
Binnu Dhillon Video: ਪੰਜਾਬੀ ਕਮੇਡੀਅਨ ਤੇ ਐਕਟਰ ਬਿਨੂੰ ਢਿੱਲੋਂ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚ ਸ਼ੁਮਾਰ ਹਨ। ਉਨ੍ਹਾਂ ਨੇ ਬੜੀ ਹੀ ਮਿਹਨਤ ਤੇ ਸੰਘਰਸ਼ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ।ਅੱਜ ਬਿਨੂੰ ਢਿੱਲੋਂ ਦੇ ਪੂਰੀ ਦੁਨੀਆ 'ਚ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਰਹਿੰਦੇ ਹਨ।

ਅਜਿਹਾ ਹੀ ਕਿੱਸਾ ਬਿਨੂੰ ਢਿੱਲੋਂ ਨਾਲ ਉਦੋਂ ਹੋਇਆ, ਜਦੋਂ ਉਹ ਆਪਣੇ ਹੋਟਲ ਦੇ ਕਮਰੇ 'ਚ ਪਹੁੰਚੇ। ਹੋਟਲ ਸਟਾਫ ਵਿੱਚੋਂ ਬਿਨੂੰ ਢਿੱਲੋਂ ਦੇ ਫੈਨਜ਼ ਨੇ ਉਨ੍ਹਾਂ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ। ਜਦੋਂ ਕਿ ਬਿਨੂੰ ਆਪਣੇ ਹੋਟਲ ਦੇ ਕਮਰੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ।

ਬਿਨੂੰ ਨੇ ਢਿਲੋਂ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਹੋਟਲ ਸਟਾਫ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੇ ਨਾਲ ਉਨ੍ਹਾਂ ਦੇ ਕਮਰੇ 'ਚ ਬਿਨੂੰ ਦੀਆਂ ਕਈ ਤਸਵੀਰਾਂ ਵੀ ਸਜਾ ਕੇ ਰੱਖੀਆਂ ਗਈਆਂ। ਇਸ ਦੇ ਨਾਲ ਨਾਲ ਬਿਨੂੰ ਦੇ ਮਨਪਸੰਦ ਫਲ ਵੀ ਕਮਰੇ ਵਿੱਚ ਪਏ ਨਜ਼ਰ ਆਏ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ, ਮਰਹੂਮ ਗਾਇਕ ਨੇ ਹਾਸਲ ਕੀਤਾ ਇਹ ਮੁਕਾਮ
ਦੱਸਣਯੋਗ ਹੈ ਕਿ ਬਿਨੂੰ ਢਿੱਲੋਂ ਨੇ ਹਾਲ ਹੀ 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੇ ਨਾਲ- ਨਾਲ ਬਿਨੂੰ ਨੇ ਆਪਣੀ ਨਵੀਂ ਫਿਲਮ 'ਗੋਲਗੱਪੇ' ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਸਾਰੀਆਂ ਫਿਲਮਾਂ 2023 'ਚ ਹੀ ਰਿਲੀਜ਼ ਹੋ ਰਹੀਆਂ ਹਨ।
View this post on Instagram