ਬਿੰਨੂ ਢਿੱਲੋਂ ਨੇ ਆਪਣੇ ਵਿਆਹ ਦੀ ਤਸਵੀਰ ਕੀਤੀ ਸਾਂਝੀ

written by Shaminder | May 28, 2021

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਉਨ੍ਹਾਂ ਦੇ ਵਿਆਹ ਦੀ ਹੈ ਅਤੇ ਉਹ ਲਾੜੇ ਦੇ ਲਿਬਾਸ ‘ਚ ਸੱਜੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਕੋਟ ਪੈਂਟ ਲਿਆ ਸੀ ਧੂਰੀ ਤੋਂ, ਕਲਗੀ ਬਣੀ ਪਟਿਆਲੇ, ਵਾਂਗ ਰਾਜਿਆਂ ਲੱਗਦਾ ਸੀ ਮੈਂ, ਕਹਿੰਦੇ ਸੀ ਘਰ ਵਾਲੇ’ ।

Binnu Dhillon Image From Binnu Dhillon isntagram
ਹੋਰ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ਹਿਨਾ ਖਾਨ ਨੂੰ ਆਇਆ ਸੀ ਪ੍ਰਿਯੰਕਾ ਚੋਪੜਾ ਦਾ ਮੈਸੇਜ, ਕਹਿ ਦਿੱਤੀ ਦਿਲ ਛੂਹਣ ਵਾਲੀ ਗੱਲ 
Binnu-Dhillon Image From Binnu Dhillon isntagram
ਇਸ ਤਸਵੀਰ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।
binnu Image From Binnu Dhillon isntagram
ਪੰਜਾਬੀ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਹੈ ਅਤੇ ਇਸੇ ਮਿਹਨਤ ਦੀ ਬਦੌਲਤ ਉਨ੍ਹਾਂ ਦੀ ਗਿਣਤੀ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰਾਂ ‘ਚ ਹੁੰਦੀ ਹੈ ।
 
View this post on Instagram
 

A post shared by Binnu Dhillon (@binnudhillons)

ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਸੰਜੀਦਾ ਹੋਣ ਜਾਂ ਫਿਰ ਕਾਮੇਡੀ ਜਾਂ ਫਿਰ ਵਿਲੇਨ । ਦਰਸ਼ਕਾਂ ਵੱਲੋਂ ਉਨ੍ਹਾਂ ਦੇ ਹਰ ਕਿਰਦਾਰ ਨੂੰ ਰੱਜਵਾਂ ਪਿਆਰ ਮਿਲਦਾ ਹੈ ।  

0 Comments
0

You may also like