ਬਾਬੇ ਤੋਂ ਪੁੱਛਾ ਲੈਣ ਪਹੁੰਚੇ ਐਕਟਰ ਬਿੰਨੂ ਢਿੱਲੋਂ; ਵੀਡੀਓ ਹੋਇਆ ਵਾਇਰਲ

Written by  Lajwinder kaur   |  February 14th 2023 09:45 AM  |  Updated: February 14th 2023 09:45 AM

ਬਾਬੇ ਤੋਂ ਪੁੱਛਾ ਲੈਣ ਪਹੁੰਚੇ ਐਕਟਰ ਬਿੰਨੂ ਢਿੱਲੋਂ; ਵੀਡੀਓ ਹੋਇਆ ਵਾਇਰਲ

Binnu Dhillon funny video: ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ 'ਗੋਲ ਗੱਪੇ' ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਨੇ। ਹਾਲ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਅਜਿਹੇ ਵਿੱਚ ਬਿੰਨੂ ਢਿੱਲੋਂ ਦਾ ਇੱਕ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

image source: Instagram

ਹੋਰ ਪੜ੍ਹੋ : ਪੰਜਾਬੀ ਐਕਟਰ ਰਾਣਾ ਰਣਬੀਰ ਦੀ ਖੂਬ ਤਾਰੀਫ਼ ਕਰਦੇ ਨਜ਼ਰ ਆਏ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ, ਦੇਖੋ ਵੀਡੀਓ

ਬਿੰਨੂ ਢਿੱਲੋਂ ਨੇ ਬਾਬੇ ਤੋਂ ਪੁੱਛਿਆ ਘਰਵਾਲੀ ਨੂੰ ਖੁਸ਼ ਕਰਨ ਦਾ ਢੰਗ

ਬਿਨੂੰ ਢਿੱਲੋਂ ਜੋ ਕਿ ਆਪਣੀ ਫ਼ਿਲਮ ਗੋਲ ਗੱਪੇ ਨੂੰ ਲੈ ਚਰਚਾ ਵਿੱਚ ਹਨ। ਜਿਸ ਕਰਕੇ ਉਹ ਜੰਮ ਕੇ ਫ਼ਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਉਨ੍ਹਾਂ ਨੇ ਆਪਣਾ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਬੀ.ਐੱਨ ਸ਼ਰਮਾ ਜੋ ਕਿ ਇੱਕ ਬਾਬੇ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਨੇ। ਬਿੰਨੂ ਢਿੱਲੋਂ ਜੋ ਕਿ ਬਾਬੇ ਤੋਂ ਪੁੱਛਾ ਲੈ ਰਹੇ ਨੇ ਕਿ ਪਤਨੀ ਨੂੰ ਕਿਵੇਂ ਖੁਸ਼ ਰੱਖਿਆ ਜਾ ਸਕਦਾ ਹੈ।

image source: Instagram  

ਇਸ 'ਤੇ ਬਾਬਾ ਬਣੇ ਬੀ.ਐਨ ਸ਼ਰਮਾ ਨੇ ਜਵਾਬ ਦਿੱਤਾ, 'ਜੇ ਘਰਵਾਲੀ ਨੂੰ ਖੁਸ਼ ਕਰਨ ਦਾ ਕੋਈ ਤਰੀਕਾ ਲੱਭਿਆ ਹੁੰਦਾ, ਤਾਂ ਮੈਂ ਸਾਧ ਥੋੜ੍ਹਾ ਬਣਦਾ।' ਇਹ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

image source: Instagram

'ਗੋਲਗੱਪੇ' ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

ਦੱਸ ਦਈਏ 'ਗੋਲਗੱਪੇ' ਫ਼ਿਲਮ 'ਚ ਬਿੰਨੂ ਢਿੱਲੋਂ ਤੇ ਬੀਐਨ ਸ਼ਰਮਾ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਰਜਤ ਬੇਦੀ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 17 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

image source: Instagram

ਬਿੰਨੂ ਢਿੱਲੋਂ ਦੀਆਂ ਆਉਣ ਵਾਲੀਆਂ ਫ਼ਿਲਮਾਂ

ਦੱਸ ਦਈਏ ਬਿੰਨੂ ਢਿੱਲੋਂ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਨੇ, ਜਿਨ੍ਹਾਂ ਨੇ ਕਈ ਬਾਕਮਾਲ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਇਸ ਸਾਲ ਉਹ 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਵਰਗੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। 'ਕੈਰੀ ਆਨ ਜੱਟਾ 3' ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਬਿੰਨੂ ਢਿੱਲੋਂ ਤੋਂ ਇਲਾਵਾ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ ਤੋਂ ਇਲਾਵਾ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network