ਬਿੰਨੂ ਢਿੱਲੋਂ ਨੇ ਪੰਜਾਬੀ ਯੂਨੀਵਰਸਿਟੀ ਦੀ ਭੰਗੜਾ ਟੀਮ ਨਾਲ ਪਾਇਆ ਭੰਗੜਾ,ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

Written by  Shaminder   |  June 18th 2019 10:11 AM  |  Updated: June 18th 2019 10:11 AM

ਬਿੰਨੂ ਢਿੱਲੋਂ ਨੇ ਪੰਜਾਬੀ ਯੂਨੀਵਰਸਿਟੀ ਦੀ ਭੰਗੜਾ ਟੀਮ ਨਾਲ ਪਾਇਆ ਭੰਗੜਾ,ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

ਬਿੰਨੂ ਢਿੱਲੋਂ ਨੇ ਆਪਣੇ ਯੂਨੀਵਰਸਿਟੀ ਦੇ ਦਿਨਾਂ ਨੂੰ ਯਾਦ ਕਰ ਰਹੇ ਹਨ । ਕਿਉਂਕਿ ਆਪਣੇ ਸਮੇਂ 'ਚ ਉਹ ਭੰਗੜੇ ਦੇ ਮਾਹਿਰ ਰਹੇ ਹਨ । ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਭੰਗੜਾ ਟੀਮ ਨਾਲ ਇੱਕ ਵੀਡੀਓ ਅਤੇ ਤਸਵੀਰ ਸਾਂਝੀ ਕੀਤੀ ਹੈ ਭੰਗੜੇ ਦੀ ਇਹ ਟੀਮ ਕੈਨੇਡਾ 'ਚ ਭੰਗੜੇ 'ਤੇ ਪਰਫਾਰਮੈਂਸ ਦੇਣ ਲਈ ਗਈ ਹੋਈ ਹੈ। ਬਿੰਨੂ ਢਿੱਲੋਂ  ਪੰਜਾਬੀ ਯੂਨੀਵਰਸਿਟੀ ਦੀ ਇਸ ਟੀਮ ਨਾਲ ਖੁਦ ਵੀ ਭੰਗੜਾ ਪਾਉਂਦੇ ਹੋਏ ਨਜ਼ਰ ਆਏ ।

https://www.instagram.com/p/By1Yuc-ArHX/

ਇਸ ਵੀਡੀਓ ਨੂੰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਘੰਟੇ ਪਹਿਲਾਂ ਹੀ ਸਾਂਝਾ ਕੀਤਾ ਹੈ । ਉਨ੍ਹਾਂ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "Punjabi university di Bhangra team nu canada ?? vich kathe hon da moka milea .. bahut anand aayea veeran nu milke .. sukar aa waheguru ji da"

https://www.instagram.com/p/BywQWx_g92Z/

ਬਿੰਨੂ ਢਿੱਲੋਂ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਹੁਣ ਉਹ ਆਪਣੀ ਅਗਲੀ ਫ਼ਿਲਮ ਨੌਕਰ ਵਹੁਟੀ ਦਾ ਜਲਦ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ ।ਪਰ ਇਸ ਦੇ ਨਾਲ ਹੀ ਉਹ ਆਪਣੇ ਕਾਲਜ ਸਮੇਂ ਦੇ ਯਾਰਾਂ ਬੇਲੀਆਂ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network