ਕਿਸਾਨਾਂ ਦੇ ਹੱਕ ‘ਚ ਨਿੱਤਰੇ ਬਿੰਨੂ ਢਿੱਲੋਂ, ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਆਓ ਮੋੜ ਲਿਆਈਏ ਪੰਜਾਬ ਦੀਆਂ ਅਜਿਹੀਆਂ ਤਸਵੀਰਾਂ ਨੂੰ’

Written by  Shaminder   |  October 09th 2020 01:32 PM  |  Updated: October 09th 2020 01:32 PM

ਕਿਸਾਨਾਂ ਦੇ ਹੱਕ ‘ਚ ਨਿੱਤਰੇ ਬਿੰਨੂ ਢਿੱਲੋਂ, ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਆਓ ਮੋੜ ਲਿਆਈਏ ਪੰਜਾਬ ਦੀਆਂ ਅਜਿਹੀਆਂ ਤਸਵੀਰਾਂ ਨੂੰ’

ਕਿਸਾਨਾਂ ਦੇ ਹੱਕ ‘ਚ ਕਲਾਕਾਰਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ । ਖੇਤੀ ਬਿੱਲਾਂ ਦੇ ਵਿਰੋਧ ‘ਚ ਸ਼ੁਰੂ ਹੋਇਆ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ । ਬੀਤੇ ਦਿਨੀਂ ਹੋਏ ਧਰਨੇ ਪ੍ਰਦਰਸ਼ਨ ‘ਚ ਵੱਡੀ ਗਿਣਤੀ ‘ਚ ਪੰਜਾਬੀ ਗਾਇਕਾਂ ਨੇ ਸਮਰਥਨ ਕਰਦੇ ਹੋਏ ਧਰਨਾ ਦਿੱਤਾ ।

Binnu-Dhillon Binnu-Dhillon

ਪੰਜਾਬੀ ਅਦਾਕਾਰ ਅਤੇ ਮਸ਼ਹੂਰ ਕਮੇਡੀਅਨ ਬਿੰਨੂ ਢਿੱਲੋਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਯੂਨੀਵਰਸਿਟੀ ਸਮੇਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਆਓ ਮੋੜ ਲਿਆਈਏ ਪੰਜਾਬ ਦੀਆਂ ਅਜਿਹੀਆਂ ਤਸਵੀਰਾਂ ਨੂੰ, ਆਪਣੇ ਹੱਥ ਲੈ ਲਈਏ ਫੇਰ ਆਪਣੀਆਂ ਤਕਦੀਰਾਂ ਨੂੰ’ ।

ਹੋਰ ਪੜ੍ਹੋ : ਸੰਜੇ ਦੱਤ ਦੇ ਕੈਂਸਰ ਦਾ ਇਲਾਜ਼ ਕੀਮੋਥਰੈਪੀ ਨਾਲ ਨਹੀਂ ਬਲਕਿ ਇਸ ਤਕਨੀਕ ਨਾਲ ਹੋ ਰਿਹਾ ਹੈ, ਘੱਟਦੇ ਵਜ਼ਨ ਦਾ ਖੁੱਲਿਆ ਰਾਜ਼

Binnu-Dhillon Binnu-Dhillon

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਅਤੇ ਇਨ੍ਹਾਂ ਕਿਸਾਨਾਂ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ । ਬੀਤੇ ਦਿਨੀਂ ਹੋਏ ਧਰਨਿਆਂ ‘ਚ ਹਰਭਜਨ ਮਾਨ, ਰਣਜੀਤ ਬਾਵਾ, ਜੱਸ ਬਾਜਵਾ ਸਣੇ ਕਈ ਕਲਾਕਾਰਾਂ ਨੇ ਕਿਸਾਨਾਂ ਦੇ ਨਾਲ ਧਰਨਾ ਦਿੱਤਾ ਸੀ ।

Binnu-Dhillon Binnu-Dhillon

ਕਲਾਕਾਰਾਂ ਦਾ ਕਹਿਣਾ ਹੈ ਜਦੋਂ ਤੱਕ ਕਿਸਾਨਾਂ ਦਾ ਧਰਨਾ ਚੱਲੇਗਾ ਉਹ ਇਸ ਦਾ ਸਮਰਥਨ ਕਰਨਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network