਨ ।

https://twitter.com/UtkarshSingh_/status/1264540858600341504

ਵਿਨੋਦ ਨੇ ਕਿਹਾ ਕਿ ‘ਫ਼ਿਲਹਾਲ ਮੈਂ ਪੈਦਲ ਤੇ ਸਾਈਕਲ ਤੇ ਜਾਣ ਵਾਲੇ ਮਜ਼ਦੂਰਾਂ ਤੇ ਫ਼ਿਲਮ ਬਨਾਉਣ ਜਾ ਰਿਹਾ ਹਾਂ ਪਰ ਮੈਂ ਜੋਤੀ ਤੇ ਵੀ ਫ਼ਿਲਮ ਬਨਾਉਣ ਦੀ ਤਿਆਰੀ ਵਿੱਚ ਹਾਂ । ਇਸ ਲਈ ਮੈਂ ਜੋਤੀ ਦੇ ਪਿਤਾ ਨਾਲ ਸਮਝੌਤਾ ਕਰ ਲਿਆ ਹੈ’। ਵਿਨੋਦ ਨੇ ਕਿਹਾ ਕਿ ਜੋਤੀ ਲੱਖਾਂ ਕੁੜੀਆਂ ਲਈ ਪ੍ਰੇਰਣਾ ਬਣੀ ਹੈ । ਇਸ ਲਈ ਮੈਂ ਉਸ ਤੇ ਫ਼ਿਲਮ ਬਨਾੳੇੁਣਾ ਚਾਹੁੰਦਾ ਹਾਂ ।

https://twitter.com/ichiragpaswan/status/1264826914516025344

ਉਹਨਾਂ ਨੇ ਕਿਹਾ ਕਿ ਉਹ ਜੋਤੀ ਤੇ ਉਸ ਦੇ ਪਿਤਾ ਦੀ ਕਹਾਣੀ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕਰਨਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਹਾਰ ਦੀ ਇਸ ਕੁੜੀ ਦੇ ਚਰਚੇ ਅਮਰੀਕਾ ਤੱਕ ਵੀ ਹੋ ਰਹੇ ਹਨ ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਨੇ ਵੀ ਜੋਤੀ ਨੂੰ ਲੈ ਕੇ ਟਵੀਟ ਕੀਤਾ ਹੈ । ਇਸ ਟਵੀਟ ਰਾਹੀਂ ਉਹਨਾਂ ਨੇ ਭਾਰਤੀਆਂ ਦੀ ਸਹਿਣ ਸ਼ਕਤੀ ਦੀ ਤਾਰੀਫ ਕੀਤੀ ਹੈ । ਉਧਰ ਜੋਤੀ ਦੇ ਇਸ ਕਦਮ ਨੂੰ ਦੇਖਦੇ ਹੋਏ ਭਾਰਤੀ ਸਾਈਕਲ ਫੈਡਰੇਸ਼ਨ ਨੇ ਉਸ ਨੂੰ ਟਰਾਇਲ ਤੇ ਦਿੱਲੀ ਬੁਲਾਇਆ ਹੈ ।

https://twitter.com/IvankaTrump/status/1263828899575758849


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network