ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਮਸ਼ਹੂਰ ਗਾਇਕ ਕਮਲ ਖਾਨ 

written by Shaminder | January 21, 2019

ਅੱਜ ਅਸੀਂ ਤੁਹਾਨੂੰ ਉਸ ਫਨਕਾਰ ਬਾਰੇ ਦੱਸਣ ਜਾ ਰਹੇ ਹਾਂ ਜਿਸਦੀ ਅਵਾਜ਼ ਨੇ ਸਭ ਨੂੰ ਝੂਮਣ ਲਗਾ ਦਿੱਤਾ । ਘਰ ਦੇ ਹਾਲਾਤ ਏਨੇ ਮਾੜੇ ਸਨ ਕਿ ਉਸ ਨੂੰ ਕੁਝ ਸਮਾਂ ਤਾਂ ੪੦ ਰੁਪਏ ਦਿਹਾੜੀ 'ਤੇ ਇੱਕ ਫੈਕਟਰੀ 'ਚ ਕੰਮ ਤੱਕ ਕਰਨਾ ਪਿਆ । ਪਰ ਘਰ ਵਾਲਿਆਂ ਦੀ ਖੁਸ਼ੀ 'ਤੇ ਗੁਜ਼ਾਰਾ ਕਰਨ ਲਈ ਉਨਾਂ ਨੇ ਇਹ ਕੰਮ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਮਲ ਖਾਨ ਦੀ । ਕਮਲ ਖਾਨ ਦਾ ਜਨਮ ਪਟਿਆਲਾ ਜ਼ਿਲੇ ਦੇ ਨਜ਼ਦੀਕ ਪਿੰਡ ਰੀਠਖੇੜੀ 'ਚ 25 ਅਪ੍ਰੈਲ 1989 'ਚ ਹੋਇਆ ।

ਹੋਰ ਵੇਖੋ : ਰਾਖੀ ਸਾਵੰਤ ਦੇ ਦੋਸਤ ਦੀਪਕ ਕਲਾਲ ਦੀ ਸੜਕ ‘ਤੇ ਕੁੱਟਮਾਰ, ਦੇਖੋ ਵੀਡਿਓ

kamal khan kamal khan

ਹੋਰ ਵੇਖੋ : 2019/01/10 ਦੇਸੀ ਕਵੀਨ ਸਪਨਾ ਚੌਧਰੀ ਨੇ ਗਲੈਮਰਸ ਲੁੱਕ ਨਾਲ ਕਰਵਾਈ ਅੱਤ, ਦੇਖੋ ਤਸਵੀਰਾਂ

ਉਨਾਂ ਦੇ ਪਿਤਾ ਸਿਹਤ ਵਿਭਾਗ 'ਚ ਕਰਮਚਾਰੀ ਹਨ। ਕਮਲ ਖਾਨ ਦਾ ਰੁਝਾਨ ਪੰਜ ਸਾਲ ਦੀ ਉਮਰ ਤੋਂ ਹੀ ਸੰਗੀਤ ਵੱਲ ਸੀ 'ਤੇ ਉਨਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਆਪਣੇ ਚਾਚੇ ਸ਼ੌਕਤ ਅਲੀ ਦੀਵਾਨਾ ਤੋਂ ਲਈ । ਉਸ ਤੋਂ ਬਾਅਦ ਉਨਾਂ ਨੇ  ਸੰਗੀਤਕ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ।

 

kamal khan kamal khan

ਹੋਰ ਵੇਖੋ :‘ਫਾਟਕ ਕੋਟਕਪੂਰੇ ਦਾ’ ਵਰਗਾ ਹਿੱਟ ਗੀਤ ਦੇਣ ਵਾਲਾ ਗਾਇਕ ਦੀਦਾਰ ਸੰਧੂ, ਗਾਇਕ ਬਣਨ ਤੋਂ ਪਹਿਲਾਂ ਕਰਦਾ ਸੀ ਇਹ ਕੰਮ

ਸਕੂਲ 'ਚ ਕਮਲ ਖਾਨ  ਆਪਣੀ ਬੇਹਤਰੀਨ ਪਰਫਾਰਮੈਂਸ ਕਰਕੇ ਜਾਣੇ ਜਾਂਦੇ ਸਨ। ਕਮਲ ਖਾਨ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ,ਪਰ ਉਨਾਂ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਕਮਲ ਇੱਕ ਸਿੰਗਰ ਦੇ ਤੋਰ 'ਤੇ ਆਪਣਾ ਕਰੀਅਰ ਬਨਾਉਣ ।

kamal khan kamal khan

ਹੋਰ ਵੇਖੋ : ਨੁਪੂਰ ਸਿੱਧੂ ਨਰਾਇਣ ਦਾ ‘ਮਾਹੀ ਵੇ’ ਗੀਤ ਹੋਇਆ ਰਿਲੀਜ਼ ,ਸਰੋਤਿਆਂ ਨੂੰ ਆ ਰਿਹਾ ਪਸੰਦ ,ਵੇਖੋ ਵੀਡਿਓ

ਉਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਪੰਜਾਬ 'ਚ ਰਹਿ ਕੇ ਹੀ ਇੱਕ ਫੈਕਟਰੀ 'ਚ ਕੰਮ ਕਰ ਕੇ ਘਰ ਦੇ ਕੰਮ 'ਚ ਉਨ੍ਹਾਂ ਦਾ ਹੱਥ ਵਟਾਉਣ । ਪਰ ਕਮਲ ਖਾਨ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੇ ਸਨ। ਉਹ ਮਿਊਜ਼ਿਕ ਇੰਡਸਟਰੀ 'ਚ ਜਾ ਕੇ ਨਾਮ ਕਮਾਉਣਾ ਚਾਹੁੰਦੇ ਸਨ । ਉਨਾਂ ਨੇ ਕਈ ਥਾਵਾਂ 'ਤੇ ਆਪਣੀ ਪਰਫਾਰਮੈਂਸ ਦਿੱਤੀ । ਪਰ ਉਨਾਂ ਨੂੰ ਇੱਕ ਬਿਹਤਰੀਨ ਮੌਕੇ ਦੀ ਭਾਲ ਸੀ 'ਤੇ ਇਹ ਮੌਕਾ ਉਨਾਂ ਨੂੰ ਮਿਲਿਆ ੨੦੧੦ 'ਚ । ਜਦੋਂ ਉਨਾਂ ਨੂੰ ਸਾਰੇਗਾਮਾਪਾ 'ਚ ਗਾਉਣ ਦਾ ਮੌਕਾ ਮਿਲਿਆ ।

kamal khan feroz khan masha ali kamal khan feroz khan masha ali

ਹੋਰ ਵੇਖੋ : 2019/01/21 ਪੰਜਾਬੀ ਫਿਲਮ ‘ਵੈਲਕਮ ਮਿਲੀਅਨਸ’ ਆਸਕਰ ਲਈ ਚੁਣੀਆਂ ਗਈਆਂ ਫਿਲਮਾਂ ‘ਚੋਂ ਸਭ ਤੋਂ ਮੂਹਰਲੀ ਕਤਾਰ ‘ਚ

ਬਸ ਫਿਰ ਕੀ ਸੀ ਇੱਥੇ ਉਨਾਂ ਨੇ ਆਪਣੀ ਏਨੀ ਵਧੀਆ ਪਰਫਾਰਮੈਂਸ ਦਿੱਤੀ ਕਿ ਆਪਣੇ ਗੀਤ ਰਾਹੀਂ ਉਨਾਂ ਨੇ ਮੰਚ 'ਤੇ ਮੌਜੂਦ ਜੱਜਾਂ ਨੂੰ ਝੂਮਣ ਲਗਾ ਦਿੱਤਾ ।

https://www.youtube.com/watch?v=KqG5OUTtUUo

ਕਮਲ ਖਾਨ ਨੇ ਨਾ ਸਿਰਫ ਇਹ ਮੁਕਾਬਲਾ ਜਿੱਤਿਆ ਬਲਕਿ ਇਸ ਮੁਕਾਬਲੇ ਤੋਂ ਬਾਅਦ ਹੀ ਕਿਸਮਤ ਨੇ ਉਨਾਂ ਨੂੰ ਅਜਿਹੇ ਮੋੜ 'ਤੇ ਲਿਆ ਕੇ ਖੜਾ ਕਰ ਦਿੱਤਾ ਕਿ ਇੱਕ ਤੋਂ ਬਾਅਦ ਇੱਕ ਉਨਾਂ ਨੇ ਕਈ ਹਿੱਟ ਗੀਤ ਦਿੱਤੇ 'ਤੇ ਸ਼ੋਅ ਦੇ ਜੱਜ ਵਿਸ਼ਾਲ ਸ਼ੇਖਰ ਨੇ ਫਿਲਮ 'ਤੀਸ ਮਾਰ ਖਾਨ' 'ਚ ਪਲੇਬੈਕ ਗਾਇਕ ਦੇ ਤੋਰ ਗਾਉਣ ਦਾ ਮੌਕਾ ਦਿੱਤਾ ਉਨਾਂ ਨੇ ਗੀਤ 'ਵੱਲਾ ਵੱਲਾ' 'ਚ ਆਪਣੀ ਪਰਫਾਰਮੈਂਸ ਦੇ ਕੇ ਵਾਹਵਾਹੀ ਲੁੱਟੀ ।

ਹੋਰ ਵੇਖੋ : ਯੂਨੀਵਰਸਿਟੀ ਦੇ ਸੰਗੀਤਕ ਮੁਕਾਬਲਿਆਂ ਚੋਂ ਜੀਤ ਜਗਜੀਤ ਰਹੇ ਗੋਲਡ ਮੈਡਲਿਸਟ , ਵੇਖੋ ਉਨ੍ਹਾਂ ਦੇ ਸਦਾਬਹਾਰ ਗੀਤ

https://www.youtube.com/watch?v=EchqQjMHwqo

ਇਹ ਫਿਲਮ ਉਨਾਂ ਦੇ ਰਿਏਲਟੀ ਸ਼ੋਅ ਦੇ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ। ਪਰ ਉਨਾਂ ਨੂੰ ਵੱਡਾ ਮੌਕਾ ਮਿਲਿਆ ੨੦੧੨ 'ਚ ਫਿਲਮ 'ਡਰਟੀ ਪਿਕਚਰ' 'ਚ ਇਸ ਫਿਲਮ 'ਚ ਉਨਾਂ ਨੇ ਪਲੇਬੈਕ ਸਿੰਗਰ ਦੇ ਤੋਰ ਤੇ 'ਇਸ਼ਕ ਸੂਫੀਆਨਾ' ਗੀਤ ਗਾਇਆ ।

ਹੋਰ ਵੇਖੋ :ਕੁਲਦੀਪ ਮਾਣਕ ਦੇ ਗਾਣੇ ‘ਮਾਂ ਹੁੰਦੀ ਹੈ ਮਾਂ’ ਪਿੱਛੇ ਛੁੱਪੀ ਹੋਈ ਹੈ ਇੱਕ ਕਹਾਣੀ, ਜਾਣੋਂ ਕੀ

https://www.youtube.com/watch?v=reQk3fsRL3g

ਫਿਰ 'ਝੂਠ ਬੋਲਿਆ' ਫਿਲਮ ਜੋਲੀ ਐਲਐਲਬੀ 'ਚ ਵੀ ਉਨਾਂ ਨੇ ਆਪਣੀ ਪਰਫਾਰਮੈਂਸ ਦਿੱਤੀ ।ਅੱਜ ਕਮਲ ਖਾਨ ਦੀ ਗਿਣਤੀ ਪੰਜਾਬੀ ਦੇ ਨਾਮਵਰ ਗਾਇਕਾਂ 'ਚ ਹੁੰਦੀ ਹੈ ।
ਇਸ ਤੋਂ ਬਾਅਦ ਤਾਂ ਉਨਾਂ ਨੇ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨਾਂ ਨੇ ਕਈ ਹਿੱਟ ਗੀਤ ਦਿੱਤੇ 'ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ' 'ਪਿੰਕੀ ਮੋਗੇ ਵਾਲੀ' 'ਸਾਡਾ ਹੱਕ' ਸਮੇਤ ਪਤਾ ਨਹੀਂ ਹੋਰ ਕਿੰਨੀਆਂ ਹੀ ਫਿਲਮਾਂ 'ਚ ਆਪਣੀ ਅਵਾਜ਼ ਦਾ ਜਾਦੂ ਬਿਖੇਰਿਆ ।

ਹੋਰ ਵੇਖੋ :ਜਦੋਂ ਪ੍ਰਭ ਗਿੱਲ ,ਜੈਜ਼ੀ ਬੀ,ਜੱਸੀ ਗਿੱਲ ਅਤੇ ਬੱਬਲ ਰਾਏ ਨੇ ਲੁੱਟਿਆ ਮੇਲਾ ,ਵੇਖੋ ਵੀਡਿਓ

https://www.youtube.com/watch?v=IgLGRQXiQHI

ਅੱਜ ਕਮਲ ਖਾਨ ਇੱਕ ਕਾਮਯਾਬ ਗਾਇਕਾਂ ਦੀ ਸੂਚੀ 'ਚ ਸ਼ਾਮਿਲ ਹਨ । ਉਨਾਂ ਨੇ ਕਈ ਰਿਏਲਿਟੀ ਸ਼ੋਅ ਜਿੱਤੇ । ਅੱਜ ਉਨਾਂ ਨੇ ਆਪਣੀ ਅਵਾਜ਼ ਦੀ ਬਦੌਲਤ ਨਾ ਸਿਰਫ ਸ਼ੋਹਰਤ ਹਾਸਿਲ ਕੀਤੀ ,ਬਲਕਿ ਆਪਣੀ ਮਾਤਾ ਪਿਤਾ ਦੀ ਹਰ ਖੁਹਾਇਸ਼ ਨੂੰ ਪੂਰਾ ਕੀਤਾ । ਆਪਣੇ ਕਿੱਤੇ ਪ੍ਰਤੀ ਸਮਰਪਿਤ ਕਮਲ ਖਾਨ ਨੇ ਆਪਣੀ ਕਰੜੀ ਮਿਹਨਤ ਨਾਲ ਅੱਜ ਜੋ ਮੁਕਾਮ ਹਾਸਲ ਕੀਤਾ ਹੈ ਉਸ 'ਤੇ ਉਨਾਂ ਦੇ ਮਾਤਾ ਪਿਤਾ ਮਾਣ ਮਹਿਸੂਸ ਕਰ ਰਹੇ ਨੇ । ਇੱਕ ਛੋਟੇ ਪਿੰਡ 'ਚੋਂ ਉਠ ਕੇ ਉਨਾਂ ਨੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਉਨਾਂ 'ਤੇ ਸਾਰੇ ਪੰਜਾਬ ਨੂੰ ਫਖਰ ਹੈ ।

You may also like